ਫਰੀਦਕੋਟ: ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਹਰ ਸਟੇਜ ਤੋਂ ਆਪਣੀ ਸਪੀਚ ਦੌਰਾਨ ਇਹ ਗੱਲ ਠੋਕ ਕੇ ਕਹਿੰਦੇ ਸਨ ਕਿ ਸਾਡੀ ਪਾਰਟੀ ਦੀ ਸਰਕਾਰ ਚ ਕੋਈ ਧਰਨੇ ਨਹੀਂ ਲੱਗਣਗੇ ਪਰ ਹੋਇਆ ਇਸ ਦੇ ਉਲਟ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਹੀ ਧਰਨਿਆਂ ਦਾ ਦੌਰ ਲਗਾਤਾਰ ਜਾਰੀ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਹਾਂਲਾਕਿ ਨਵੀਂ ਸਰਕਾਰ ਦੇ ਬਣਨ ਉਪਰੰਤ 2 ਚਾਰ ਮਹੀਨੇ ਬਾਅਦ ਲੋਕ ਆਪਣੀਆਂ ਮੰਗਾਂ ਲਈ ਧਰਨੇ ਲਗਾਉਣੇ ਸ਼ੁਰੂ ਕਰਦੇ ਸਨ। ਹੁਣ ਧਰਨਿਆਂ ਦਾ ਤਾਜ਼ਾ ਸਿਲਸਲਾ ਦੇਖਣ ਨੂੰ ਮਿਲਿਆ ਹੈ। ਜਿਲ੍ਹਾ ਫਰੀਦਕੋਟ ਦੇ ਹਲਕੇ ਕੋਟਕਪੂਰਾ ਤੋਂ ਜਿੱਤਣ ਉਪਰੰਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਬਾਰ ਜਿੱਥੇ ਮੀਟਰ ਰੀਡਰਾਂ ਨੇ ਸੰਧਵਾਂ ਨੂੰ ਉਨ੍ਹਾਂ ਦੇ ਜਨਮ ਦਿਨ ਵਾਲੇ ਦਿਨ ਪੱਕੇ ਤੌਰ ਤੇ ਟੈਂਟ ਲਗਾ ਕੇ ਗਿਫ਼ਟ ਦੇ ਦਿੱਤਾ ਹੈ ਅਤੇ ਆਪਣੀਆਂ ਮੰਗਾਂ ਮੰਨੇਂ ਜਾਣ ਤੱਕ ਧਰਨਾ ਪਕੇ ਤੌਰ ਤੇ ਲਗਾਉਣ ਦੀ ਗੱਲ ਕਹਿ ਦਿੱਤੀ।
ਇਸ ਮੌਕੇ ਮੀਟਰ ਰੀਡਰ ਯੂਨੀਅਨ ਦੇ ਆਗੂ ਮੇਜ਼ਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ 1600 ਦੇ ਕਰੀਬ ਵਿਅਕਤੀ ਲੰਬੇ ਸਮੇਂ ਤੋਂ ਮੀਟਰ ਰੀਡਰ ਦਾ ਕੰਮ ਕਰ ਰਹੇ ਹਨ ਪਰ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਬਾਰੇ ਕਿਸੇ ਸਰਕਾਰ ਨਹੀਂ ਸੋਚਿਆ ਕਿਉਂਕਿ ਪ੍ਰਾਈਵੇਟ ਕੰਪਨੀਆਂ ਉਨ੍ਹਾਂ ਦਾ ਸ਼ੋਸ਼ਣ ਕਰ ਰਹੀਆਂ ਹਨ।
ਜਿਹੜੀਆਂ ਸਰਕਾਰ ਤੋਂ ਪ੍ਰਤੀ ਵਿਅਕਤੀ 29000 ਰੁਪਏ ਚਾਰਜ ਕਰਦੀਆਂ ਪਰ ਮੀਟਰ ਰੀਡਰ ਨੂੰ ਸਿਰਫ 8000 ਦੇ ਕੇ ਆਪਣੇ ਢਿੱਡ ਭਰ ਰਹੀਆਂ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਸਾਹਮਣੇ ਚੋਣਾਂ ਤੋਂ ਪਹਿਲਾਂ ਆਪਣੀ ਮੰਗ ਰੱਖੀ ਸੀ। ਜਿਨ੍ਹਾਂ ਸਰਕਾਰ ਬਣਨ ਉਪਰੰਤ ਪਹਿਲ ਦੇ ਅਧਾਰ ਤੇ ਪੂਰਤੀ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਉਨ੍ਹਾਂ ਦੀਆ ਮੰਗਾਂ ਦੀ ਪੂਰਤੀ ਇਸ ਸਰਕਾਰ ਨੇ ਵੀ ਪੂਰੀ ਨਹੀਂ ਕੀਤੀ ਹਾਲਾਂਕਿ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਵਿਸ਼ਵਾਸ ਦਿਵਾਇਆ ਸੀ।
ਜਿਸ ਦਾ ਉਨ੍ਹਾਂ ਕੋਲ ਸਬੂਤ ਵੀ ਹੈ, ਇਨ੍ਹਾਂ ਨੂੰ ਅਸੀਂ ਪਹਿਲਾਂ ਯਾਦ ਵੀ ਕਰਵਾ ਚੁੱਕੇ ਹਾਂ ਪਰ ਸਾਡੀ ਸੁਣਵਾਈ ਨਹੀਂ ਹੋਈ। ਇਸ ਕਰਕੇ ਮਜ਼ਬੂਰਨ ਉਨ੍ਹਾਂ ਨੂੰ ਇਹ ਕਦਮ ਉਠਾਉਣਾ ਪਿਆ। ਉਨ੍ਹਾਂ ਪੱਕੇ ਤੌਰ ਤੇ ਟੈਂਟ ਲਗਾ ਦਿੱਤਾ ਤੇ ਮੰਗਾਂ ਮੰਨਣ ਉਪਰੰਤ ਹੀ ਟੈਂਟ ਪੁੱਟਣਗੇ, ਨਾਲ ਉਨ੍ਹਾਂ ਚਿੱਪ ਵਾਲੇ ਮੀਟਰਾਂ ਤੇ ਬੋਲਦਿਆਂ ਕਿਹਾ ਇਸ ਦੀ ਦੀ ਮਾਰ ਸਾਡੇ ਤੇ ਤਾਂ ਪੈਣੀ ਹੀ ਪੈਣੀ ਹੈ ਪਰ ਆਮ ਲੋਕ ਵੀ ਨਹੀਂ ਬਚ ਸਕਦੇ ਜਿਸਦਾ ਵੀ ਉਹ ਵਿਰੋਧ ਕਰਦੇ ਹਨ।
ਇਹ ਵੀ ਪੜ੍ਹੋ: ਬਿਜਲੀ ਮੁਫਤ ਦੇ ਐਲਾਨ ’ਤੇ ਆਪ ਵਰਕਰਾਂ ਨੇ ਪਾਏ ਭੰਗੜੇ