ਫਰੀਦਕੋਟ : ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖਿਲਾਫ਼ ਸਖ਼ਤੀ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਹੀ ਫਰੀਦਕੋਟ ਦੀ ਪੁਲਿਸ (Faridkot police ) ਵੱਲੋਂ 200 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਜੈਤੋ ਦੀ ਜਾਣਕਾਰੀ ’ਤੇ ਗਸ਼ਤ ਦੌਰਾਨ ਪੁਲਿਸ ਟੀਮ ਨੇ ਸਥਾਨਕ ਦਸਮੇਸ਼ ਡੈਂਟਲ ਕਾਲਜ ਫਰੀਦਕੋਟ ਵਿਖੇ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਉੱਥੋਂ ਲੰਘ ਰਿਹਾ ਇੱਕ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਸਰਹਿੰਦ ਫੀਡਰ ਨਹਿਰ ਦੇ ਫੁੱਟਪਾਥ ’ਤੇ ਗਰੀਨ ਐਵੀਨਿਊ ਵੱਲ ਨੂੰ ਭੱਜ ਗਿਆ।
- ਹੁਸ਼ਿਆਰਪੁਰ ਦੇ ਵਾਰਡ ਨੰਬਰ 22 'ਚ ਪਾਣੀ ਨਿਕਾਸੀ ਦੀ ਸਮੱਸਿਆ, ਪੜ੍ਹੋ ਲੋਕਾਂ ਨੇ ਪ੍ਰਸ਼ਾਸਨ 'ਤੇ ਕੱਢਿਆ ਗੁੱਸਾ
- Murder of a person in Faridkot: ਫਰੀਦਕੋਟ 'ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਮੁਹੱਲੇ ਵਾਲਿਆਂ ਨੇ ਦੱਸੀ ਸਾਰੀ ਵਾਰਦਾਤ
- ਪ੍ਰਤਾਪ ਸਿੰਘ ਬਾਜਵਾ ਦੇ ਨਿਸ਼ਾਨੇ ਉੱਤੇ ਫਿਰ ਆਏ CM ਮਾਨ, ਸੀਐੱਮ ਸੁਰੱਖਿਆ ਸਣੇ ਕਈ ਮੁੱਦਿਆਂ ਨੂੰ ਲੈ ਕੇ ਕੀਤੇ ਸਵਾਲ, ਗੰਨੇ ਦੇ ਭਾਅ 'ਤੇ ਵੀ ਘੇਰਿਆ
ਕਦੋਂ ਪਿਆ ਨਸ਼ਾ ਤਸਕਰ 'ਤੇ ਸ਼ੱਕ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੱਕ ਪੈਣ ਉੱਤੇ ਉਸ ਦਾ ਪਿੱਛਾ ਕਰਕੇ ਕਾਬੂ ਕੀਤਾ ਗਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜ੍ਹੇ ਗਏ ਵਿਅਕਤੀ ਦੀ ਪਛਾਣ ਰਵੀ ਸਿੰਘ ਪੁੱਤਰ ਬੜੇਲਾਲ ਵਾਸੀ ਸਥਾਨਕ ਗੁਰੂ ਤੇਗ ਬਹਾਦਰ ਨਗਰ ਫਰੀਦਕੋਟ ਵਜੋਂ ਹੋਈ ਹੈ।ਉਹਨਾਂ ਦੱਸਿਆ ਕਿ ਮੁਢਲੀ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਤਸਕਰ ਤਰਨਤਾਰਨ ਜਿਲ੍ਹੇ ਤੋਂ ਨਸ਼ੀਲੇ ਪਦਾਰਥ ਲਿਆ ਕੇ ਅੱਗੇ ਫਰੀਦਕੋਟ ਅਤੇ ਆਸਪਾਸ ਦੇ ਇਲਾਕੇ ਵਿਚ ਸਪਲਾਈ ਕਰਦਾ ਸੀ।
ਸਿਟੀ ਫਰੀਦਕੋਟ ਵਿੱਚ ਕੇਸ ਦਰਜ: ਉਹਨਾਂ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਨਸ਼ਾ ਤਸਕਰ ਕਿਸ ਵਿਅਕਤੀ ਤੋਂ ਨਸ਼ਾ ਖਰੀਦ ਕੇ ਕਿਸ ਨੂੰ ਸਪਲਾਈ ਕਰਦਾ ਸੀ।ਉਹਨਾਂ ਦੱਸਿਆ ਕਿ ਫੜ੍ਹੇ ਗਏ ਵਿਅਕਤੀ ਖਿਲਾਫ ਥਾਣਾ ਸਿਟੀ ਫਰੀਦਕੋਟ ਵਿੱਚ ਕੇਸ ਦਰਜ (Case registered in City Faridkot) ਕਰ ਲਿਆ ਗਿਆ ਹੈ। ਐਨਡੀਪੀਐਸ ਐਕਟ (NDPS Act) ਤਹਿਤ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਇਸ ਦਾ ਪੁਲਿਸ ਰਿਮਾਂਡ ਹਾਸਲ ਕਰ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।