ETV Bharat / state

ਕੋਰੋਨਾ ਨੇ ਕੀਤੇ ਦਰਜ਼ੀ ਵਿਹਲੇ, ਕਾਰੋਬਾਰ 'ਤੇ ਛਾਈ ਮੰਦੀ

ਕੋਰੋਨਾ ਦੇ ਕਾਰਨ ਜਿੱਥੇ ਵੱਡੇ-ਵੱਡੇ ਕਾਰੋਬਾਰ ਠੱਪ ਹਨ, ਉੱਥੇ ਹੀ ਇਸ ਦਾ ਅਸਰ ਬੁਟੀਕਾਂ ਦੇ ਕਾਰੋਬਾਰ 'ਤੇ ਵੀ ਸਾਫ਼ ਵਿਖਾਈ ਦੇ ਰਿਹਾ ਹੈ। ਪੇਸ਼ ਹੈ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ...

coronavirus' impact on tailors, Largely unemployed
ਕੋਰੋਨਾ ਨੇ ਕੀਤੇ ਦਰਜ਼ੀ ਵਿਹਲਾ, ਕਾਰੋਬਾਰ 'ਤੇ ਛਾਈ ਮੰਦੀ
author img

By

Published : Sep 2, 2020, 8:03 AM IST

ਫ਼ਰੀਦਕੋਟ: ਕੋਰੋਨਾ ਮਹਾਂਮਾਰੀ ਨੇ ਦੇ ਕਾਰਨ ਜਿੱਥੇ ਭਾਰਤ ਸਮੇਤ ਦਨੀਆਂ ਦੇ ਵੱਡੇ ਮੁਲਕਾਂ ਦੀ ਜੀਡੀਪੀ ਮੂਦੇ-ਮੂੰਹ ਡਿੱਗੀ ਹੈ, ਉੱਥੇ ਹੀ ਇਸ ਦੇ ਕਹਿਰ ਤੋਂ ਬਚੇ ਛੋਟੇ ਤੇ ਵੱਡੇ ਕਾਰੋਬਾਰ ਵੀ ਨਹੀਂ ਰਹਿ ਸਕੇ। ਬੀਤੇ ਛੇ ਮਹੀਨਿਆਂ ਤੋਂ ਸਭ ਕਾਰੋਬਾਰ ਠੱਪ ਪਏ ਹਨ। ਜੇਕਰ ਸਰਕਾਰ ਨੇ ਕੁਝ ਢਿੱਲ ਦੇ ਕੇ ਕਾਰੋਬਾਰ ਸ਼ੁਰੂ ਕੀਤੇ ਵੀ ਹਨ ਤਾਂ ਵੀ ਇਹ ਕਾਰੋਬਾਰ ਮੁੜ ਲੀਹ 'ਤੇ ਨਹੀਂ ਆ ਪਾ ਰਹੇ। ਕੁਝ ਇਸੇ ਤਰ੍ਹਾਂ ਦੇ ਹਲਾਤਾਂ ਦਾ ਸਾਹਮਣਾ ਕਰ ਰਿਹਾ ਹੈ ਬੁਟੀਕ ਦਾ ਕਿੱਤਾ।

ਕੋਰੋਨਾ ਨੇ ਕੀਤੇ ਦਰਜ਼ੀ ਵਿਹਲੇ, ਕਾਰੋਬਾਰ 'ਤੇ ਛਾਈ ਮੰਦੀ

ਫ਼ਰੀਦਕੋਟ ਸ਼ਹਿਰ ਵਿੱਚ ਚੱਲਣ ਵਾਲੇ ਬੁਟੀਕ ਮਾਲਕ ਵੀ ਗਾਹਕਾਂ ਦੇ ਇੰਤਜ਼ਾਰ ਵਿੱਚ ਬੈਠੇ ਹਨ। ਕੋਰੋਨਾ ਮਹਾਂਮਾਰੀ ਜਾਂ ਤਾਲਾਬੰਦੀ ਦੌਰਾਨ ਬੁਟੀਕ ਮਾਲਕਾਂ ਜਾਂ ਉੱਥੇ ਕੰਮ ਕਰਦੇ ਲੋਕਾਂ ਨੂੰ ਕਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਉਨ੍ਹਾਂ ਨੂੰ ਕਿਨ੍ਹਾਂ ਕੁ ਨੁਕਸਾਨ ਹੋਇਆ ਹੈ ਇਸ ਸਬੰਧੀ ਈਟੀਵੀ ਭਰਤ ਦੀ ਟੀਮ ਨੇ ਬੁਟੀਕ ਮਾਲਕਾਂ ਨਾਲ ਗੱਲਬਾਤ ਕੀਤੀ ਹੈ।

ਗੱਲਬਾਤ ਦੌਰਾਨ ਬੁਟੀਕ ਦੇ ਮਾਲਕ ਗੁਰਮੇਲ ਸਿੰਘ ਨੇ ਦੱਸਿਆ ਕਿ ਕੋਰੋਨਾ ਤੋਂ ਪਹਿਲਾਂ ਬੁਟੀਕ 'ਚ ਸੂਟਾਂ ਦੀ ਭਰਮਾਰ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਸੂਟ ਦੀ ਸਲਾਈ ਕਰਨ ਵਾਲੇ ਦਿਨ ਰਾਤ ਮਸ਼ੀਨਾਂ 'ਤੇ ਸੂਟ ਤਿਆਰ ਕਰਦੇ ਰਹਿੰਦੇ ਅਤੇ ਮਾਲਕ ਗਾਹਕਾਂ ਨਾਲ ਰਾਬਤਾ ਬਣਾਉਂਦੇ ਸਨ। ਉੱਥੇ ਹੀ ਹੁਣ ਕੋਰੋਨਾ ਕਾਰਨ ਬੁਟੀਕ ਸੁੰਨਸਾਨ ਪਏ ਹਨ। ਜਿਸ ਕਾਰਨ ਮਾਲਕਾਂ ਨੂੰ ਆਪਣੇ ਕਈ ਕਾਰੀਗਰ ਹਟਾਉਣੇ ਵੀ ਪਏ ਹਨ।

ਬੁਟੀਕ ਮਾਲਕਾਂ ਦਾ ਕਹਿਣਾ ਹੈ ਕਿ ਪਹਿਲਾਂ ਵਿਆਹ ਸ਼ਾਦੀ ਤੇ ਹੋਰ ਸਮਗਾਮਾਂ ਲਈ ਲੋਕ ਕੱਪੜੇ ਸਵਾਉਣ ਦੇ ਸਨ ਪਰ ਇਹ ਸਮਾਗਮ ਵੀ ਬੰਦ ਨੇ ਤੇ ਲੋਕ ਵੀ ਹੁਣ ਕੱਪੜੇ ਨਹੀਂ ਸਵਾ ਰਹੇ। ਉਨ੍ਹਾਂ ਕਿਹਾ ਕਿ ਪਹਿਲਾਂ ਐੱਨਆਰਆਈ ਵੀ ਵੱਡੇ ਪੱਧਰ 'ਤੇ ਕੱਪੜੇ ਸਵਾਉਂਦੇ ਸਨ ਪਰ ਉਨ੍ਹਾਂ ਦੀ ਆਮਦ ਵੀ ਰੁਕ ਗਈ ਹੈ।

ਇਸ ਦਾ ਸਿੱਧਾ ਅਸਰ ਦਰਜ਼ੀਆਂ ਅਤੇ ਇਸ ਕਿੱਤੇ ਨਾਲ ਜੁੜੇ ਹੋਰ ਕਾਰੀਗਰਾਂ 'ਤੇ ਪਿਆ ਹੈ। ਦਰਜ਼ੀ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਮਾੜਾ ਦੌਰ ਨਹੀਂ ਵੇਖਿਆ। ਇਸੇ ਤਰ੍ਹਾਂ ਹੀ ਕਾਰੀਗਰ ਰਵਿੰਦਰ ਕੌਰ ਨੇ ਕਿਹਾ ਕਿ ਉਹ ਬੀੜੇ ਤੇ ਤਰਪਾਈ ਆਦਿ ਕਰਕੇ ਆਪਣਾ ਖਰਚ ਚਲਾ ਰਹੀ ਸੀ ਪਰ ਅੱਜ ਕੰਮ ਨਾ ਮਿਲਣ ਕਾਰਨ ਉਸ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਹੋ ਰਿਹਾ ਹੈ।

ਇਸ ਤਰ੍ਹਾਂ ਕੋਰੋਨਾ ਮਹਾਂਮਾਰੀ ਦੌਰਾਨ ਛੋਟੇ ਮੱਧਮ ਅਤੇ ਵੱਡੇ, ਹਰ ਤਰ੍ਹਾਂ ਦੇ ਉਦਯੋਗਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਲਗਾਤਾਰ ਸਰਕਾਰ ਦੇ ਚੁੱਕੇ ਕਦਮਾਂ ਦਾ ਵਿਰੋਧ ਵੀ ਕਰ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਇਨ੍ਹਾਂ ਵਪਾਰੀਆਂ ਦੀ ਆਵਾਜ਼ ਕਦੋਂ ਸੁਣੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.