ETV Bharat / state

Cheta Sing Film Review : 'ਚੰਗਾ ਬੰਦਾ ਜਦੋਂ ਬੁਰਾ ਬਣਦੈ, ਉਦੋਂ ਫਿਰ ਉਹ 'ਬਹੁਤ ਜ਼ਿਆਦਾ ਬੁਰਾ ਬਣਦੈ', ਪੜ੍ਹੋ ਕਿਉਂ ਬਣਿਆ ਸਾਊ ਜਿਹਾ ਪਾਲਾ ਖੂੰਖਾਰ ਚੇਤਾ ਸਿੰਘ... - ਪੰਜਾਬੀ ਫਿਲਮਾਂ ਨਾਲ ਜੁੜੀਆਂ ਖਬਰਾਂ

ਪੰਜਾਬੀ ਫਿਲਮ ਚੇਤਾ ਸਿੰਘ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ ਦੀ ਕਹਾਣੀ ਕਮੇਡੀ ਜ਼ੋਨਰ ਤੋਂ ਹੱਟ ਕੇ ਬਹੁਤ ਹੀ ਗੰਭੀਰ ਵਿਸ਼ੇ ਦੁਆਲੇ ਘੁੰਮਦੀ ਹੈ। (Cheta Sing Film Review) ਪੜ੍ਹੋ ਫਿਲਮ ਦੀ ਪੂਰੀ ਸਮੀਖਿਆ...

Review of Punjabi film Cheta Singh, read highlights
Cheta Sing Film Review : 'ਚੰਗਾ ਬੰਦਾ ਜਦੋਂ ਬੁਰਾ ਬਣਦੈ, ਉਦੋਂ ਫਿਰ ਉਹ 'ਬਹੁਤ ਜ਼ਿਆਦਾ ਬੁਰਾ ਬਣਦੈ', ਪੜ੍ਹੋ ਕਿਉਂ ਬਣਿਆ ਸਾਊ ਜਿਹਾ ਪਾਲਾ ਖੂੰਖਾਰ ਚੇਤਾ ਸਿੰਘ...
author img

By ETV Bharat Punjabi Team

Published : Sep 3, 2023, 4:23 PM IST

ਚੰਡੀਗੜ੍ਹ ਡੈਸਕ : ਅਸਲ ਵਿੱਚ ਸ਼ਾਇਦ ਇਹ ਬੰਦੇ ਦੀ ਬਣਤਰ ਵਿੱਚ ਹੀ ਹੈ ਕਿ ਉਸਨੂੰ ਕੁੱਝ ਵੀ ਚੇਤਾ ਨਹੀਂ ਭੁੱਲਦਾ। ਬੰਦਾ ਆਪਣੇ ਨਾਲ ਵਾਪਰਿਆ ਚੰਗਾ ਤੇ ਮਾੜਾ ਸਾਰਾ ਕੁੱਝ ਯਾਦ ਰੱਖਦਾ ਹੈ। ਜੇ ਕਿਤੇ ਬਹੁਤ ਹੀ ਜ਼ਿਆਦਾ ਬੁਰਾ ਹੋਇਆ ਹੋਵੇ ਤਾਂ ਕਚੀਚੀਆਂ (Cheta Sing Film Review) ਵੱਟਦਾ ਬੁਰਾ ਕਰਨ ਵਾਲੇ ਦੇ ਗਲੇ ਦਾਂ ਕਾਂ ਪਲਾਸ ਨਾਲ ਕੱਢਣੋਂ ਵੀ ਪਿੱਛੇ ਨਹੀਂ ਹਟਦਾ ਅਤੇ ਬੰਦਾ ਆਪਣੇ ਜ਼ਖਮਾਂ ਦਾ ਬਦਲਾ...ਦੁਸ਼ਮਣ ਦੀਆਂ ਨਾੜਾਂ ਵਿੱਚ ਮਿਰਚਾ ਵਾਲੀ ਚਟਣੀ ਘੋਟ ਕੇ ਲੈਂਦਾ ਹੈ। ਇਹੀ ਕਚੀਚੀ ਚੇਤਾ ਸਿੰਘ ਵੀ ਲੈਂਦਾ ਹੈ ਕਿ ਸੂਰਜ਼ ਚੱਬ ਕੇ ਸੁੱਟਣ ਨੂੰ ਜੀਅ ਕਰਦਾ ਹੈ। ਗੱਲ ਕਰ ਰਹੇ ਹਾਂ ਨਵੀਂ ਪੰਜਾਬੀ ਫਿਲਮ ਚੇਤਾ ਸਿੰਘ ਦੀ। ਚੇਤਾ ਸਿੰਘ ਇਸ ਵਾਰ ਪੰਜਾਬੀ ਫਿਲਮ ਇੰਡਸਟਰੀ ਨੂੰ ਨਵੇਂ ਰਾਹ ਪਾਉਣ ਦਾ ਸੱਦਾ ਦੇਣ ਦੇ ਨਾਲ-ਨਾਲ ਸਮਾਜ ਦੀਆਂ ਰਗਾਂ ਵਿੱਚ ਜ਼ਹਿਰ ਘੋਲਣ ਵਾਲੇ ਲੋਕਾਂ ਲਈ ਵਾਰਨਿੰਗ ਵੀ ਦੇ ਰਹੀ ਹੈ। ਆਓ ਪੜ੍ਹਦੇ ਹਾਂ ਇਸ ਫਿਲਮ ਦੀ ਚਾਰੇ ਪਾਸੇ ਚਰਚਾ ਕਿਉਂ ਹੋ ਰਹੀ ਹੈ....

ਕਹਾਣੀ ਕੀ ਹੈ : ਦਰਅਸਲ, ਕਹਾਣੀ ਬੱਚਿਆਂ ਨੂੰ ਸਲੇਬਸ ਵਾਲੀਆਂ ਤੇ ਵੱਡਿਆਂ ਨੂੰ ਚਾਅ ਨਾਲ ਗੁਰਦਿਆਲ ਸਿੰਘ ਦੇ ਨਾਵਲ ਪਰਸਾ ਵਰਗੀਆਂ ਕਿਤਾਬਾਂ ਵੇਚਣ ਵਾਲੇ ਸਾਊ ਜਿਹੇ ਨੌਜਵਾਨ ਪਾਲਾ (Actor Prince Kanwaljit) ਤੋਂ ਸ਼ੁਰੂ ਹੁੰਦੀ ਹੈ। ਕਹਾਣੀ ਪਿੰਡ ਦੇ ਸਰਪੰਚ ਤੇ ਪੀਟੀ ਮਾਸਟਰ ਦੀਆਂ ਕਰਤੂਤਾਂ ਤੋਂ ਬਾਅਦ ਇਸੇ ਸਾਊ ਮੁੰਡੇ ਦੇ ਖੂੰਖਾਰ ਅਪਰਾਧੀ ਬਣਨ ਦੁਆਲੇ ਬੁਣੀ ਕੜੀ ਹੋਈ ਹੈ। ਸਰਪੰਚ ਪਿੰਡ ਵਿੱਚ ਨਕਲੀ ਪਲਾਜ਼ਮਾ ਬਣਾਉਣ ਵਾਲਿਆਂ ਨੂੰ ਸ਼ਹਿ ਦਿੰਦਾ ਹੈ ਤੇ ਪੀਟੀ ਮਾਸਟਰ ਸਕੂਲ ਦੀਆਂ ਕੁੜੀਆਂ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਸਰਪੰਚ ਦੇ ਮੁੰਡੇ ਰਾਹੀਂ ਨੈੱਟ ਉੱਤੇ ਪਾਉਂਦਾ ਰਹਿੰਦਾ ਹੈ। ਇਹੀ ਸਰਪੰਚ ਦਾ ਮੁੰਡਾ ਮੁੱਖ ਕਿਰਦਾਰ ਚੇਤਾ ਸਿੰਘ ਯਾਨੀ ਕਿ ਪਾਲੇ ਦੇ ਪਿਆਰ ਉੱਤੇ ਵੀ ਗਲਤ ਨਜ਼ਰ ਰੱਖਦਾ ਹੈ।

ਪੀਟੀ ਮਾਸਟਰ ਦੀਆਂ ਸਕੂਲ ਵਿੱਚ ਬਣਾਈਆਂ ਅਸ਼ਲੀਲ ਵੀਡੀਓਜ਼ ਕਾਰਨ ਪਿੰਡ ਵਿੱਚ ਕੁੜੀਆਂ ਖੁਦਕੁਸ਼ੀਆਂ ਕਰਦੀਆਂ ਹਨ। ਨਿੰਮੀ ਵੱਲੋਂ ਸਕੂਲ ਵਿੱਚ ਪੀਟੀ ਮਾਸਟਰ ਦੀ ਕਰੂਤਤ ਦੇਖ ਲਏ ਜਾਣ ਦੀ ਸ਼ਿਕਾਇਤ ਪਾਲੇ ਨੂੰ ਕੀਤੀ ਜਾਂਦੀ ਹੈ ਤੇ ਪਾਲਾ ਨਿੰਮੀ ਨੂੰ ਨਾਲ ਲੈ ਸਰਪੰਚ ਕੋਲ ਜਾਂਦਾ ਹੈ। ਇਹੀ ਜਾਣਾ ਪਾਲੇ ਨੂੰ ਮਹਿੰਗਾ ਪੈਂਦਾ ਹੈ। ਸਰਪੰਚ ਦਾ ਮੁੰਡਾ ਪਾਲੇ ਨਾਲ ਬੁਰੀ ਤਰ੍ਹਾਂ ਮਾਰ ਕੁਟਾਈ ਕਰਦਾ ਹੈ ਤੇ ਉਸਦੇ ਦੋਸਤ ਪਾਲੇ ਦੇ ਸਾਹਮਣੇ ਹੀ ਨਿੰਮੀ ਨਾਲ ਬਲਾਤਕਾਰ ਕਰਦੇ ਹਨ। (Cheta Sing Film Review) ਕੁੱਟਮਾਰ ਵੇਲੇ ਸਰਪੰਚ ਦਾ ਮੁੰਡਾ ਇਹ ਵੀ ਕਹਿੰਦਾ ਹੈ ਕਿ ਉਹ ਉਸਦੇ ਪਿਆਰ ਨਾਲ ਵਿਆਹ ਤੋਂ ਪਹਿਲਾਂ ਹੀ ਰੇਪ ਕਰ ਚੁੱਕਾ ਹੈ। ਇਸ ਤੋਂ ਬਾਅਦ ਉਹ ਪਾਲੇ ਨੂੰ ਜ਼ਖਮੀ ਹਾਲਤ ਵਿੱਚ ਅੱਧਮਰਿਆ ਕਰਕੇ ਨਹਿਰ ਵਿੱਚ ਸੁੱਟ ਆਉਂਦੇ ਹਨ। ਪਾਲਾ ਇਕ ਬਜੁਰਗ ਵਿਅਕਤੀ ਦੀ ਮਦਦ ਨਾਲ ਬਚ ਜਾਂਦਾ ਹੈ ਪਰ ਉਸਨੂੰ ਪਿਛਲਾ ਸਾਰਾ ਕੁੱਝ ਭੁੱਲ ਜਾਂਦਾ ਹੈ। ਇੱਕ ਦਿਨ ਸਮਾਂ ਪਾ ਕੇ ਪਾਲੇ ਨੂੰ ਸਾਰਾ ਕੁੱਝ ਯਾਦ ਆਉਂਦਾ ਹੈ ਤੇ ਇੱਥੋਂ ਹੀ ਪਾਲੇ ਦੇ ਖੂੰਖਾਰ ਚੇਤਾ ਸਿੰਘ ਬਣਨ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ।

ਸਾਊ ਬੰਦੇ ਦੇ ਖੌਫਨਾਕ ਬਣਨ ਦੀ ਕਹਾਣੀ : ਦਰਅਸਲ ਇਹ ਉਸ ਬੰਦੇ ਦੀ ਕਹਾਣੀ ਹੈ ਜੋ ਪਰਿਵਾਰ, ਖਾਸ ਕਰਕੇ ਆਪਣੀ ਭੈਣ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੇ ਸੁਪਨੇ ਕਿੱਲੀ ਉੱਤੇ ਟੰਗ ਦਿੰਦਾ ਹੈ ਪਰ ਕਿੱਲੀ ਉੱਤੇ ਟੰਗੇ ਸੁਪਨੇ ਹੇਠਾਂ ਉਤਾਰਨ ਤੋਂ ਪਹਿਲਾਂ ਉਸਦੇ ਘਰ ਨੂੰ ਨਜ਼ਰ ਲੱਗ ਜਾਂਦੀ ਹੈ। ਚੇਤਾ ਸਿੰਘ ਆਖਦਾ ਵੀ ਹੈ ਕਿ ਜਦੋਂ ਉਸਨੂੰ ਕਚੀਚੀ ਆਉਂਦੀ ਹੈ, ਤਾਂ ਉਸਦਾ ਜੀ ਕਰਦਾ ਹੈ ਕਿ ਉਹ ਸੂਰਜ ਨੂੰ ਚੱਬ ਕੇ ਸੁੱਟ ਦੇਵੇ। ਚੇਤਾ ਸਿੰਘ ਨੂੰ ਲੱਗਦਾ ਹੈ ਕਿ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਹਨ। ਆਪਣੇ ਨਾਲ ਹੋਏ ਬੁਰੇ ਕੰਮ ਦਾ ਬਦਲਾ ਵੀ ਆਪ ਹੀ ਲੈਣਾ ਪੈਂਦਾ ਹੈ। ਚੇਤਾ ਸਿੰਘ ਫਿਲਮ ਦੇਖ ਕੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਬਹੁਤ ਚੰਗਾ ਆਦਮੀ ਬੁਰਾ ਬਣਦਾ ਹੈ...ਤਾਂ ਫਿਰ ਉਹ ਬਹੁਤ ਹੀ ਜ਼ਿਆਦਾ ਬੁਰਾ ਬਣਦਾ ਹੈ।

ਫਿਲਮ ਵਿੱਚ ਖਾਸ ਕੀ...: ਇਸ ਫਿਲਮ ਦੀ ਖਾਸੀਅਤ ਹੈ ਕਿ ਫਿਲਮ ਦੇ ਪਹਿਲੇ 10 ਤੋਂ 15 ਮਿੰਟ ਜਰੂਰ ਲੱਗਦਾ ਹੈ ਕਿ ਫਿਲਮ ਆਲਸ ਭਰ ਰਹੀ ਹੈ ਪਰ ਇਸ ਤੋਂ ਬਾਅਦ ਕੁਰਸੀ ਛੱਡਣ ਦੀ ਸੋਚ ਰਿਹਾ ਦਰਸ਼ਕ ਸਾਰਾ ਕੁੱਝ ਭੁੱਲ ਭੁਲਾ ਕੇ ਫਿਲਮ ਵਿੱਚ ਚੇਤਾ ਸਿੰਘ ਦੇ ਨਾਲ-ਨਾਲ ਹੋ ਤੁਰਦਾ ਹੈ। ਫਿਲਮ ਦੇ ਕੁੱਝ ਸ਼ੌਟਸ, ਗੀਤ ਤੇ ਡਾਇਲਾਗ ਸਾਂਭਣਯੋਗ ਹਨ। ਆਮ ਜਿੰਦਗੀ ਨਾਲ ਇਨ੍ਹਾਂ ਦਾ ਸਿੱਧਾ ਵਾਸਤਾ ਹੈ। ਦਰਅਸਲ, ਪੰਜਾਬੀ ਫਿਲਮਾਂ ਜਿਆਦਾਤਰ ਕਮੇਡੀ ਦੁਆਲੇ ਘੁੰਮਦੀਆਂ ਹਨ ਪਰ ਇਸ ਫਿਲਮ ਵਿੱਚ ਕਮੇਡੀ ਦਾ ਤੜਕਾ ਵੀ ਬਹੁਤ ਹਲਕਾ ਵਰਤਿਆ ਗਿਆ ਹੈ। ਗੀਤਾਂ ਦਾ ਵੀ ਫਾਲਤੂ ਬੋਝ ਨਹੀਂ ਪਾਇਆ ਗਿਆ ਹੈ। ਗੰਭੀਰ ਵਿਸ਼ੇ ਉੱਤੇ ਬਣਾਈ ਗਈ ਇਸ ਫਿਲਮ ਵਿੱਚ ਇਸ ਤਰ੍ਹਾਂ ਦੀ ਸਾਵਧਾਨੀ ਵਰਤਣੀ ਜਰੂਰੀ ਵੀ ਸੀ।

ਦੂਜੇ ਪਾਸੇ ਸਾਗਾ ਮਿਊਜ਼ਿਕ ਕੰਪਨੀ ਵੱਲੋਂ ਜੋ ਰਿਸਕ ਲਿਆ ਗਿਆ ਸੀ, ਉਸਨੂੰ ਡਾਇਰੈਕਟਰ ਅਸ਼ੀਸ਼ ਕੁਮਾਰ, ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਅਦਾਕਾਰਾ ਜੱਪਜੀ ਖੈਰਾ, ਮਿੰਟੂ ਕਾਪਾ, ਇਰਾਵਿਨ ਮੀਤ ਕੌਰ ਅਤੇ ਹੋਰ ਕਲਾਕਾਰਾਂ ਨੇ ਬਹੁਤ ਹੀ ਗੰਭੀਰਤਾ ਨਾਲ ਕਾਬੂ ਵਿੱਚ ਰੱਖਿਆ ਹੈ। ਪ੍ਰੋਜੈਕਟ ਹੈੱਡ ਮਨਰਾਜ ਰਾਏ ਅਤੇ ਇਸ ਫਿਲਮ ਦੀ ਸਾਰੀ ਟੀਮ ਹੀ ਵਧਾਈ ਦੀ ਪਾਤਰ ਹੈ ਕਿ ਪੰਜਾਬੀ ਫਿਲਮਾਂ ਹੁਣ ਜਰੂਰ ਨਵੇਂ ਪ੍ਰਯੋਗ ਕਰਨ ਵੱਲ ਵਧਣਗੀਆਂ। ਥਿਏਟਰ ਦੇ ਕਲਾਕਾਰ ਕੀ ਹੁੰਦੇ ਹਨ, ਇਸਨੂੰ ਪ੍ਰਿੰਸ ਨੇ ਸਾਬਿਤ ਕਰ ਦਿੱਤਾ ਹੈ। ਮੁੱਕਦੀ ਗੱਲ, ਇਹ ਫਿਲਮ ਪਰਿਵਾਰ ਨਾਲ ਬਹੁਤ ਹੀ ਸਹਿਜ ਹੋ ਕੇ ਬੈਠ ਕੇ ਦੇਖੀ ਜਾ ਸਕਦੀ ਹੈ। ਇਸ ਤਰ੍ਹਾਂ ਦੀਆਂ ਫਿਲਮਾਂ ਦੀ ਪੰਜਾਬ ਦੇ ਫਿਲਮ ਜਗਤ ਨੂੰ ਬਹੁਤ ਲੋੜ ਹੈ ਤਾਂ ਜੋ ਵੱਖਰੇ ਵਿਸ਼ੇ ਫਿਲਮਾਂ ਦਾ ਹਿੱਸਾ ਬਣ ਸਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.