ETV Bharat / state

ਪੰਜਾਬ ਸਰਕਾਰ ਦੀ ਕੋਵਿਡ-19 ਵਿਰੁੱਧ ਜੰਗ ਤੇਜ਼, ਜੀਵਨ ਬਚਾਊ ਉਪਕਰਨਾਂ ਦੇ ਭੰਡਾਰ ਜੁਟਾਏ

ਪੰਜਾਬ ਸਰਕਤਾਰ ਦੇ ਵਧੀਕ ਸਕੱਤਰ ਵਿੰਨੀ ਮਹਾਜਨ ਨੇ ਦੱਸਿਆ ਕਿ ਜਾਨ ਬਚਾਊ ਉਪਕਰਨ ਜਿਵੇਂ ਕਿ ਮਾਸਕ, ਹੈਜ਼ਮਟ ਆਰਮਰ ਸੂਟ, ਦਸਤਾਨੇ ਆਦਿ ਦਾ ਭੰਡਾਰ ਕੀਤਾ ਜਾਵੇਗਾ।

ਪੰਜਾਬ ਸਰਕਾਰ ਦੀ  ਕੋਵਿਡ-19 ਵਿਰੁੱਧ ਜੰਗ ਤੇਜ਼, ਜੀਵਨ ਬਚਾਓ ਉਪਕਰਨਾਂ ਦੇ ਭੰਡਾਰ ਜੁਟਾਏ

author img

By

Published : Mar 29, 2020, 7:49 PM IST

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਅਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।

ਪੰਜਾਬ ਸਰਕਾਰ ਜਾਨ ਬਚਾਉਣ ਵਾਲੇ ਉਪਕਰਣਾਂ ਜਿਵੇਂ ਮਾਸਕ, ਦਸਤਾਨੇ, ਵੈਂਟੀਲੇਟਰਾਂ, ਪੀਪੀਈ ਕਿੱਟਾਂ ਆਦਿ ਦਾ ਭੰਡਾਰ ਜੁਟਾਉਣ ਲਈ ਜੰਗੀ ਪੱਧਰੀ 'ਤੇ ਜੁਟੀ ਹੋਈ ਹੈ। ਭਾਵੇਂ ਕਿ ਇਨ੍ਹਾਂ ਵਸਤਾਂ ਦਾ ਵੱਡੀ ਮਾਤਰਾ ਵਿੱਚ ਭੰਡਾਰ ਪਹਿਲਾਂ ਹੀ ਸਰਕਾਰ ਕੋਲ ਮੌਜੂਦ ਹੈ ਅਤੇ ਅਗਲੇ ਕੁੱਝ ਦਿਨਾਂ ਵਿੱਚ ਹੋਰ ਬਹੁਤ ਸਾਰੇ ਅਜਿਹੇ ਉਪਕਰਣ ਉਪਲੱਬਧ ਹੋਣ ਦੀ ਉਮੀਦ ਹੈ।

ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਮੁਤਾਬਕ 31 ਮਾਰਚ ਤੱਕ ਸੂਬੇ ਵਿੱਚ 25000 ਐੱਨ-95 ਮਾਸਕ ਮੌਜੂਦ ਹੋਣਗੇ, ਜਦੋਂ ਕਿ 52500 ਮਾਸਕ ਅਤੇ ਇੱਕ ਲੱਖ ਨਾਈਟਰੀਅਲ ਦਸਤਾਨੇ ਪਹਿਲਾਂ ਹੀ ਉਪਲਬਧ ਹਨ।

ਉਨ੍ਹਾਂ ਦੱਸਿਆ ਕਿ 26,32,000 ਤਿੰਨ ਲੇਅਰ ਵਾਲੇ ਮਾਸਕ ਤਿਆਰ ਕਰਨ ਦਾ ਕੰਮ ਆਖਰੀ ਗੇੜ ਵਿੱਚ ਹੈ, ਜਦੋਂ ਕਿ 1 ਅਪ੍ਰੈਲ ਤੱਕ 12,000 ਹੋਰ ਅਜਿਹੇ ਮਾਸਕ ਖਰੀਦ ਕੇ ਭੰਡਾਰ ਵਿੱਚ ਸ਼ਾਮਲ ਕਰ ਲਏ ਜਾਣਗੇ।

ਜਾਣਕਾਰੀ ਮੁਤਬਾਕ ਪੰਜਾਬ ਵਿੱਚ ਹੁਣ ਤੱਕ 39 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 1 ਦੀ ਮੌਤ ਹੋ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.