ਚੰਡੀਗੜ੍ਹ: ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿੱਚ ਤਾਲਾਬੰਦੀ ਕਾਰਨ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ 7 ਵੋਲਵੋ ਬੱਸਾਂ ਸਣੇ 32 ਬੱਸਾਂ ਦਾ ਕਾਫਲਾ ਭੇਜਿਆ ਹੈ।
ਉੱਧਰ ਮਹਾਰਾਸ਼ਟਰ ਸਰਕਾਰ ਨੇ ਪਹਿਲਾਂ ਹੀ ਨਾਂਦੇੜ ਸਾਹਿਬ ’ਚ ਫਸੇ ਹਜ਼ਾਰਾਂ ਸ਼ਰਧਾਲੂਆਂ ਨੂੰ ਪੰਜਾਬ, ਹਰਿਆਣਾ ਤੇ ਦਿੱਲੀ ਵਾਪਸ ਭੇਜਣ ਲਈ 10 ਬੱਸਾਂ ਰਵਾਨਾ ਕਰ ਦਿੱਤੀਆਂ ਹਨ। ਉਨ੍ਹਾਂ ਵਿੱਚ 300 ਸ਼ਰਧਾਲੂ ਹਨ।
-
On the directions of Chief Minister @capt_amarinder Singh, PRTC today sent a convoy of 32 buses including 7 Volvo buses to Sri Hazur Sahib to bring back the pilgrims from Sri Hazur Sahib in Maharashtra who were stranded there due to nationwide lockdown amid #CoronaVirus crisis. pic.twitter.com/L46RCrWYfS
— Government of Punjab (@PunjabGovtIndia) April 25, 2020 " class="align-text-top noRightClick twitterSection" data="
">On the directions of Chief Minister @capt_amarinder Singh, PRTC today sent a convoy of 32 buses including 7 Volvo buses to Sri Hazur Sahib to bring back the pilgrims from Sri Hazur Sahib in Maharashtra who were stranded there due to nationwide lockdown amid #CoronaVirus crisis. pic.twitter.com/L46RCrWYfS
— Government of Punjab (@PunjabGovtIndia) April 25, 2020On the directions of Chief Minister @capt_amarinder Singh, PRTC today sent a convoy of 32 buses including 7 Volvo buses to Sri Hazur Sahib to bring back the pilgrims from Sri Hazur Sahib in Maharashtra who were stranded there due to nationwide lockdown amid #CoronaVirus crisis. pic.twitter.com/L46RCrWYfS
— Government of Punjab (@PunjabGovtIndia) April 25, 2020
ਦਰਅਸਲ, ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੀ ਗਈ ਤਾਲਾਬੰਦੀ ਕਾਰਨ ਹਜ਼ੂਰ ਸਾਹਿਬ ਵਿੱਚ ਫਸੇ ਸ਼ਰਧਾਲੂਆਂ ਦੀ ਸੁਰੱਖਿਅਤ ਵਾਪਸੀ ਦੀ ਮਨਜ਼ੂਰੀ ਲਈ ਮਹਾਰਾਸ਼ਟਰ ਸਰਕਾਰ ਨੂੰ ਬੇਨਤੀ ਕੀਤੀ ਸੀ।
ਇਸ ਤੋਂ ਬਾਅਦ ਸ਼ਰਧਾਲੂਆਂ ਨੂੰ ਪੰਜਾਬ ਭੇਜਣ ਦਾ ਫੈਸਲਾ ਲਿਆ ਗਿਆ ਜਿਸ ਤੋਂ ਬਾਅਦ ਹੁਣ ਰੋਜ਼ਾਨਾ 10-10 ਬੱਸਾਂ ਵਿੱਚ 300 ਸ਼ਰਧਾਲੂ ਘਰ ਭੇਜੇ ਜਾਣਗੇ।