ETV Bharat / state

Paramjit Panjwad Criminal Record: ਕਿੰਨੇ ਕੇਸਾਂ ਨੂੰ ਲੈ ਕੇ ਚਰਚਾ ਵਿੱਚ ਸੀ ਪਰਮਜੀਤ ਪੰਜਵੜ? - Paramjit PanjwaR

ਪਾਕਿਸਤਾਨ ਦੇ ਲਾਹੌਰ ਵਿੱਚ ਲੋੜੀਂਦੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਗੋਲੀ ਮਾਰ ਗਿਰਾਇਆ ਹੈ। ਪਰਮਜੀਤ ਪੰਜਵੜ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦਾ ਸਭ ਤੋਂ ਖਾਸ ਮੰਨਿਆ ਜਾਂਦਾ ਸੀ। ਉਹ ਲਗਾਤਾਰ ਪੰਜਾਬ ਵਿੱਚ ਦਹਿਸ਼ਤ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੜੋ ਪੂਰੀ ਖਬਰ...

Paramjit Panjwad was in discussion regarding which cases?
ਪੰਜਵੜ ਸਣੇ 9 ਅੱਤਵਾਦੀਆਂ ਦੀ ਸੂਚੀ
author img

By

Published : May 6, 2023, 7:05 PM IST

Updated : May 6, 2023, 7:28 PM IST

ਚੰਡੀਗੜ੍ਹ: ਭਾਰਤ ਦੇਸ਼ ਵਿਚ ਹੋਈਆਂ ਅਤੱਵਾਦੀ ਗਤੀਵਿਧੀਆਂ ਵਿਚ ਲੋੜੀਂਦੇ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਉਰਫ ਮਲਿਕ ਸਰਦਾਰ ਸਿੰਘ ਨੂੰ ਸ਼ਨੀਵਾਰ ਸਵੇਰੇ ਪਾਕਿਸਤਾਨ ਦੇ ਲਾਹੌਰ 'ਚ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਿਕ ਪੰਜਵੜ ਨੂੰ ਲਾਹੌਰ ਦੇ ਜੋਹਰ ਟਾਊਨ ਸਥਿਤ ਸਨਫਲਾਵਰ ਸੋਸਾਇਟੀ 'ਚ ਆਪਣੇ ਘਰ ਦੇ ਕੋਲ ਸੈਰ ਕਰ ਰਿਹਾ ਸੀ ਜਦੋਂ ਉਸ ਦੇ ਕੋਲ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਪਰ ਇਹ ਪੰਜਵੜ ਇੰਨਾ ਚਰਚਾ ਵਿਚ ਕਿਓਂ ਆਇਆ ਅਖੀਰ ਅਜਿਹਾ ਕੀ ਸੀ ਇਸ ਦੇ ਦੇਸ਼ ਤੋਂ ਮੋਸਟ ਵਾਂਟੇਡ ਐਲਾਨੇ ਜਾਣ ਦੀ ਵਜ੍ਹਾ? ਇਸ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਦਰਅਸਲ ਪੰਜਾਬ ਦੇ ਤਰਨ ਤਾਰਨ ਹਲਕੇ ਦੇ ਪਿੰਡ ਪੰਜਵੜ ਨਾਲ ਸਬੰਧਿਤ ਪਰਮਜੀਤ ਸਿੰਘ ਜਿਸ ਦਾ ਜਨਮ 21 ਅਪ੍ਰੈਲ 1960 ਨੂੰ ਕਸ਼ਮੀਰ ਸਿੰਘ ਦੇ ਘਰ ਹੋਇਆ। 90 ਦੇ ਦਹਾਕੇ ਤੋਂ ਹੀ ਅਪਰਾਧ ਦੀ ਦੁਨੀਆਂ ਵਿਚ ਸਰਗਰਮ ਹੋ ਗਿਆ। ਜਿਸ ਨੂੰ ਸ਼ਹਿ ਮਿਲੀ ਉਸ ਦੇ ਚਾਚੇ ਦੇ ਪੁੱਤਰ ਤੋਂ ਪਹਿਲਾਂ ਛੋਟੇ-ਮੋਟੇ ਅਪਰਾਧ ਕੀਤੇ ਜਿੰਨਾਂ ਕਰ ਕੇ ਚਰਚਾ ਵਿਚ ਆਇਆ। ਇਸ ਤੋਂ ਬਾਅਦ ਅੱਤਵਾਦ ਵੱਲ ਰੁਝਾਨ ਬਣਿਆ ਅਤੇ ਤਾਂ ਖਾਲਿਸਤਾਨੀ ਸਰਮਥਕਾਂ ਦੇ ਨਾਲ ਸ਼ਮੂਲੀਅਤ ਕਰ ਲਈ ਅਤੇ 1986 ਵਿਚ ਪਾਕਿਸਤਾਨ ਜਾ ਵੱਸਿਆ, ਜਿੱਥੇ ਇਸ ਨੇ ਆਪਣੇ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਅਤੇ ਕਈ ਵੱਡੇ ਅਪਰਾਧਾਂ ਵਿੱਚ ਸ਼ਾਮਿਲ ਹੋ ਗਿਆ। ਜਿਸ ਤੋਂ ਪਹਿਲਾਂ ਉਸ ਨੇ ਸੋਹਲ ਵਿੱਚ ਇੱਕ ਕੇਂਦਰੀ ਸਹਿਕਾਰੀ ਬੈਂਕ ਵਿੱਚ ਵੀ ਕੰਮ ਕੀਤਾ ਸੀ।

ਅਪਰਾਧਾਂ ਦੀ ਲੰਬੀ ਸੂਚੀ: ਭਾਰਤੀ ਸੁਰੱਖਿਆ ਬਲਾਂ ਦੇ ਹੱਥੋਂ ਲਾਭ ਸਿੰਘ ਦੇ ਖਾਤਮੇ ਤੋਂ ਬਾਅਦ ਪੰਜਵੜ ਨੇ 1990 ਦੇ ਦਹਾਕੇ ਵਿੱਚ ਕੇਸੀਐਫ ਦਾ ਚਾਰਜ ਸੰਭਾਲ ਲਿਆ ਅਤੇ ਪਾਕਿਸਤਾਨ ਚਲਾ ਗਿਆ। ਪਾਕਿਸਤਾਨ ਦੁਆਰਾ ਪਨਾਹ ਦਿੱਤੇ ਜਾਣ ਤੋਂ ਬਾਅਦ ਉਸ ਨੇ ਆਪਣਾ ਨਾਮ ਸਰਦਾਰ ਅਲੀ ਰੱਖ ਲਿਆ। ਪੰਜਵਾੜਾ ਦੇ ਇਨਾਂ ਅਪਰਾਧਾਂ ਦੀ ਗੱਲ ਕਰੀਏ ਤਾਂ ਭਾਰਤੀ ਪੰਜਾਬ ਵਿੱਚ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਿਲ ਰਿਹਾ। ਇਸ ਤੋਂ ਇਲਾਵਾ ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਸੰਧੂ ਦੇ ਅਕਤੂਬਰ 2020 ਵਿੱਚ ਹੋਏ ਕਤਲ ਪਿੱਛੇ ਵੀ ਪਰਮਜੀਤ ਸਿੰਘ ਦਾ ਹੱਥ ਸੀ। ਬਲਵਿੰਦਰ ਸਿੰਘ ਸੰਧੂ ਨੇ ਪੰਜਾਬ ਵਿੱਚ ਅੱਤਵਾਦ ਵਿਰੁੱਧ ਲੜਾਈ ਲੜੀ ਸੀ। ਜਿਸ ਲਈ ਉਨ੍ਹਾਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਜਾਣਕਾਰੀ ਮੁਤਾਬਿਕ ਤਰਨਤਾਰਨ ਦੇ ਹੀ ਰਹਿਣ ਵਾਲੇ ਬਲਵਿੰਦਰ ਸਿੰਘ ਦੇ ਕਤਲ ਦੀ ਸਾਜਿਸ਼ ਪੰਜਵੜ ਉਸ ਸਮੇਂ ਤੋਂ ਹੀ ਰਚ ਰਿਹਾ ਸੀ। ਜਿਸ ਨੂੰ ਇਸ ਨੇ 2020 ਦੇ ਵਿਚ ਅੰਜਾਮ ਦਿੱਤਾ।

1999 'ਚ ਚੰਡੀਗੜ੍ਹ 'ਚ ਬੰਬ ਧਮਾਕੇ 'ਚ ਵੀ ਸ਼ਾਮਿਲ ਨਾਮ : 30 ਜੂਨ 1999 ਵਿਚ ਚੰਡੀਗੜ੍ਹ ਦੇ ਪਾਸਪੋਰਟ ਦਫਤਰ ਨੇੜੇ ਹੋਏ ਬੰਬ ਧਮਾਕੇ ਵਿਚ ਵੀ ਪੰਜਵੜ ਦਾ ਨਾਮ ਸ਼ਾਮਿਲ ਸੀ । ਇਸ ਧਮਾਕੇ 'ਚ ਚਾਰ ਲੋਕ ਜ਼ਖਮੀ ਹੋ ਗਏ, ਜਦਕਿ ਕਈ ਵਾਹਨ ਨੁਕਸਾਨੇ ਗਏ। ਧਮਾਕੇ ਲਈ ਸਕੂਟਰ ਦੇ ਟਰੰਕ ਵਿੱਚ ਬੰਬ ਰੱਖਿਆ ਗਿਆ ਸੀ। ਸਕੂਟਰ 'ਤੇ ਪਾਣੀਪਤ (ਹਰਿਆਣਾ) ਦੀ ਨੰਬਰ ਪਲੇਟ ਲੱਗੀ ਹੋਈ ਸੀ। ਇਸ ਮਗਰੋਂ ਪੁਲਿਸ ਵੱਲੋਂ ਸਕੂਟਰ ਮਾਲਕ ਸ਼ੇਰ ਸਿੰਘ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਜਿਸ ਦੇ ਦੱਸਣ ਮੁਤਾਬਿਕ ਪੰਜਵੜ ਦਾ ਨਾਮ ਸਾਹਮਣੇ ਆਇਆ ਸੀ।

ਖਾਲਿਸਤਾਨ ਲਹਿਰ ਨੂੰ ਹਵਾ ਦੇ ਰਿਹਾ ਸੀ ਪੰਜਵੜ : ਪਰਮਜੀਤ ਸਿੰਘ ਪੰਜਵੜ ਪਾਕਿਸਤਾਨ ਵਿੱਚ ਮੌਜੂਦ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਮੁਖੀ ਵਧਾਵਾ ਸਿੰਘ ਅਤੇ ਭਾਰਤੀ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਨਾਲ ਮਿਲ ਕੇ ਇੱਕ ਵਾਰ ਫਿਰ ਪੰਜਾਬ ਵਿੱਚ ਖਾਲਿਸਤਾਨੀ ਲਹਿਰ ਅਤੇ ਅੱਤਵਾਦ ਨੂੰ ਹਵਾ ਦੇ ਰਹੇ ਸਨ। ਇਸ ਦੇ ਲਈ ਪੰਜਾਬ 'ਚ ਹਥਿਆਰ ਅਤੇ ਨਸ਼ੇ ਲਗਾਤਾਰ ਭੇਜੇ ਜਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਤੋਂ ਲੈ ਕੇ ਆਈਬੀ ਅਤੇ ਪੰਜਾਬ ਪੁਲਿਸ ਤੱਕ ਕਾਊਂਟਰ ਇੰਟੈਲੀਜੈਂਸ ਟੀਮਾਂ ਉਨ੍ਹਾਂ ਦੇ ਨੈੱਟਵਰਕ ਨੂੰ ਤੋੜਨ ਵਿੱਚ ਲੱਗੀਆਂ ਹੋਈਆਂ ਸੀ।

ਕੇਂਦਰ ਦੀ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਿਲ: ਪਰਮਜੀਤ ਸਿੰਘ ਪੰਜਵੜ ਦੇ ਅਪਰਾਧਾਂ ਦਾ ਗਰਾਫ ਇੰਨਾਂ ਵੱਧ ਗਿਆ ਕਿ ਉਸਦਾ ਨਾਮ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਾਲ 2020 'ਚ ਜਾਰੀ ਕੀਤੇ ਨੌਂ ਅੱਤਵਾਦੀਆਂ ਦੀ ਸੂਚੀ ਵਿਚ ਅੱਠਵੇਂ ਨੰਬਰ 'ਤੇ ਸੀ। ਉਨ੍ਹਾਂ ਤੋਂ ਇਲਾਵਾ ਇਸ ਸੂਚੀ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਮੁਖੀ ਵਧਾਵਾ ਸਿੰਘ ਬੱਬਰ ਦਾ ਨਾਂ ਵੀ ਸ਼ਾਮਲ ਸੀ, ਜੋ ਕਿ ਤਰਨਤਾਰਨ ਦੇ ਹੀ ਪਿੰਡ ਦਾਸੂਵਾਲ ਦਾ ਦੱਸਿਆ ਜਾਂਦਾ ਹੈ।

  1. Paramjit Panjwad: ਜਾਣੋ ਕੌਣ ਸੀ ਮੋਸਟ ਵਾਂਟੇਡ ਅੱਤਵਾਦੀ ਪਰਮਜੀਤ ਸਿੰਘ ਪੰਜਵੜ, ਪੜ੍ਹੋ ਪੂਰੀ ਖਬਰ...
  2. ਲਾਹੌਰ 'ਚ ਖਾਲਿਸਤਾਨ ਕਮਾਂਡੋ ਫੋਰਸ ਦਾ ਅੱਤਵਾਦੀ ਪਰਮਜੀਤ ਪੰਜਵੜ ਮਾਰਿਆ ਗਿਆ

ਇਸ ਦੇ ਨਾਲ ਹੀ ਪੰਜਾਬ ਦੇ ਡਰੋਲੀ ਕਲਾਂ ਦਾ ਰਹਿਣ ਵਾਲਾ ਕਰਨਵੀਰ ਸਿੰਘ ਅਤੇ ਮਸ਼ਹੂਰ ਗੈਂਗਸਟਰ ਲੱਕੀ ਪਟਿਆਲਾ ਵੀ ਬੀ.ਕੇ.ਆਈ. ਨਾਲ ਜੁੜੇ ਹੋਏ ਹਨ। ਇਨ੍ਹਾਂ ਵਿੱਚੋਂ ਕਰਨਵੀਰ ਸਿੰਘ ਵਧਾਵਾ ਸਿੰਘ ਦੇ ਨਾਲ ਪਾਕਿਸਤਾਨ ਵਿੱਚ ਮੌਜੂਦ ਸੀ ਜਦੋਂਕਿ ਲੱਕੀ ਪਟਿਆਲ ਅਰਮੇਨੀਆ ਪਹੁੰਚ ਚੁੱਕੇ ਹਨ। ਪੰਜਾਬ ਵਿੱਚ ਗੈਂਗਸਟਰ ਲਾਰੈਂਸ ਦੇ ਕਰੀਬੀ ਸਾਥੀ ਵਿੱਕੀ ਮਿੱਡੂਖੇੜਾ ਅਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਵਿੱਚ ਪਟਿਆਲ ਦਾ ਨਾਂ ਸਾਹਮਣੇ ਆਇਆ ਹੈ। ਜਿੰਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਯੂਏਪੀਏ ਦੇ ਤਹਿਤ ਇੱਕ ਅੱਤਵਾਦੀ ਨਾਮਜ਼ਦ ਕੀਤਾ ਗਿਆ: ਪੰਜਵਾੜਾ ਪਾਕਿਸਤਾਨ ਰੇਡੀਓ 'ਤੇ ਦੇਸ਼ਧ੍ਰੋਹੀ ਅਤੇ ਵੱਖਵਾਦੀ ਪ੍ਰੋਗਰਾਮਾਂ ਦੇ ਪ੍ਰਸਾਰਣ ਵਿੱਚ ਵੀ ਸ਼ਾਮਲ ਸੀ, ਜਿਸਦਾ ਉਦੇਸ਼ ਘੱਟ ਗਿਣਤੀਆਂ ਨੂੰ ਭਾਰਤ ਸਰਕਾਰ ਵਿਰੁੱਧ ਭੜਕਾਉਣਾ ਸੀ। ਉਹ ਦਹਿਸ਼ਤਗਰਦਾਂ ਵਿਚਕਾਰ ਇੱਕ ਮੁੱਖ ਧੁਰਾ ਸੀ, ਗ੍ਰਹਿ ਮੰਤਰਾਲੇਵੱਲੋਂ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਜਿਸ ਵਿੱਚ ਉਸਨੂੰ ਯੂਏਪੀਏ ਦੇ ਤਹਿਤ ਇੱਕ ਅੱਤਵਾਦੀ ਨਾਮਜ਼ਦ ਕੀਤਾ ਗਿਆ ਸੀ। ਮੰਤਰਾਲੇ ਦੇ ਅਨੁਸਾਰ, ਪਰਮਜੀਤ ਸਿੰਘ ਪੰਜਵੜ ਦੀ ਸਰਪ੍ਰਸਤੀ ਹੇਠ ਵਖਵਾਦੀ ਜਥੇਬੰਦੀ ਭਾਰਤ ਵਿੱਚ ਵੱਖ-ਵੱਖ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਸੀ, ਜਿਸ ਵਿੱਚ ਅਕਤੂਬਰ 1988 ਵਿੱਚ ਇੱਕ ਬੰਬ ਧਮਾਕਾ ਹੋਇਆ ਸੀ ਉਸ ਤੋਂ ਲੈਕੇ ਜਿਥੇ ਫ਼ਿਰੋਜ਼ਪੁਰ ਵਿਖੇ 10 ਸਿੱਖਾਂ ਦਾ ਕਤਲ ਅਤੇ ਮੇਜਰ ਜਨਰਲ ਬੀ.ਐਨ. ਕੁਮਾਰ ਦੀ ਹੱਤਿਆ ਸ਼ਾਮਲ ਸੀ।

ਟਾਡਾ ਤਹਿਤ ਦੋ ਕੇਸ ਸ਼ਾਮਲ: ਜਾਣਕਾਰੀ ਮੁਤਾਬਿਕ ਭੋਲਾ ਅਤੇ ਪਰਗਟ ਸਿੰਘ ਨਾਰਲੀ ਵਰਗੇ ਪੰਜਾਬ ਦੇ ਵੱਡੇ ਤਸਕਰਾਂ ਦੀ ਮਦਦ ਨਾਲ ਫੰਡ, ਅੱਤਵਾਦ ਨੂੰ ਮੁੜ ਸੁਰਜੀਤ ਕਰਨ ਅਤੇ ਹਥਿਆਰਾਂ 'ਤੇ ਖਰਚ ਕਰਨ ਲਈ ਵਰਤਿਆ ਗਿਆ ਹੈ। ਭਾਰਤ ਦੀ ਖੁਫੀਆ ਏਜੰਸੀ ਮੁਤਾਬਕ ਉਸ ਦੀ ਪਤਨੀ ਅਤੇ ਬੱਚੇ ਜਰਮਨੀ ਚਲੇ ਗਏ ਸਨ। ਪਰਮਜੀਤ ਪੰਜਵੜ ਖਿਲਾਫ 1989 ਤੋਂ 1990 ਤੱਕ 10 ਐਫਆਈਆਰ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਕਤਲ ਦੇ ਸੱਤ ਅਤੇ ਟਾਡਾ ਤਹਿਤ ਦੋ ਕੇਸ ਸ਼ਾਮਲ ਸਨ।

Last Updated : May 6, 2023, 7:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.