ETV Bharat / state

ਪੰਜਾਬ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਮੰਤਰੀ ਅਨਮੋਲ ਗਗਨ ਮਾਨ ਨੇ ਦਿੱਲੀ ਵਿਖੇ ਆਯੋਜਿਤ ਚਿੰਤਨ ਸ਼ਿਵਿਰ ‘ਚ ਕੀਤੀ ਸ਼ਮੂਲੀਅਤ

author img

By

Published : Mar 29, 2023, 8:28 AM IST

ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ 'ਟੂਰਿਜ਼ਮ ਇਨ ਮਿਸ਼ਨ ਮੋਡ' ਨੂੰ ਉਤਸ਼ਾਹਿਤ ਕਰਨ ਲਈ ਰਣਨੀਤੀਆਂ ਤਿਆਰ ਕਰਨ ਲਈ ਨਵੀਂ ਦਿੱਲੀ ਵਿੱਚ ਚਿੰਤਨ ਸ਼ਿਵਿਰ ਵਿੱਚ ਹਿੱਸਾ ਲਿਆ ਅਤੇ ਪੰਜਾਬ ਵਿੱਚ ਸੈਰ ਸਪਾਟਾ ਉਦਯੋਗ ਦੇ ਵਿਕਾਸ ਲਈ ਉਪਲਬਧ ਅਥਾਹ ਮੌਕਿਆਂ ਨੂੰ ਉਜਾਗਰ ਕੀਤਾ।

Promotion of Tourism in Punjab
Promotion of Tourism in Punjab

ਚੰਡੀਗੜ੍ਹ: ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ 'ਟੂਰਿਜ਼ਮ ਇਨ ਮਿਸ਼ਨ ਮੋਡ' ਤਹਿਤ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਰਣਨੀਤੀ ਘੜਨ ਵਾਸਤੇ ਨਵੀਂ ਦਿੱਲੀ ਵਿਖੇ ਆਯੋਜਿਤ ਚਿੰਤਨ ਸ਼ਿਵਿਰ ਵਿਚ ਸ਼ਮੂਲੀਅਤ ਕੀਤੀ ਜਿੱਥੇ ਹੋਰਨਾਂ ਸੂਬਿਆਂ ਦੇ ਮੰਤਰੀਆਂ, ਯੂ.ਟੀਜ਼., ਉਦਯੋਗਿਕ ਸੰਘਾਂ ਅਤੇ ਸੈਰ ਸਪਾਟਾ ਉਦਯੋਗਾਂ ਦੇ ਵੱਖ-ਵੱਖ ਆਗੂਆਂ ਅਤੇ ਉਨ੍ਹਾਂ ਦੇ ਪ੍ਰਤੀਨਿਧਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਵੱਖ-ਵੱਖ ਸੈਸ਼ਨਾਂ ਦੌਰਾਨ ਵਿਸ਼ਵ ਪੱਧਰ 'ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ।

ਇਹ ਵੀ ਪੜੋ: Amritpal in Punjab: ਅੰਮ੍ਰਿਤਪਾਲ ਦੇ ਪੰਜਾਬ 'ਚ ਹੋਣ ਦਾ ਸ਼ੱਕ, ਪੰਜਾਬ ਪੁਲਿਸ ਸਾਰੀ ਰਾਤ ਚਲਾਇਆ ਸਰਚ ਆਪਰੇਸ਼ਨ

'ਟੂਰਿਜ਼ਮ ਇਨ ਮਿਸ਼ਨ ਮੋਡ' ਨੂੰ ਉਤਸ਼ਾਹਿਤ ਕਰਨ ਲਈ ਵਿਚਾਰ-ਵਟਾਂਦਰੇ ਕਰਨ ਅਤੇ ਰਣਨੀਤੀਆਂ ਘੜਨ ਵਾਸਤੇ ਸੈਰ-ਸਪਾਟਾ ਮੰਤਰਾਲੇ ਵੱਲੋਂ ਨਵੀਂ ਦਿੱਲੀ ਵਿਖੇ 28 ਮਾਰਚ ਅਤੇ 29 ਮਾਰਚ ਨੂੰ ਦੋ ਰੋਜ਼ਾ ਚਿੰਤਨ ਸ਼ਿਵਿਰ ਦਾ ਆਯੋਜਨ ਕੀਤਾ ਗਿਆ ਹੈ।

  • Participated in the Chintan Shivir on 'Tourism in Mission Mode' & emphasized the need to focus on digitization, remote tourism and adventure & water tourism to attract tourists from across the globe. Let's work collaboratively to boost the growth of tourism industry in Punjab. pic.twitter.com/3kw4KxUg8V

    — Anmol Gagan Maan (@AnmolGaganMann) March 28, 2023 " class="align-text-top noRightClick twitterSection" data=" ">

ਸੈਸ਼ਨ ਦੌਰਾਨ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਵਿੱਚ ਸੈਰ ਸਪਾਟਾ ਉਦਯੋਗ ਦੇ ਵਿਕਾਸ ਲਈ ਉਪਲਬਧ ਅਥਾਹ ਮੌਕਿਆਂ ਬਾਰੇ ਚਾਨਣਾ ਪਾਇਆ। ਉਹਨਾਂ ਨੇ ਡਿਜੀਟਾਈਜ਼ੇਸ਼ਨ, ਰਿਮੋਟ ਟੂਰਿਜ਼ਮ, ਬਾਰਡਰ ਟੂਰਿਜ਼ਮ 'ਤੇ ਧਿਆਨ ਕੇਂਦਰਿਤ ਕਰਨ ਅਤੇ ਸੂਬਿਆਂ ਵਿੱਚ ਇੱਕ ਥੀਮ ਆਧਾਰਿਤ ਰੇਲਗੱਡੀ ਚਲਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਸੂਬੇ ਦੀ ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ।

ਮੰਤਰੀ ਨੇ ਅੱਗੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਭਾਰਤ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਾਸਤੇ ਇੱਕ ਸਹਿਯੋਗੀ ਪਹੁੰਚ ਵਿਕਸਿਤ ਕਰਨਾ ਹੈ। ਵਿਚਾਰ-ਵਟਾਂਦਰੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਸੈਰ-ਸਪਾਟਾ ਮਾਰਕੀਟਿੰਗ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿੱਚ ਡਿਜੀਟਲ ਤਕਨੀਕਾਂ ਦੀ ਵਰਤੋਂ ਵਰਗੇ ਵਿਸ਼ੇ ਸ਼ਾਮਲ ਹਨ।

ਉਦਘਾਟਨੀ ਸੈਸ਼ਨ ਵਿੱਚ, ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ ਅਰਵਿੰਦ ਸਿੰਘ ਨੇ ਸ਼ਮੂਲੀਅਤ ਕਰਨ ਵਾਲਿਆਂ ਦਾ ਸਵਾਗਤ ਕੀਤਾ ਅਤੇ ਸੈਰ-ਸਪਾਟਾ ਮੰਤਰਾਲੇ ਦੀਆਂ ਮੁੱਖ ਤਰਜੀਹਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਾਰੇ ਭਾਗੀਦਾਰਾਂ ਨੂੰ ਵੱਖ-ਵੱਖ ਸੈਸ਼ਨਾਂ ਦੌਰਾਨ ਆਪਣੇ ਵਿਚਾਰ, ਸੁਝਾਅ ਅਤੇ ਅਨੁਭਵ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ ਗਿਆ। (ਪ੍ਰੈੱਸ ਨੋਟ)

ਇਹ ਵੀ ਪੜੋ: Amritpal wife on Amritpal: ਅੰਮ੍ਰਿਤਪਾਲ ਦੀ ਪਤਨੀ ਨੇ ਤੋੜੀ ਚੁੱਪੀ, ਅੰਮ੍ਰਿਤਪਾਲ ਬਾਰੇ ਕੀਤੇ ਵੱਡੇ ਖੁਲਾਸੇ

ETV Bharat Logo

Copyright © 2024 Ushodaya Enterprises Pvt. Ltd., All Rights Reserved.