ਚੰਡੀਗੜ੍ਹ: ਸਾਲ 1996 ਵਿੱਚ ਰਿਲੀਜ਼ ਹੋਈ ਥ੍ਰਿਲਰ ਫਿਲਮ 'ਮਾਚਿਸ' ਨਾਲ ਸਿਲਵਰ ਸਕ੍ਰੀਨ ਦਾ ਹਿੱਸਾ ਬਣੇ ਅਦਾਕਾਰ ਜਿੰਮੀ ਸ਼ੇਰਗਿੱਲ ਲਗਭਗ ਤਿੰਨ ਦਹਾਕਿਆਂ ਬਾਅਦ ਵੀ ਸਿਨੇਮਾ ਅਤੇ ਓਟੀਟੀ ਖੇਤਰ ਵਿੱਚ ਅਪਣਾ ਵਜ਼ੂਦ ਕਾਇਮ ਰੱਖਣ ਵਿਚ ਸਫ਼ਲ ਰਹੇ ਹਨ, ਜਿੰਨ੍ਹਾਂ ਦੀ ਅੱਜ ਵੀ ਜਾਰੀ ਫਿਲਮੀ ਮੰਗ ਅਤੇ ਲੋਕਪ੍ਰਿਯਤਾ ਦਾ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਓਟੀਟੀ ਫਿਲਮ 'ਸਿਕੰਦਰ ਕਾ ਮੁਕੱਦਰ', ਜੋ ਭਲਕੇ 29 ਨਵੰਬਰ ਨੂੰ ਨੈੱਟਫਲਿਕਸ ਉਤੇ ਸਟ੍ਰੀਮ ਹੋਣ ਜਾ ਰਹੀ ਹੈ।
'ਏ ਫ੍ਰਾਈਡੇ ਸਟੋਰੀਟੇਲਰ ਪ੍ਰੋਡੋਕਸ਼ਨ' ਵੱਲੋਂ ਬਣਾਈ ਅਤੇ ਨੈੱਟਫਲਿਕਸ ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਚਰਚਿਤ ਫਿਲਮ ਦੀ ਸਟੋਰੀ, ਸਕਰੀਨ ਪਲੇਅ ਅਤੇ ਨਿਰਦੇਸ਼ਨ ਨੀਰਜ ਪਾਂਡੇ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਬੇਸ਼ੁਮਾਰ ਸੁਪਰ ਡੁਪਰ ਹਿੱਟ ਫਿਲਮਾਂ ਦਾ ਲੇਖਨ ਅਤੇ ਨਿਰਦੇਸ਼ਨ ਜ਼ਿੰਮਾ ਸੰਭਾਲ ਚੁੱਕੇ ਹਨ।
ਨਿਰਮਾਤਾ ਸ਼ੀਤਲ ਭਾਟੀਆ ਵੱਲੋਂ ਨਿਰਮਿਤ ਕੀਤੀ ਗਈ ਇਸ ਐਕਸ਼ਨ-ਡਰਾਮਾ ਫਿਲਮ ਵਿੱਚ ਕਾਫ਼ੀ ਚੁਣੌਤੀਪੂਰਨ ਅਤੇ ਪ੍ਰਭਾਵੀ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ ਅਦਾਕਾਰ ਜਿੰਮੀ ਸ਼ੇਰਗਿੱਲ, ਜੋ ਇੱਕ ਬਿਲਕੁਲ ਅਲਹਦਾ ਰੋਲ ਅਤੇ ਨਵੇਂ ਅਵਤਾਰ ਵਿੱਚ ਦਰਸ਼ਕਾਂ ਦੇ ਸਨਮੁੱਖ ਹੋਣਗੇ।
ਓਟੀਟੀ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਦੇ ਬੀਤੇ ਦਿਨੀਂ ਜਾਰੀ ਟ੍ਰੇਲਰ ਨੂੰ ਵੀ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਨੇ ਜਾਰੀ ਹੋਣ ਦੇ ਕੁਝ ਹੀ ਸਮੇਂ ਵਿੱਚ ਲੱਖਾਂ ਦੀ ਵਿਊਵਰਸ਼ਿਪ ਦਾ ਅੰਕੜਾ ਪਾਰ ਕਰ ਲਿਆ ਹੈ।
ਬਹੁ-ਕਰੋੜੀ ਹੀਰਿਆਂ ਦੀ ਚੋਰੀ ਇਰਦ-ਗਿਰਦ ਬੁਣੀ ਗਈ ਉਕਤ ਫਿਲਮ ਵਿੱਚ ਸਬ ਇੰਸਪੈਕਟਰ ਜਸਵਿੰਦਰ ਸਿੰਘ ਦੇ ਰੋਲ ਵਿੱਚ ਹਨ ਅਦਾਕਾਰ ਜਿੰਮੀ ਸ਼ੇਰਗਿਲ, ਜੋ ਪਹਿਲੀ ਵਾਰ ਦਾ ਤਮੰਨਾ ਭਾਟੀਆ ਨਾਲ ਓਟੀਟੀ ਸਪੇਸ ਸਾਂਝੀ ਕਰਨ ਜਾ ਰਹੇ ਹਨ।
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਿੰਦੀ, ਓਟੀਟੀ ਫਿਲਮਾਂ, ਵੈੱਬ ਸੀਰੀਜ਼ ਦੇ ਨਾਲ-ਨਾਲ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਬਰਾਬਰਤਾ ਨਾਲ ਆਪਣੀ ਮੌਜੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾ ਰਹੇ ਹਨ ਇਹ ਡੈਸ਼ਿੰਗ ਅਦਾਕਾਰ, ਜੋ ਜਲਦ ਹੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮਾਂ ਜਾਏ' ਵਿੱਚ ਵੀ ਲੀਡਿੰਗ ਭੂਮਿਕਾ ਵਿੱਚ ਹਨ, ਜਿੰਨ੍ਹਾਂ ਦੀ ਇਸ ਫਿਲਮ ਦਾ ਨਿਰਦੇਸ਼ਨ ਨਵਨੀਅਤ ਸਿੰਘ ਵੱਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: