ਅੰਮ੍ਰਿਤਸਰ: ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਸਕੂਲ ਸੇਂਟ ਸੋਲਜਰ ਇਲੀਟ ਕਾਨਵੇਂਟ 'ਚ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਜੰਡਿਆਲਾ ਗੁਰੂ ਦੇ ਕਿੰਡਰ ਗਾਰਡਨ ਵਿੰਗ ਦੇ ਸੰਤ ਬਾਬਾ ਪਰਮਾਨੰਦ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਬਾਬਾ ਹੰਦਾਲ ਜੀ ਦੇ ਆਸ਼ੀਰਵਾਦ ਨਾਲ ਸਕੂਲ ਦੇ ਆਟੋਡੋਰੀਅਮ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦਾ ਥੀਮ "ਹਕੀਕਤ ਦਾ ਰਿਐਲਿਟੀ" ਰੱਖਿਆ ਗਿਆ।
ਪੰਜਾਬੀ ਸੱਭਿਆਚਾਰ ਦੀ ਝਲਕ
ਇਸ ਸਮਾਗਮ ਵਿੱਚ ਹਕੀਕਤ ਦਾ ਰਿਐਲਿਟੀ ਵਿੱਚ ਇੱਕ ਪੁਰਾਤਨ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ। ਇਹ ਸਮਾਗਮ ਪਲੇ ਪੈਨ ਤੋਂ ਲੈ ਕੇ ਚੌਥੀ ਕਲਾਸ ਤੱਕ ਦੇ ਬੱਚਿਆਂ ਦਾ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਸਾਬਕਾ ਆਈਜੀ (ਪੀਪੀਐਸ) ਅਤੇ ਵਿਧਾਇਕ ਹਲਕਾ ਨੌਰਥ ਅੰਮ੍ਰਿਤਸਰ, ਪ੍ਰਮੋਦ ਭਾਟੀਆ ਚੇਅਰਮੈਨ ਸਪੋਰਟਸ ਸੈਲ ਪੰਜਾਬ ਅਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰ ਸ਼ਾਮਿਲ ਹੋਏ।
ਮਹਿਮਾਨਾਂ ਦਾ ਸ਼ਾਨਦਾਰ ਸਵਾਗਤ
ਇਸ ਸਮਾਗਮ ਦੀ ਸ਼ੁਰੂਆਤ ਵਿੱਚ ਬੱਚਿਆਂ ਨੇ “ਤੂੰ ਮੇਰਾ ਰਾਖਾ ਸਭਨੀ ਥਾਈ” ਦਾ ਬਹੁਤ ਹੀ ਰਸ ਭਿੰਨਾ ਸ਼ਬਦ ਗਾਇਨ ਕੀਤਾ। ਉਪਰੰਤ ਆਰਕੈਸਟਰਾ ਬੈਂਡ ਅਤੇ ਗੀਤ ਗਾ ਕੇ ਬੱਚਿਆਂ ਨੇ ਸਾਰੇ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ। ਉਪਰੰਤ ਬੱਚਿਆਂ ਨੇ ਪੰਜਾਬ ਪੰਜਾਬੀਅਤ ਦਰਸਾਉਂਦੀਆਂ ਕਲਾ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਜਿੰਨਾ ਵਿੱਚ ਡਾਂਸ, ਭੰਗੜਾ, ਗਿੱਧਾ, ਨਾਟਕ ਆਦਿ ਨਾਲ ਸ਼ਾਨਦਾਰ ਸਮਾਂ ਬੰਨਿਆ। ਬੱਚਿਆਂ ਦੀ ਸਮਾਗਮ ਵਿੱਚ ਪੇਸ਼ਕਾਰੀ ਇੰਨੀ ਵਧੀਆ ਸੀ ਕਿ ਅਤੇ ਹੋਏ ਮਹਿਮਾਨਾਂ ਸਮੇਤ ਆਡੀਟੋਰੀਅਮ ਵਿੱਚ ਹਾਜਿਰ ਲੋਕ ਬੇਹਦ ਖੁਸ਼ੀ ਵਿੱਚ ਝੂੰਮਦੇ ਹੋਏ ਨਜਰ ਆਏ।