ETV Bharat / state

ਪੰਜਾਬ ਲਈ ਖ਼ਤਰਾ ਬਣੇ ਡਰੋਨ ! 81 ਪ੍ਰਤੀਸ਼ਤ ਵਧੀਆਂ ਡਰੋਨ ਗਤੀਵਿਧੀਆਂ

ਇਕ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਪਿਛਲੇ ਸਾਲ ਨਾਲੋ ਡਰੋਨ ਦੀਆਂ ਗਤੀਵਿਧੀਆਂ ਵਿੱਚ 81 ਪ੍ਰਤੀਸ਼ਤ ਵਾਧਾ ਹੋਇਆ ਹੈ। ਸਾਲ 2022 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 230 ਤੋਂ ਜ਼ਿਆਦਾ ਵਾਰ ਡਰੋਨ ਵਿਖਾਈ ਦਿੱਤੇ ਅਤੇ ਸਰਹੱਦ ਪਾਰ ਕਰਕੇ ਪੰਜਾਬ ਦੀ ਹੱਦ ਵਿਚ ਦਾਖ਼ਲ ਹੋਏ ਹਨ। ਪੜੋ ਵਿਸ਼ੇਸ਼ ਰਿਪੋਰਟ...

Drones become a threat to Punjab
ਪੰਜਾਬ ਲਈ ਖ਼ਤਰਾ ਬਣੇ ਡਰੋਨ
author img

By

Published : Dec 5, 2022, 1:17 PM IST

ਚੰਡੀਗੜ੍ਹ: ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਡਾਂਵਾਂਡੋਲ ਹੋਣ ਦੀਆਂ ਖ਼ਬਰਾਂ ਪਹਿਲਾਂ ਹੀ ਸਿਖਰਾਂ ਉੱਤੇ ਹਨ। ਉਪਰੋਂ ਸਰਹੱਦ ਪਾਰ ਤੋਂ ਡਰੋਨਾਂ ਦੀ ਹੋ ਰਹੀ ਘੁਸਪੈਠ ਰੁਕਣ ਦਾ ਨਾਂ ਨਹੀਂ ਲੈ ਰਹੀ, ਆਏ ਦਿਨ ਭਾਰਤ ਪਾਕਿਸਤਾਨ ਬਾਰਡਰ ਤੇ ਡਰੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਨਸ਼ਾ ਅਤੇ ਹਥਿਆਰਾਂ ਦੀ ਖੇਪਾਂ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਖੁਫੀਆ ਤੰਤਰ ਵੀ ਇਸ ਗੱਲੋਂ ਹੈਰਾਨ ਹੈ ਕਿ ਪੰਜਾਬ ਵਿਚ ਲਗਾਤਾਰ ਡਰੋਨ ਗਤੀਵਿਧੀਆਂ ਕਿਵੇਂ ਵੱਧਦੀਆਂ ਜਾ ਰਹੀਆਂ ਹਨ। ਇਕ ਰਿਪੋਰਟ ਵਿਚ ਇਹ ਸਾਹਮਣੇ ਆਇਆ ਹੈ ਕਿ ਡਰੋਨ ਪੰਜਾਬ ਵਿਚ ਡਰੋਨ ਦੀਆਂ ਗਤੀਵਿਧੀਆਂ 81 ਪ੍ਰਤੀਸ਼ਤ ਵਧੀਆਂ ਹਨ। ਸਾਲ 2022 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 230 ਤੋਂ ਜ਼ਿਆਦਾ ਵਾਰ ਡਰੋਨ ਵਿਖਾਈ ਦਿੱਤੇ ਅਤੇ ਸਰਹੱਦ ਪਾਰ ਕਰਕੇ ਪੰਜਾਬ ਦੀ ਹੱਦ ਵਿਚ ਦਾਖ਼ਲ ਹੋਏ।

ਇਹ ਵੀ ਪੜੋ: ਨਰਸ ਬਣ ਕੇ ਆਈ ਔਰਤ ਨੇ ਜੱਚਾ ਬੱਚਾ ਵਾਰਡ ਵਿੱਚੋਂ ਚਾਰ ਦਿਨਾਂ ਦਾ ਬੱਚਾ ਕੀਤਾ ਚੋਰੀ

ਬੀਐਸਐਫ ਨੇ ਦਿੱਤੇ ਹੈਰਾਨ ਕਰਨ ਵਾਲੇ ਅੰਕੜੇ: ਸਰਹੱਦ ਪਾਰੋਂ ਵੱਧਦੀ ਡਰੋਨਾਂ ਦੀ ਆਮਦ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਵੀ ਇਕ ਵੱਡਾ ਸਵਾਲ ਹੈ। 230 ਤੋਂ ਜ਼ਿਆਦਾ ਵਾਰ ਸਰਹੱਦ ਪਾਰੋਂ ਡਰੋਨਾਂ ਦੀ ਘੁਸਪੈਠ ਹੋ ਚੁੱਕੀ ਹੈ। ਇਹ ਕੋਈ ਛੋਟਾ ਅੰਕੜਾ ਨਹੀਂ ਹੋ ਬੀਐਸਐਫ ਵੱਲੋਂ ਸਾਂਝਾ ਕੀਤਾ ਗਿਆ ਹੋਵੇ। ਸਾਲ 2020 ਵਿਚ ਸਰਹੱਦ ਪਾਰੋਂ ਡਰੋਨ 79 ਵਾਰ ਡਰੋਨ ਭਾਰਤ ਦੀ ਸਰਹੱਦ ਰਾਹੀਂ ਦਾਖ਼ਲ ਹੋਇਆ ਸੀ। ਸਾਲ 2021 ਵਿਚ 109 ਵਾਰ ਅਤੇ ਸਾਲ 2022 ਵਿਚ ਇਹ ਅੰਕੜਾ ਵੱਧ ਕੇ 230 ਤੋਂ ਜ਼ਿਆਦਾ ਦਾ ਹੋ ਗਿਆ ਹੈ, ਜੋ ਕਿ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਪ੍ਰੇਸ਼ਾਨੀ ਦਾ ਵੱਡਾ ਸਬੱਬ ਬਣ ਸਕਦਾ ਹੈ।

ਸਭ ਤੋਂ ਵੱਧ ਡਰੋਨ ਪੰਜਾਬ ਵਿਚ ਪਾਕਿਸਤਾਨ ਦੀ ਸਰਹੱਦ ਰਾਹੀਂ ਆਏ। 18 ਵਾਰ ਇਹ ਡਰੋਨ ਬੀਐਸਐਫ ਵੱਲੋਂ ਡੇਗੇ ਗਏ। ਪਾਕਿਸਤਾਨ ਨਾਲ ਲੱਗਦੀਆਂ ਪੰਜਾਬ ਦੀਆਂ ਵੱਖ-ਵੱਖ ਸਰਹੱਦਾਂ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਪਠਾਨਕੋਟ ਲਗਾਤਾਰ ਡਰੋਨ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ। ਹੁਣ ਤਾਂ ਪਾਕਿਸਤਾਨ ਨੇ ਡਰੋਨ ਭੇਜਣ ਦੀ ਤਕਨੀਕ ਵੀ ਬਦਲ ਦਿੱਤੀ ਹੈ ਹੁਣ ਹੈਕਸਾ ਡਰੋਨ ਰਾਹੀਂ ਨਸ਼ੇ ਅਤੇ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਭੇਜੀਆਂ ਜਾ ਰਹੀਆਂ ਹਨ।

ਕੀ ਕਹਿੰਦੇ ਹਨ ਸੁਰੱਖਿਆ ਮਾਹਿਰ ?: ਪੰਜਾਬ ਦੇ ਸਾਬਕਾ ਡੀ.ਜੀ.ਪੀ. (ਜੇਲ੍ਹਾਂ) ਸ਼ਸ਼ੀਕਾਂਤ ਦੇ ਨਾਲ ਫੋਨ 'ਤੇ ਖਾਸ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਇਹ ਅੰਕੜਾ ਲਗਾਤਾਰ ਵੱਧਦਾ ਜਾਣਾ ਖਤਰਨਾਕ ਸਾਬਿਤ ਹੋ ਸਕਦਾ ਹੈ। ਜੇਕਰ ਸੁਰੱਖਿਆ ਦੇ ਲਿਹਾਜ ਨਾਲ ਗੱਲ ਕੀਤੀ ਜਾਵੇ ਤਾਂ ਅਤੱਵਾਦੀ ਗਤੀਵਿਧੀਆਂ, ਨਸ਼ੇ ਅਤੇ ਹਥਿਆਰਾਂ ਦਾ ਜਖੀਰਾ ਪੰਜਾਬ ਵਿਚ ਪਹੁੰਚਣਾ ਸਭ ਤੋਂ ਜ਼ਿਆਦਾ ਇਹਨਾਂ ਡਰੋਨਾਂ ਦੀ ਬਦੌਲਤ ਹੈ। ਉਹਨਾਂ ਆਖਿਆ ਕਿ ਪੰਜਾਬ ਵਿਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਲੰਘੇ ਕੁਝ ਦਿਨਾਂ ਵਿਚ ਵੇਖਣ ਮਿਲੀਆਂ ਹਨ, ਉਹਨਾਂ ਦਾ ਸਬੰਧ ਵੀ ਕਿਤੇ ਨਾ ਕਿਤੇ ਡਰੋਨਾਂ ਨਾਲ ਹੈ। ਨਾਲ ਹੀ ਉਹਨਾਂ ਹਵਾਲਾ ਦਿੱਤਾ ਕਿ ਡਰੋਨਾਂ ਰਾਹੀਂ ਹਥਿਆਰ ਜਾਂ ਨਸ਼ੇ ਦਾ ਸਰਹੱਦ ਪਾਰ ਪਹੁੰਚਾਇਆ ਜਾਣਾ ਸਭ ਤੋਂ ਆਸਾਨ ਤਰੀਕਾ ਹੈ। ਸੁਰੱਖਿਆ ਦੇ ਲਿਹਾਜ ਨਾਲ ਅਲਰਟ ਕਰਦਿਆਂ ਉਹਨਾਂ ਕਿਹਾ ਹੈ ਕਿ ਡਰੋਨ ਬਹੁਤ ਹੀ ਜ਼ਿਆਦਾ ਖ਼ਤਰਨਾਕ ਹੁੰਦੇ ਹਨ ਅਤੇ ਵੱਡੀ ਤਬਾਹੀ ਦਾ ਸਬੱਬ ਬਣ ਸਕਦੇ ਹਨ।

ਕਈ ਥਾਵਾਂ ਤੇ ਸੁਰੱਖਿਆ ਏਜੰਸੀਆਂ ਵੱਲੋਂ ਅਲਰਟ: ਉਹਨਾਂ ਆਖਿਆ ਕਿ ਸੁਰੱਖਿਆ ਏਜੰਸੀਆਂ ਵੱਲੋਂ ਡਰੋਨਾਂ ਲਈ ਖਾਸ ਅਲਰਟ ਵੀ ਜਾਰੀ ਕੀਤੇ ਗਏ। ਖਾਸ ਕਰਕੇ ਰਾਸ਼ਟਰਪਤੀ ਨਿਵਾਸ ਦਿੱਲੀ, ਪ੍ਰਧਾਨ ਮੰਤਰੀ ਨਿਵਾਸ ਅਤੇ ਏਅਰ ਫੋਰਸ ਦੇ ਆਲੇ ਦੁਆਲੇ, ਅਜਿਹੇ ਖੇਤਰਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ ਅਤੇ ਜੇਕਰ ਕੋਈ ਡਰੋਨ ਵਿਖਾਈ ਦਿੰਦਾ ਹੈ ਤਾਂ ਉਸ ਉੱਤੇ ਫਾਇਰਿੰਗ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਹਾਲਾਂਕਿ ਸੁਰੱਖਿਆ ਏਜੰਸੀਆਂ ਇਸ ਖ਼ਤਰੇ ਨੂੰ ਭਾਂਪਦੀਆਂ ਹਨ, ਪਰ ਡਰੋਨਾਂ ਦੀ ਲਗਾਤਾਰ ਵੱਧ ਰਹੀ ਆਮਦ ਸੁਰੱਖਿਆ ਏਜੰਸੀਆਂ ਲਈ ਵੀ ਸਵਾਲ ਬਣੀ ਹੋਈ ਹੈ।

ਅਮਰੀਕਾ ਵਰਗੇ ਦੇਸ਼ਾਂ ਤੋਂ ਮੰਗਵਾਉਣੇ ਪੈਣਗੇ ਹਥਿਆਰ: ਇੰਡੀਅਨ ਨੈਵੀ ਦੇ ਹਵਾਲੇ ਨਾਲ ਉਹਨਾਂ ਦੱਸਿਆ ਕਿ ਜਿਸ ਤਰੀਕੇ ਨਾਲ ਦੇਸ਼ ਅੰਦਰ ਡਰੋਨਾਂ ਦਾ ਖਤਰਾ ਵਧ ਰਿਹਾ ਹੈ। ਉਸ ਤਰ੍ਹਾਂ ਡਰੋਨਾਂ ਨਾਲ ਨਜਿੱਠਣ ਲਈ ਭਾਰਤ ਨੂੰ ਵੀ ਵੱਡੀਆਂ ਤਕਨੀਕਾਂ ਅਪਣਾਉਣੀਆਂ ਪੈਣਗੀਆਂ। ਅਮਰੀਕਾ ਅਤੇ ਹੋਰ ਸ਼ਕਤੀਸ਼ਾਲੀ ਦੇਸ਼ਾਂ ਤੋਂ ਹਥਿਆਰ ਅਤੇ ਡਰੋਨ ਲੈਣੇ ਪੈਣਗੇ।

ਸੁਰੱਖਿਆ ਵਿਚ ਕਮੀ ਕਿਥੇ ?: ਸੁਰੱਖਿਆ ਵਿਚ ਸੇਧ ਕਿਥੇ ਲੱਗ ਰਹੀ ਹੈ? ਕਮੀ ਕਿਸਦੀ ਹੈ ਅਤੇ ਢਿੱਲ ਕਿਸਦੀ ਹੈ? ਜੋ ਐਨੀ ਵੱਡੀ ਗਿਣਤੀ ਵਿਚ ਡਰੋਨ ਭਾਰਤ ਦੀਆਂ ਸਰਹੱਦਾਂ ਤੱਕ ਪਹੁੰਚ ਰਹੇ ਹਨ ? ਇਸ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਹੈ ਕਿ ਸਾਫ਼ ਸ਼ਬਦਾਂ ਦੇ ਵਿਚ ਕਹੀਏ ਤਾਂ ਕਮੀ ਅਤੇ ਨਾਲਾਇਕੀ ਕਿਸੇ ਦੀ ਵੀ ਨਹੀਂ ਹੈ। ਦਰਅਸਲ ਡਰੋਨ ਕਿਸੇ ਦੇਸ਼ ਦੇ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਲਈ ਐਡਵਾਂਸ ਤਕਨੀਕ ਹੈ ਜੋ ਹਰ ਕਿਸੇ ਦੇਸ਼ ਵੱਲੋਂ ਇਸਤੇਮਾਲ ਕੀਤੀ ਜਾ ਰਹੀ ਹੈ।

ਐਂਟੀ ਡਰੋਨ ਤਕਨੀਕਾਂ ਦੀ ਜ਼ਰੂਰਤ: ਉਹਨਾਂ ਆਖਿਆ ਕਿ ਡਰੋਨ ਮਾਰ ਗਿਰਾਉਣ ਲਈ ਵੀ ਹੁਣ ਐਡਵਾਂਸ ਤਕਨੀਕਾਂ ਦੀ ਵਰਤੋਂ ਕਰਨਾ ਸਮੇਂ ਦੀ ਲੋੜ ਹੈ। ਮਾਮੂਲੀ ਫਾਇਰਿੰਗ ਨਾਲ ਇਸਦਾ ਹੱਲ ਨਹੀਂ ਹੋ ਸਕਦਾ। ਐਂਟੀ ਡਰੋਨ ਤਕਨੀਕਾਂ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ, ਇਸਦੀ ਲੋੜ ਨੂੰ ਸਮਝਣਾ ਜ਼ਰੂਰੀ ਹੈ। ਇਸ ਲਈ ਥੋੜਾ ਸਮਾਂ ਲੱਗ ਸਕਦਾ ਹੈ, ਪਰ ਇਸਦਾ ਮੁਕਾਬਲਾ ਕਰਨ ਵਿਚ ਸਮਰੱਥ ਹੈ।

ਪੰਜਾਬ ਵਿੱਚ ਕਿਉਂ ਆ ਰਹੇ ਸਭ ਤੋਂ ਜ਼ਿਆਦਾ ਡਰੋਨ: ਪੰਜਾਬ ਵਿਚ ਸਭ ਤੋਂ ਵੱਧ ਡਰੋਨ ਕਿਉਂ ਆ ਰਹੇ ਹਨ ? ਇਸ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਦੱਸਿਆ ਹੈ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਪੰਜਾਬ ਦਾ ਦੁਸ਼ਮਣ ਗੁਆਂਢ ਵਿਚ ਹੀ ਬੈਠਾ ਹੈ।ਪੰਜਾਬ ਵਾਲੇ ਪਾਸੇ ਤੋਂ ਪਾਕਿਸਤਾਨੀ ਸਰਹੱਦ ਦਾ ਦਾਇਰਾ ਬਹੁਤ ਵਿਸ਼ਾਲ ਹੈ। ਪਾਕਿਸਤਾਨ ਨਾਲ 36 ਦਾ ਅੰਕੜਾ ਹੈ ਅਤੇ ਪਾਕਿਸਤਾਨ ਦੀ ਫੌਜ ਭਾਰਤੀ ਫੌਜ ਦੇ ਮੁਕਾਬਲੇ ਇੰਨੀ ਬਲਵਾਨ ਨਹੀਂ ਹੈ ਕਿ ਉਹ ਸਿੱਧਾ ਮੁਕਾਬਲਾ ਕਰ ਸਕੇ।ਇਸੇ ਲਈ ਡਰੋਨਾਂ ਦਾ ਸਹਾਰਾ ਲਿਆ ਜਾ ਰਿਹਾ ਹੈ।

ਪਾਕਿਸਤਾਨ ਨੂੰ ਚੀਨ ਭੇਜ ਰਿਹਾ ਡਰੋਨ: ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਵੱਲੋਂ ਇਹ ਹੋਰ ਬਹੁਤ ਵੱਡਾ ਪੱਖ ਦੱਸਿਆ ਗਿਆ ਕਿ ਪਾਕਿਸਤਾਨ ਨੂੰ ਚੀਨ ਤੋਂ ਮਦਦ ਮਿਲ ਰਹੀ ਹੈ ਅਤੇ ਚੀਨ ਪਾਕਿਸਤਾਨ ਨਾਲ ਮਿਲਕੇ ਭਾਰਤ ਖਿਲਾਫ਼ ਮਨਸੂਬੇ ਘੜ ਰਿਹਾ ਹੈ।ਉਹਨਾਂ ਦੱਸਿਆ ਕਿ ਚੀਨ ਪਾਕਿਸਤਾਨ ਨੂੰ ਡਰੋਨ ਮੁਹੱਈਆ ਕਰਵਾ ਰਹੀ ਅਤੇ ਉਹਨਾਂ ਦੀ ਫੌਜ ਵੀ ਪਾਕਿਸਤਾਨ ਫੌਜ ਨਾਲ ਮਿਲਕੇ ਕੰਮ ਕਰ ਰਹੀ ਹੈ।

ਇਹ ਵੀ ਪੜੋ: ਵੱਡੀ ਖ਼ਬਰ: ਗੁਰਦੁਆਰਾ ਸਾਹਿਬ ਵਿੱਚ ਬੇਅਦਬੀ, ਸੀਸੀਟੀਵੀ ਫੁਟੇਜ ਆਈ ਸਾਹਮਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.