ਚੰਡੀਗੜ੍ਹ: ਵਿਸ਼ਵਾਸ ਫਾਊਂਡੇਸ਼ਨ ਜਗ੍ਹਾ-ਜਗ੍ਹਾ 'ਤੇ ਖੂਨਦਾਨ ਕੈਂਪ ਲਗਾਉਂਦੀ ਰਹਿੰਦੀ ਹੈ। ਇਸੇ ਤਹਿਤ ਬੁੱਧਵਾਰ ਨੂੰ ਫਾਉਂਡੇਸ਼ਨ ਨੇ ਇਸ ਸਾਲ ਦਾ ਪਹਿਲਾ ਕੈਂਪ ਮਨੀਮਾਜਰਾ ਦੇ ਵਿੱਚ ਲਗਾਇਆ। ਵਿਸ਼ਵਾਸ ਫਾਊਂਡੇਸ਼ਨ ਦੇ ਕੈਂਪ ਵਿੱਚ ਮਾਰਕੀਟ ਦੇ ਲੋਕਾਂ ਅਤੇ ਬੱਚਿਆਂ ਨੇ ਆਪਣਾ ਖ਼ੂਨਦਾਨ ਕੀਤਾ। ਇਸ ਖ਼ੂਨਦਾਨ ਕੈਂਪ ਵਿੱਚ ਪੀਜੀਆਈ ਚੰਡੀਗੜ੍ਹ ਬਲੱਡ ਬੈਂਕ ਦੀ ਟੀਮ ਨੇ ਆ ਕੇ ਇਸ ਬਲੱਡ ਕੈਂਪ ਦੇ ਵਿੱਚ ਖ਼ੂਨ ਇਕੱਠਾ ਕੀਤਾ।
ਵਿਸ਼ਵਾਸ ਫਾਊਂਡੇਸ਼ਨ ਦੇ ਰਿਸ਼ੀ ਸਰਲ ਨੇ ਦੱਸਿਆ ਕਿ ਸਵਾਮੀ ਵਿਸ਼ਵਾਸ ਜੀ ਦੇ ਨਿਰਦੇਸ਼ਾਂ ਅਨੁਸਾਰ ਉਹ ਖ਼ੂਨਦਾਨ ਕੈਂਪ ਲਗਾਉਂਦੇ ਹਨ ਤਾਂ ਕਿ ਜ਼ਰੂਰਤਮੰਦ ਲੋਕਾਂ ਨੂੰ ਜ਼ਰੂਰਤ ਦੇ ਸਮੇਂ ਖ਼ੂਨ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਫਾਉਂਡੇਸ਼ਨ ਨੇ ਇਸ ਸਾਲ ਦਾ ਪਹਿਲਾਂ ਖ਼ੂਨਦਾਨ ਕੈਂਪ ਲਗਾਇਆ ਹੈ। ਪਿਛਲੇ ਸਾਲ 2019 ਦੇ ਵਿੱਚ ਉਨ੍ਹਾਂ ਨੇ 60 ਕੈਂਪ ਅਲੱਗ-ਅਲੱਗ ਜਗ੍ਹਾ 'ਤੇ ਲਗਾਏ ਸੀ, ਜਿਸ ਵਿੱਚ ਉਨ੍ਹਾਂ ਨੇ ਅਲੱਗ-ਅਲੱਗ ਹਸਪਤਾਲਾਂ ਨੂੰ 6000 ਯੂਨਿਟ ਬਲੱਡ ਦੇ ਇਕੱਠੇ ਕਰਕੇ ਦਿੱਤੇ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਉਹ ਹੋਰ ਜ਼ਿਆਦਾ ਕੈਂਪ ਲਗਾ ਕੇ ਜ਼ਿਆਦਾ ਤੋਂ ਜ਼ਿਆਦਾ ਬਲੱਡ ਇਕੱਠਾ ਕਰਕੇ ਦਾਨ ਕਰਨਗੇ।
ਇਹ ਵੀ ਪੜੋ: ਪੰਜਾਬ 'ਚ ਆਲ ਪਾਰਟੀ ਮੀਟਿੰਗ ਅੱਜ, ਪਾਣੀ ਦੇ ਮੁੱਦੇ 'ਤੇ ਹੋਵੇਗੀ ਚਰਚਾ
ਖ਼ੂਨਦਾਨ ਕੈਂਪ ਦੇ ਵਿੱਚ ਪਹਿਲੀ ਵਾਰੀ ਖੂਨਦਾਨ ਕਰਨ ਵਾਲੀਆਂ ਦੋ ਕੁੜੀਆਂ ਨੇ ਦੱਸਿਆ ਕਿ ਉਹ ਜਦੋ ਲੋਕਾਂ ਨੂੰ ਖ਼ੂਨਦਾਨ ਕਰਦਿਆਂ ਵੇਖਦੇ ਸੀ ਤਾਂ ਉਨ੍ਹਾਂ ਦਾ ਵੀ ਅੰਦਰੋਂ ਮਨ ਕਰਦਾ ਸੀ ਕਿ ਉਹ ਵੀ ਖੂਨਦਾਨ ਕਰਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖ਼ੂਨਦਾਨ ਕਰਕੇ ਬਹੁਤ ਚੰਗਾ ਲੱਗ ਰਿਹਾ ਹੈ। ਉਥੇ ਹੀ ਅਮਿਤ ਕੁਮਾਰ ਨੇ ਦੱਸਿਆ ਕਿ ਉਹ ਬਹੁਤ ਵਾਰ ਖ਼ੂਨਦਾਨ ਕਰ ਚੁੱਕੇ ਹਨ।