ਅੰਮ੍ਰਿਤਸਰ/ਅਜਨਾਲਾ : ਅੱਜ ਤੜਕੇ ਹੀ ਅੰਮ੍ਰਿਤਸਰ ਦੇ ਅਜਨਾਲਾ ਦੇ ਥਾਣੇ ਨੇੜਿਓ ਬੰਬ ਵਰਗੀ ਚੀਜ਼ ਮਿਲਣ ਨਾਲ ਹਲਚਲ ਮੱਚ ਗਈ, ਜਿਸ ਤੋਂ ਬਾਅਦ ਆਸ-ਪਾਸ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਵੱਲੋਂ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੰਬ ਸਕੁਐਡ ਵੀ ਮੌਕੇ 'ਤੇ ਮੌਜੂਦ ਹੈ ਅਤੇੇ ਥਾਣੇ ਦੇ ਆਸ-ਪਾਸ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੀ ਹੈ।
ਹਰ ਪਹਿਲੂ ਤੋਂ ਜਾਂਚ ਕਰ ਰਹੀ ਪੁਲਿਸ
ਪੁਲਿਸ ਮੁਤਾਬਿਕ ਸ਼ੱਕੀ ਵਸਤੂ ਨੂੰ ਨਸ਼ਟ ਕਰਨ ਲਈ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਅਤੇ ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ। ਥਾਣੇ ਦੇ ਦੋਵੇਂ ਪਾਸੇ ਵਾਹਨਾਂ ਦੀ ਪਾਰਕਿੰਗ ਕਰਕੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਅਜੇ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਇਹ ਵਸਤੂ ਬੰਬ ਹੈ ਜਾਂ ਫਿਰ ਕਿਸੇ ਦੀ ਸ਼ਰਾਰਤ ਦਾ ਹਿੱਸਾ।
ਪੈਸੇ ਦੇਖ ਕੇ ਬਦਲੀ ਯਾਰ ਦੀ ਨੀਅਤ, ਆਪਣੇ ਹੀ ਦੋਸਤ ਤੋਂ ਕੀਤੀ 14 ਲੱਖ ਰੁਪਏ ਦੀ ਲੁੱਟ, ਪੁਲਿਸ ਨੇ ਕੀਤੇ ਕਾਬੂ
ਪਿਤਾ ਦੇ ਪਾਰਟੀ ਬਦਲਦੇ ਹੀ ਬਦਲੀ ਪੁੱਤ ਦੀ ਕਿਸਮਤ, ਪਹਿਲੀ ਵਾਰ ਹੀ ਚੋਣ ਮੈਦਾਨ 'ਚ ਦਰਜ ਕੀਤੀ ਵੱਡੀ ਜਿੱਤ
ਬੱਸਾਂ ਦੇ ਕਾਰੋਬਾਰ ਤੋਂ ਸਿਆਸਤ ਦੇ ਫੇਰਬਦਲ 'ਚ ਚਰਚਿਤ ਰਹੇ ਡਿੰਪੀ ਢਿੱਲੋਂ, ਜਾਣੋਂ ਕਿਹੋ ਜਿਹਾ ਰਿਹਾ ਸਿਆਸੀ ਸਫਰ
ਸਾਜਿਸ਼ ਦਾ ਹਿੱਸਾ ਹੋ ਸਕਦੀ ਹੈ ਸ਼ੱਕੀ ਵਸਤੂ
ਪੁਲਿਸ ਸੂਤਰਾਂ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਅਧਿਕਾਰੀ 2022 ਦੇ ਮਾਮਲੇ ਨੂੰ ਵੀ ਧਿਆਨ 'ਚ ਰੱਖ ਕੇ ਮੂਸਤੈਦੀ ਵਰਤ ਰਹੀ। ਜ਼ਿਕਰਯੋਗ ਹੈ ਕਿ ਸਰਹੱਦੀ ਖੇਤਰ ਹੋਣ ਦੇ ਚਲਦਿਆਂ ਇਹ ਏਰੀਆ ਅਕਸਰ ਹੀ ਦੁਸ਼ਮਨਾਂ ਦੇ ਨਿਸ਼ਾਨੇ 'ਤੇ ਰਿਹਾ ਹੈ। ਸਾਲ 2021 ਅਤੇ 2022 'ਚ ਵੀ ਇਸ ਥਾਣੇ ਵਿੱਚ ਸ਼ੱਕੀ ਵਸਤੂਆਂ ਪਾਈਆਂ ਗਈਆਂ ਸਨ। ਇਸ ਤੋਂ ਬਾਅਦ ਪਿਛਲੇ ਤਿੰਨ ਸਾਲਾਂ ਵਿੱਚ ਅਜਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਤਿਵਾਦੀ ਗਤੀਵਿਧੀਆਂ ਹੋ ਚੁੱਕੀਆਂ ਹਨ। ਅਗਸਤ 2021 ਵਿੱਚ ਅਜਨਾਲਾ ਵਿੱਚ ਇੱਕ ਪੈਟਰੋਲ ਪੰਪ ਦੇ ਬਾਹਰ ਖੜ੍ਹੇ ਇੱਕ ਟਰੱਕ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ। ਇਸ ਲਈ ਕਿਸੀ ਵੀ ਸ਼ੱਕੀ ਗਤੀਵਿਧੀ ਨੂੰ ਹਲਕੇ 'ਚ ਨਾ ਲੈਂਦੇ ਹੋਏ ਪੁਲਿਸ ਫੋਰਸ ਮੂਸਤੈਦ ਹੈ। ਫਿਲਹਾਲ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ ਅਤੇ ਵਿਸਥਾਰਪੂਰਵਕ ਜਾਣਕਾਰੀ ਮਿਲਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।