ਹੈਦਰਾਬਾਦ: 1 ਜਨਵਰੀ 2025 ਤੋਂ ਨਵੇਂ ਟੈਲੀਕੌਮ ਨਿਯਮ ਲਾਗੂ ਹੋਣ ਜਾ ਰਹੇ ਹਨ। ਇਸ ਬਾਰੇ ਗੱਲ ਕਰਦੇ ਹੋਏ ਟੈਲੀਕਾਮ ਵਿਭਾਗ ਨੇ ਕਿਹਾ ਹੈ ਕਿ ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਨਾਲ ਕੰਪਨੀਆਂ ਨੂੰ ਨਵੇਂ ਮੋਬਾਈਲ ਟਾਵਰ ਇੰਸਟਾਲ ਕਰਨ 'ਚ ਆਸਾਨੀ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾ ਆਗਿਆ ਲੈਣ ਲਈ ਯੂਜ਼ਰਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ RoW ਨਿਯਮ ਲਾਗੂ ਹੋਣ ਨਾਲ ਇਹ ਸਮੱਸਿਆ ਖਤਮ ਹੋ ਜਾਵੇਗੀ।
ਟੈਲੀਕੌਮ ਨਾਲ ਜੁੜੇ ਬਦਲਣਗੇ ਕਈ ਨਿਯਮ
ਦੱਸ ਦੇਈਏ ਕਿ ਕੁਝ ਦਿਨ ਪਹਿਲਾ ਹੀ ਟੈਲੀਕਾਮ ਵਿਭਾਗ ਨੇ ਕੁਝ ਨਵੇਂ ਕਾਨੂੰਨ ਬਣਾਏ ਸੀ, ਜਿਨ੍ਹਾਂ 'ਚੋ ਕੁਝ ਨੂੰ ਇਸ ਸਾਲ ਹੀ ਲਾਗੂ ਕਰ ਦਿੱਤਾ ਗਿਆ ਸੀ ਅਤੇ ਕੁਝ ਨਿਯਮਾਂ ਨੂੰ ਅਗਲੇ ਸਾਲ ਲਾਗੂ ਕੀਤਾ ਜਾਵੇਗਾ। ਟੈਲੀਕੌਮ ਐਕਟ 'ਚ ਸ਼ਾਮਲ ਨਿਯਮਾਂ ਨੂੰ ਸਾਰੀਆਂ ਕੰਪਨੀਆਂ ਨੂੰ ਫਾਲੋ ਕਰਨਾ ਹੋਵੇਗਾ।
ਟੈਲੀਕਾਮ ਵਿਭਾਗ ਦਾ ਉਦੇਸ਼
ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਪਿੱਛੇ ਟੈਲੀਕਾਮ ਵਿਭਾਗ ਦਾ ਉਦੇਸ਼ ਟੈਲੀਕੌਮ ਕੰਪਨੀਆਂ ਦੀ ਸੁਵਿਧਾ ਨੂੰ ਬਿਹਤਰ ਬਣਾਉਣਾ ਹੈ।
1 ਜਨਵਰੀ 2025 ਤੋਂ ਹੋਣ ਵਾਲੇ ਬਦਲਾਅ
ਨਵੇਂ ਨਿਯਮਾਂ ਦੇ ਤਹਿਤ ਕੰਪਨੀ ਨੂੰ ਆਪਟੀਕਲ ਫਾਈਬਰ ਅਤੇ ਨਵੇਂ ਮੋਬਾਈਲ ਟਾਵਰ ਲਗਾਉਣ 'ਤੇ ਧਿਆਨ ਦੇਣਾ ਹੋਵੇਗਾ। Dot ਨੇ ਕਿਹਾ ਹੈ ਕਿ ਸਾਰੀਆਂ ਕੰਪਨੀਆਂ ਨੂੰ ਨਵੇਂ ਨਿਯਮਾਂ ਨੂੰ 1 ਜਨਵਰੀ ਤੋਂ ਲਾਗੂ ਕਰਨਾ ਹੋਵੇਗਾ। RoW ਨਿਯਮ ਲਾਗੂ ਹੋਣ ਤੋਂ ਬਾਅਦ ਕੰਪਨੀਆਂ ਨੂੰ ਆਪਣੀ ਸੁਵਿਧਾ ਬਿਹਤਰ ਬਣਾਉਣ 'ਚ ਮਦਦ ਮਿਲੇਗੀ। ਨਵਾਂ ਨਿਯਮ ਦੱਸਦਾ ਹੈ ਕਿ Jio, Airtel, Voda ਅਤੇ BSNL ਵਰਗੀਆਂ ਟੈਲੀਕੌਮ ਕੰਪਨੀਆਂ ਕਿੱਥੇ-ਕਿੱਥੇ ਮੋਬਾਈਲ ਟਾਵਰ ਲਗਾ ਸਕਦੀਆਂ ਹਨ।
ਮੋਬਾਈਲ ਟਾਵਰ ਲਗਾਉਣਾ ਹੋਇਆ ਆਸਾਨ
ਹੁਣ ਟੈਲੀਕੌਮ ਕੰਪਨੀਆਂ ਨੂੰ ਮੋਬਾਈਲ ਟਾਵਰ ਲਗਾਉਣ ਲਈ ਜ਼ਿਆਦਾ ਮੁਸ਼ਕਿਲ ਨਹੀਂ ਆਵੇਗੀ। ਦੱਸ ਦੇਈਏ ਕਿ ਪਹਿਲਾ ਮੋਬਾਈਲ ਟਾਵਰ ਲਗਾਉਣ ਲਈ ਕੰਪਨੀਆਂ ਨੂੰ ਕਈ ਜਗ੍ਹਾਂ ਤੋਂ ਆਗਿਆ ਲੈਣੀ ਪੈਂਦੀ ਸੀ ਪਰ ਹੁਣ ਸਿਰਫ਼ ਇੱਕ ਜਗ੍ਹਾਂ ਤੋਂ ਹੀ ਆਗਿਆ ਲੈਣੀ ਹੋਵੇਗੀ। ਇਨ੍ਹਾਂ ਨਿਯਮਾਂ ਨੂੰ ਲੋਕਾਂ ਅਤੇ ਕੰਪਨੀਆਂ ਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਗਿਆ ਹੈ।
ਟੈਲੀਕਾਮ ਆਪਰੇਟਰਾਂ ਨੇ ਕੀਤੀ ਸੀ ਬੇਨਤੀ
ਨਵਾਂ RoW ਨਿਯਮ ਪਾਰਦਰਸ਼ਤਾ ਅਤੇ ਕੁਸ਼ਲਤਾ ਪ੍ਰਦਾਨ ਕਰਨ ਲਈ ਡਿਜੀਟਲ ਰਿਕਾਰਡਾਂ ਨੂੰ ਕਾਇਮ ਰੱਖਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਹੈ। ਕੁਝ ਦਿਨ ਪਹਿਲਾਂ ਟੈਲੀਕਾਮ ਆਪਰੇਟਰਾਂ ਨੇ ਸਰਕਾਰ ਨੂੰ RoW ਨਿਯਮਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨਿਯਮ ਨਾਲ ਪਾਰਦਰਸ਼ਤਾ ਆਵੇਗੀ ਅਤੇ ਕੁਸ਼ਲਤਾ ਵਿੱਚ ਵੀ ਸੁਧਾਰ ਹੋਵੇਗਾ।
ਇਹ ਵੀ ਪੜ੍ਹੋ:-