ETV Bharat / state

ਇੱਕ ਵਾਰ ਫਿਰ ਫ਼ਸੇ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਦੇ ਪੇਚ, ਕਾਂਗਰਸ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ

ਰਵਨੀਤ ਬਿੱਟੂ ਦੇ 'ਰਾਜਾ-ਰਾਣੀ' ਵਾਲੇ ਬਿਆਨ 'ਤੇ ਭੜਕੇ ਰਾਜ ਵੜਿੰਗ ਨੇ ਰਵਨੀਤ ਬਿੱਟੂ ਨੂੰ ਦੱਸਿਆ ਮੰਦਬੁੱਧੀ ਬੱਚਾ, ਕਿਹਾ ਉਹ ਸੀਐਮ ਮਾਨ ਨਾਲ ਰਲੇ ਹੋਏ ਹਨ।

Congress President gave a big statement calling Raja Warring and Ravneet Bittu as mentally retarded children
ਇੱਕ ਵਾਰ ਫਿਰ ਫ਼ਸੇ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਦੇ ਪੇਚ, ਕਾਂਗਰਸ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ (ETV BHARAT)
author img

By ETV Bharat Punjabi Team

Published : Nov 24, 2024, 11:54 AM IST

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਆਪਣੇ ਸਾਬਕਾ ਕਰੀਬੀ ਸਾਥੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਇੱਕ ਵਾਰ ਫਿਰ ਤੋਂ ਸ਼ਬਦੀ ਹਮਲੇ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹਨਾਂ ਦੋਵਾਂ ਦੀ ਬਿਆਨਬਾਜ਼ੀ ਨੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਜਿੱਥੇ ਜ਼ਿਮਨੀ ਚੋਣਾਂ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ "ਮੰਦਬੁੱਧੀ ਬੱਚਾ" ਕਿਹਾ ਹੈ।

ਰਵਨੀਤ ਬਿੱਟੂ CM ਮਾਨ ਨਾਲ ਪੁਗਾਈ ਆਪਣੀ ਯਾਰੀ (ETV BHARAT)

'ਰਵਨੀਤ ਬਿੱਟੂ ਇੱਕ ਮੰਦਬੁੱਧੀ ਬੱਚਾ ਹੈ'

ਦਰਅਸਲ ਜ਼ਿਮਨੀ ਚੋਣਾਂ ਵਿੱਚ ਗਿੱਦੜਬਾਹਾ ਦੀ ਸੀਟ ਤੋਂ ਕਾਂਗਰਸੀ ਉਮੀਦਵਾਰ ਅਤੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨੂੰ ਲੈਕੇ ਰਵਨੀਤ ਬਿੱਟੂ ਨੇ ਬੀਤੇ ਦਿਨੀਂ ਤੰਜ ਕਸਿਆ ਅਤੇ ਕਿਹਾ ਕਿ ਰਾਜੇ ਨੇ ਆਪਣੀ ਰਾਣੀ ਨੂੰ ਸਿਰਫ 364 ਵੱਲ ਹੀ ਸਿਖਾਏ ਸਨ ਅਤੇ ਇੱਕ ਵੱਲ ਰਹਿ ਗਿਆ ਜਿਸ ਨਾਲ ਉਹਨਾਂ ਨੂੰ ਹਾਰ ਮਿਲੀ। ਇਸ 'ਤੇ ਪਲਟਵਾਰ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ 'ਰਵਨੀਤ ਬਿੱਟੂ ਇੱਕ ਮੰਦਬੁੱਧੀ ਬੱਚਾ ਹੈ' ਉਹ ਕਦੇ ਵੀ ਕੁਝ ਵੀ ਕਹਿ ਸਕਦਾ ਹੈ ਇਸ ਲਈ ਉਸ ਦੀਆਂ ਗੱਲਾਂ ਨੂੰ ਬਹੁਤਾ ਦਿਲ 'ਤੇ ਨਾ ਲਾਓ।

ਭਗਵੰਤ ਮਾਨ ਨਾਲ ਰਲੇ ਹੋਏ ਬਿੱਟੂ

ਇਕ ਹੋਰ ਬਿਆਨ ਉੱਤੇ ਟਿਪਣੀ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਆਗੂ ਮਨਪ੍ਰੀਤ ਬਾਦਲ ਦੇ ਹਾਰਨ ਦਾ ਅਫਸੋਸ ਕਰਨ ਦੀ ਬਜਾਏ ਰਵਨੀਤ ਬਿੱਟੂ ਆਪ ਉਮੀਦਵਾਰ ਦੇ ਜਿੱਤਣ ਦੀ ਖੁਸ਼ੀ ਮੰਨਾ ਰਹੇ ਹਨ, ਉਹਨਾਂ ਨੇ 12 ਦਿਨ ਗਿੱਦੜਬਾਹਾ ਵਿੱਚ ਮਨਪ੍ਰੀਤ ਬਾਦਲ ਲਈ ਪ੍ਰਚਾਰ ਨਹੀਂ ਕੀਤਾ ਬਲਕਿ ਉਹਨਾਂ ਦੀ ਮੰਜੀ ਠੋਕਣ ਹੀ ਆਏ ਸਨ। ਬਿੱਟੂ ਪਹਿਲਾਂ ਹੀ ਮਨਪ੍ਰੀਤ ਬਾਦਲ ਨੂੰ ਗਾਲਾਂ ਕਢਦੇ ਸਨ ਅਤੇ ਉਹਨਾਂ ਨੇ ਆਪਣੇ ਹੀ ਸਾਥੀ ਨੂੰ ਹਰਾ ਕੇ ਬਦਲਾ ਲਿਆ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਬਿੱਟੂ ਮੁੱਖ ਮੰਤਰੀ ਭਵੰਤ ਮਾਨ ਨਾਲ ਰਲੇ ਹੋਏ ਹਨ।

AAP ਦਾ ਗੜ੍ਹ ਤੋੜ ਕੇ ਕਾਂਗਰਸ ਨੇ 2027 ਲਈ ਸਰਕਾਰ ਦਾ ਮੁੱਢ ਬੰਨ੍ਹਿਆ- ਪ੍ਰਤਾਪ ਬਾਜਵਾ

ਬੱਸਾਂ ਦੇ ਕਾਰੋਬਾਰ ਤੋਂ ਸਿਆਸਤ ਦੇ ਫੇਰਬਦਲ 'ਚ ਚਰਚਿਤ ਰਹੇ ਡਿੰਪੀ ਢਿੱਲੋਂ, ਜਾਣੋਂ ਕਿਹੋ ਜਿਹਾ ਰਿਹਾ ਸਿਆਸੀ ਸਫਰ

ਪਿਤਾ ਦੇ ਪਾਰਟੀ ਬਦਲਦੇ ਹੀ ਬਦਲੀ ਪੁੱਤ ਦੀ ਕਿਸਮਤ, ਪਹਿਲੀ ਵਾਰ ਹੀ ਚੋਣ ਮੈਦਾਨ 'ਚ ਦਰਜ ਕੀਤੀ ਵੱਡੀ ਜਿੱਤ

ਆਪ ਨੇ ਕੀਤਾ ਗਿੱਦੜਬਾਹਾ ਦੀ ਸੀਟ 'ਤੇ ਕਬਜ਼ਾ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਚਾਰ ਹਲਕਿਆਂ 'ਚ ਹੋਈ ਜ਼ਿਮਨੀ ਚੋਣ ਦੌਰਾਨ ਗਿੱਦੜਬਾਹਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋ ਨੇ ਵੱਡੇ ਮਾਰਜਨ ਨਾਲ 71,198 ਵੋਟਾਂ ਹਾਸਿਲ ਕੀਤੀਆਂ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨੂੰ 21 ਹਜ਼ਾਰ ਦੇ ਫਰਕ ਨਾਲ ਹਰਾਇਆ। ਇਥੇ ਉਹ ਵੀ ਦੱਸਣਯੋਗ ਹੈ ਕਿ ਬੀਤੇ ਕਈ ਸਾਲਾਂ ਤੋਂ ਗਿੱਦੜਬਾਹਾ ਸੀਟ ਉੱਤੇ ਵੜਿੰਗ ਪਰਿਵਾਰ ਦਾ ਕਬਜ਼ਾ ਸੀ। ਇਸ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਵਿਚ ਰਾਜਾ ਵੜਿੰਗ ਨੇ ਜਿੱਤ ਹਾਸਿਲ ਕੀਤੀ ਅਤੇ ਉਹਨਾਂ ਨੂੰ ਆਪਣੀ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇਣਾ ਪਿਆ। ਇਸ ਤੋਂ ਬਾਅਦ ਗਿਦੜਬਾਹਾ ਦੀ ਸੀਟ ਖਾਲੀ ਹੋਈ ਤਾਂ ਉਹਨਾਂ ਦੀ ਪਾਰਟੀ ਨੇ ਅੰਮ੍ਰਿਤਾ ਵੜਿੰਗ ਨੂੰ ਇਸ ਹਲਕੇ ਦੀ ਸੀਟ ਤੋਂ ਉਮੀਦਵਾਰ ਐਲਾਨਿਆ ਪਰ ਇਸ ਨੂੰ ਮਾਤ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਉਮਦੀਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜਿੱਤ ਹਾਸਿਲ ਕੀਤੀ। ਇਸ ਵਿੱਚ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਤੀਜੇ ਸਥਾਨ 'ਤੇ ਰਹੇ ਜਿੰਨਾ ਨੂੰ ਸਿਰਫ 12,174 ਵੋਟਾਂ ਹਾਸਿਲ ਹੋਈਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.