ਚੰਡੀਗੜ੍ਹ: ਪੰਜਾਬੀ ਕਾਮੇਡੀ ਫਿਲਮਾਂ ਦੇ ਬੇਤਾਜ਼ ਬਾਦਸ਼ਾਹ ਬਣ ਉਭਰੇ ਗੁਰਚੇਤ ਚਿੱਤਰਕਾਰ ਹੁਣ ਗੰਭੀਰ ਫਿਲਮਾਂ ਦੀ ਸਿਰਜਣਾ ਵੱਲ ਵੀ ਅਪਣਾ ਰੁਖ਼ ਕਰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੁਆਰਾ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਨਿਵੇਕਲੇ ਯਤਨਾਂ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਵੈੱਬ ਸੀਰੀਜ਼ 'ਮੁਰਦੇ ਲੋਕ', ਜੋ ਕੱਲ੍ਹ ਪਹਿਲੇ ਭਾਗ ਦੇ ਰੂਪ ਵਿੱਚ ਸ਼ੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਹੀ ਹੈ।
ਗੁਰਚੇਤ ਚਿੱਤਰਕਾਰ ਵੱਲੋਂ ਆਪਣੇ ਘਰੇਲੂ ਬੈਨਰ ਅਧੀਨ ਪੇਸ਼ ਕੀਤੀ ਜਾ ਰਹੀ ਇਸ ਪੰਜਾਬੀ ਹੌਰਰ-ਕਾਮੇਡੀ-ਸਸਪੈਂਸ ਅਤੇ ਡਰਾਮਾ ਸੀਰੀਜ਼ ਦਾ ਸਟੋਰੀ-ਸਕਰੀਨ ਪਲੇਅ ਅਤੇ ਡਾਇਲਾਗ ਲੇਖਨ ਜ਼ਿੰਮੇਵਾਰੀਆਂ ਨੂੰ ਖੁਦ ਗੁਰਚੇਤ ਚਿੱਤਰਕਾਰ ਵੱਲੋਂ ਹੀ ਅੰਜ਼ਾਮ ਦਿੱਤਾ ਗਿਆ ਹੈ, ਜਦਕਿ ਨਿਰਦੇਸ਼ਨ ਬਿਕਰਮ ਗਿੱਲ ਵੱਲੋਂ ਕੀਤਾ ਗਿਆ, ਜੋ ਇਸ ਤੋਂ ਪਹਿਲਾਂ ਸਾਹਮਣੇ ਆਈਆ ਕਈ ਬਿਹਤਰੀਨ ਪੰਜਾਬੀ ਫਿਲਮਾਂ ਨੂੰ ਨਿਰਦੇਸ਼ਿਤ ਕਰ ਚੁੱਕੇ ਹਨ।
ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੀ ਅਤੇ ਸਮਾਜਿਕ ਸਰੋਕਾਰਾਂ ਨੂੰ ਪ੍ਰਤਬਿੰਬ ਕਰਦੀ ਇਸ ਵੈੱਬ ਫਿਲਮ ਵਿੱਚ ਗੁਰਚੇਤ ਚਿੱਤਰਕਾਰ ਲੀਡ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਕੁਲਬੀਰ ਮੁਸ਼ਕਾਬਾਦ, ਹੈਰੀ ਸਚਦੇਵਾ ਆਦਿ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ ਹਨ।
ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਵੈੱਬ ਸੀਰੀਜ਼ ਦਾ ਥੀਮ ਸਮਾਜ ਵਿੱਚ ਗੰਧਲਾਪਣ ਫੈਲਾ ਰਹੇ, ਉਨ੍ਹਾਂ ਲੋਕਾਂ ਦੁਆਲੇ ਕੇਂਦਰਿਤ ਕੀਤਾ ਗਿਆ ਹੈ, ਜੋ ਆਪਣੀਆਂ ਜ਼ਮੀਰਾਂ ਉਤੇ ਕਾਇਮ ਨਹੀਂ ਰਹਿੰਦੇ ਅਤੇ ਇੰਨ੍ਹਾਂ ਨੂੰ ਹੀ ਬੇਹੱਦ ਭਾਵਪੂਰਨ ਅਤੇ ਪ੍ਰਭਾਵੀ ਕਹਾਣੀ ਸਾਰ ਦੁਆਰਾ ਮੁਰਦੇ ਲੋਕਾਂ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ।
ਹਾਲ ਹੀ ਦੇ ਸਮੇਂ ਵਿੱਚ ਹਿੰਦ-ਪਾਕਿ ਬਟਵਾਰੇ ਦੇ ਦਰਦ ਨੂੰ ਸਮਰਪਿਤ ਕੀਤੀ ਗਈ ਆਪਣੀ ਇੱਕ ਹੋਰ ਭਾਵਨਾਤਮਕ ਫਿਲਮ 'ਸਾਂਝਾ ਪੰਜਾਬ' ਨੂੰ ਲੈ ਕੇ ਵੀ ਖਾਸੀ ਸਲਾਹੁਤਾ ਹਾਸਲ ਕਰ ਚੁੱਕੇ ਹਨ ਗੁਰਚੇਤ ਚਿੱਤਰਕਾਰ, ਜੋ ਇਸ ਤੋਂ ਬਾਅਦ ਆਪਣੀ ਇਹ ਦੂਜੀ ਵੱਖਰਾ ਵਿਸ਼ਾ ਵੈੱਬ ਸੀਰੀਜ਼ ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨ ਜਾ ਰਹੇ ਹਾਂ, ਜਿੰਨ੍ਹਾਂ ਦੀ ਇਸ ਇਮੋਸ਼ਨਲ ਫਿਲਮ ਦਾ ਨਿਰਦੇਸ਼ਨ ਵੀ ਬਿਕਰਮ ਗਿੱਲ ਵੱਲੋਂ ਕੀਤਾ ਗਿਆ ਸੀ।
ਇਹ ਵੀ ਪੜ੍ਹੋ: