ਚੰਡੀਗੜ੍ਹ: ਪਾਲੀਵੁੱਡ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਣੀ ਦਿਲਜੀਤ ਦੁਸਾਂਝ ਦੀ ਨਵੀਂ ਪੰਜਾਬੀ ਫਿਲਮ 'ਸਰਦਾਰਜੀ 3' ਦਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਦੋ ਚਰਚਿਤ ਚਿਹਰਿਆਂ ਨੀਰੂ ਬਾਜਵਾ ਅਤੇ ਨਾਸਿਰ ਚਿਨਯੋਤੀ ਨੂੰ ਵੀ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਪਹਿਲੇ ਚਰਨ ਦੀ ਸ਼ੁਰੂ ਹੋ ਚੁੱਕੀ ਉਕਤ ਸ਼ੂਟਿੰਗ ਵਿੱਚ ਹਿੱਸਾ ਲੈਣ ਲਈ ਸਕਾਟਲੈਂਡ ਵਿਖੇ ਪਹੁੰਚ ਚੁੱਕੇ ਹਨ, ਜਿੰਨ੍ਹਾਂ ਦੇ ਨਾਲ ਹੀ ਉੱਥੇ ਪੁੱਜਣ ਵਾਲਿਆਂ ਵਿੱਚ ਪੰਜਾਬੀ ਫਿਲਮ ਉਦਯੋਗ ਦੇ ਮਸ਼ਹੂਰ ਸਿਨੇਮਾਟੋਗ੍ਰਾਫ਼ਰ ਬਲਜੀਤ ਸਿੰਘ ਦਿਓ ਵੀ ਸ਼ਾਮਿਲ ਹਨ, ਜੋ ਇਸ ਫਿਲਮ ਦੇ ਫੋਟੋਗ੍ਰਾਫ਼ੀ ਪੱਖਾਂ ਨੂੰ ਅੰਜ਼ਾਮ ਦੇਣਗੇ।
'ਵਾਈਟ ਹਿੱਲ ਸਟੂਡਿਓਜ਼' ਅਤੇ 'ਸਟੋਰੀਟਾਈਮ ਪ੍ਰੋਡੋਕਸ਼ਨ' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਮਲਟੀ-ਸਟਾਰਰ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਕਰਨਗੇ, ਜੋ ਪਹਿਲੀ ਵਾਰ ਦਿਲਜੀਤ ਦੁਸਾਂਝ ਦੀ ਕਿਸੇ ਫਿਲਮ ਦਾ ਨਿਰਦੇਸ਼ਨ ਕਰਨ ਜਾ ਰਹੇ ਹਨ।

ਓਧਰ ਇਸ ਬਹੁ-ਚਰਚਿਤ ਫਿਲਮ ਦਾ ਹਿੱਸਾ ਬਣਾਏ ਗਏ ਨੀਰੂ ਬਾਜਵਾ ਅਤੇ ਨਾਸਿਰ ਚਿਨਯੋਤੀ 'ਜੱਟ ਐਂਡ ਜੂਲੀਅਟ 3' ਤੋਂ ਬਾਅਦ ਬੈਕ-ਟੂ-ਬੈਕ ਇੱਕ ਵਾਰ ਫਿਰ ਦਿਲਜੀਤ ਦੁਸਾਂਝ ਨਾਲ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣਗੇ, ਜੋ ਦੋਨੋਂ ਅਪਣੀ ਇਸ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਸ ਸੰਬੰਧਤ ਅਪਣੇ ਖੁਸ਼ੀ ਭਰੇ ਰੋਂਅ ਦਾ ਇਜ਼ਹਾਰ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਗਿਆ ਹੈ।

ਸਾਲ 2025 ਦੀ ਇੱਕ ਹੋਰ ਬਿੱਗ ਸੈੱਟਅੱਪ ਪੰਜਾਬੀ ਫਿਲਮ ਵਜੋਂ ਵਜ਼ੂਦ ਵਿੱਚ ਆਉਣ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਸਕਾਟਲੈਂਡ ਦੇ ਮਸ਼ਹੂਰ ਸੈਲਾਨੀ ਸਥਲ ਵਿੱਚ ਕੀਤੀ ਜਾ ਰਹੀ ਹੈ। ਸਟਾਰਟ-ਟੂ-ਫਿਨਿਸ਼ ਸ਼ੈਡਿਊਲ ਅਧੀਨ ਉੱਥੋਂ ਦੇ ਵੱਖ-ਵੱਖ ਅਤੇ ਖੂਬਸੂਰਤ ਹਿੱਸਿਆਂ ਵਿੱਚ ਫਿਲਮਾਈ ਜਾਣ ਵਾਲੀ ਉਕਤ ਸ਼ੂਟਿੰਗ ਲਗਭਗ ਇੱਕ ਮਹੀਨਾ ਜਾਰੀ ਰਹੇਗੀ, ਜਿਸ ਦੌਰਾਨ ਦਿਲਜੀਤ ਦੁਸਾਂਝ, ਹਾਨੀਆ ਆਮਿਰ, ਨੀਰੂ ਬਾਜਵਾ, ਨਾਸਿਰ ਚਿਨਯੋਤੀ ਉਪਰ ਕਈ ਅਹਿਮ ਸੀਕਵਲ ਫਿਲਮਬੱਧ ਕੀਤੇ ਜਾਣਗੇ।
ਸਾਲ 2015 ਵਿੱਚ ਆਈ 'ਸਰਦਾਰਜੀ' ਅਤੇ 2016 ਵਿੱਚ ਰਿਲੀਜ਼ ਹੋਈ 'ਸਰਦਾਰਜੀ 2' ਦੇ ਤੀਸਰੇ ਸੀਕਵਲ ਦੇ ਰੂਪ ਵਿੱਚ ਬਣਾਈ ਜਾ ਰਹੀ ਹੈ ਉਕਤ ਫਿਲਮ, ਜਿਸ ਨੂੰ ਇਸ ਵਾਰ ਪਹਿਲੋਂ ਨਾਲੋਂ ਵੀ ਕਾਫ਼ੀ ਵੱਡੇ ਬਜਟ ਅਧੀਨ ਸਿਰਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: