ETV Bharat / state

ਚੰਦ ਮਿੰਟਾਂ ਦੀ ਦੇਰੀ ਨੇ ਖਰਾਬ ਕੀਤਾ ਵਿਦਿਆਰਥੀ ਦਾ ਇੱਕ ਸਾਲ

ਕੋਰੋਨਾ ਕਾਰਨ ਸਹੀ ਸਮੇਂ 'ਤੇ ਸਾਧਨ ਨਾ ਮਿਲਣ 'ਤੇ ਪ੍ਰੀਖਿਆ ਸੈਂਟਰਾਂ ਵਿੱਚ ਪਹੁੰਚਣ ਦੇ ਲਈ ਲੇਟ ਹੋਏ ਵਿਦਿਆਰਥੀ ਦਾ ਇੱਕ ਸਾਲ ਖਰਾਬ ਹੋ ਗਿਆ। ਯਸ਼ਪਾਲ ਨੇ ਦੱਸਿਆ ਕਿ ਉਹ ਬੀਤੀ ਰਾਤ ਨੂੰ ਹੀ ਸੈਂਟਰ ਲਈ ਰਵਾਨਾ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਉਹ ਸਿਰਫ ਕੁੱਝ ਮਿੰਟ ਲੇਟ ਹੋ ਗਿਆ।

ਚੰਦ ਮਿੰਟਾਂ ਦੀ ਦੇਰੀ ਨੇ ਖਰਾਬ ਕੀਤਾ ਵਿਦਿਆਰਥੀ ਦਾ ਇੱਕ ਸਾਲ
ਚੰਦ ਮਿੰਟਾਂ ਦੀ ਦੇਰੀ ਨੇ ਖਰਾਬ ਕੀਤਾ ਵਿਦਿਆਰਥੀ ਦਾ ਇੱਕ ਸਾਲ
author img

By

Published : Sep 13, 2020, 7:32 PM IST

ਚੰਡੀਗੜ੍ਹ: ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਿਹਾ ਹੈ ਉੱਥੇ ਹੀ ਸਰਕਾਰ ਵਿਦਿਆਰਥੀਆਂ ਦੇ ਦਾਖਲੇ ਨੂੰ ਲੈ ਕੇ ਚਿੰਤਤ ਹੈ। ਇਸੇ ਤਹਿਤ ਐਤਵਾਰ 13 ਸਤੰਬਰ ਨੂੰ ਦੇਸ਼ ਭਰ 'ਚ 16 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਨੀਟ ਦਾ ਪੇਪਰ ਦਿੱਤਾ। ਕਈ ਵਿਦਿਆਰਥੀ ਦੂਰੋਂ ਪੇਪਰ ਦੇਣ ਲਈ ਵੀ ਪਹੁੰਚੇ, ਪਰ ਕੋਰੋਨਾ ਕਾਰਨ ਸਹੀ ਸਮੇਂ 'ਤੇ ਸਾਧਨ ਨਾ ਮਿਲਣ 'ਤੇ ਉਹ ਪ੍ਰੀਖਿਆ ਸੈਂਟਰਾਂ ਵਿੱਚ ਪਹੁੰਚਣ ਦੇ ਲਈ ਲੇਟ ਹੋਏ ਜਿਸ ਕਾਰਨ ਵਿਦਿਆਰਥੀਆਂ ਦਾ ਇੱਕ ਸਾਲ ਖਰਾਬ ਹੋ ਗਿਆ।

ਚੰਦ ਮਿੰਟਾਂ ਦੀ ਦੇਰੀ ਨੇ ਖਰਾਬ ਕੀਤਾ ਵਿਦਿਆਰਥੀ ਦਾ ਇੱਕ ਸਾਲ

ਕੁੱਲੂ ਤੋਂ ਆਏ ਵਿਦਿਆਰਥੀ ਯਸ਼ਪਾਲ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਪੇਪਰ ਦੇ ਸੈਂਟਰ ਲਈ ਰਵਾਨਾ ਹੋਏ ਸੀ ਪਰ ਇੱਥੇ ਆ ਕੇ ਉਨ੍ਹਾਂ ਨੂੰ ਰਸਤੇ ਦਾ ਪਤਾ ਨਹੀਂ ਲੱਗਾ ਜਿਸ ਕਰਕੇ ਉਹ ਪ੍ਰੀਖਿਆ ਸੈਂਟਰ ਦੇ ਵਿੱਚ ਪਹੁੰਚਣ ਲਈ ਕੁੱਝ ਮਿੰਟ ਲੇਟ ਹੋ ਗਏ। ਇਸ ਕਾਰਨ ਪ੍ਰੀਖਿਆ ਸੈਂਟਰ ਵਾਲਿਆਂ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਯਸ਼ਪਾਲ ਨੇ ਦੱਸਿਆ ਕਿ ਉਨ੍ਹਾਂ ਖੁਦ ਵੀ ਸੈਂਟਰ ਵਾਲਿਆਂ ਨੂੰ ਦੱਸਿਆ ਅਤੇ ਉੱਥੇ ਮੌਜੂਦ ਪੁਲਿਸ ਨੇ ਵੀ ਕੋਸ਼ਿਸ਼ ਕੀਤੀ ਕਿ ਵਿਦਿਆਰਥੀ ਨੂੰ ਅੰਦਰ ਭੇਜ ਦਿੱਤਾ ਜਾਵੇ ਪਰ ਸੈਂਟਰ ਵਾਲੇ ਨਹੀਂ ਮੰਨੇ ਅਤੇ ਉਸ ਦਾ ਇੱਕ ਸਾਲ ਹੋਰ ਖਰਾਬ ਹੋ ਗਿਆ।

ਯਸ਼ਪਾਲ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ ਵੀ ਪੇਪਰ ਦਿੱਤਾ ਸੀ ਪਰ ਉਹ ਪਾਸ ਨਹੀਂ ਸੀ ਹੋਇਆ ਅਤੇ ਇਸ ਵਾਰ ਉਸ ਨੇ ਹੋਰ ਜ਼ਿਆਦਾ ਮਿਹਨਤ ਕੀਤੀ ਸੀ। ਯਸ਼ਪਾਲ ਨੇ ਕਿਹਾ ਕਿ ਕੋਰੋਨਾ ਕਰਕੇ ਸਾਨੂੰ ਇਸ ਵਾਰ ਡਰੈੱਸ ਕੋਡ ਤੋਂ ਲੈ ਕੇ ਕਈ ਨਿਯਮ ਦੱਸੇ ਗਏ ਸਨ ਅਤੇ ਅਸੀਂ ਸਭ ਤਿਆਰੀ ਨਾਲ ਆਏ ਸੀ ਪਰ ਲੇਟ ਹੋਣ ਕਾਰਨ ਉਸ ਨੂੰ ਪ੍ਰੀਖਿਆ ਦੇਣ ਦੀ ਇਜਾਜ਼ਤ ਨਹੀਂ ਮਿਲੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.