ETV Bharat / state

ਡੇਰਾ ਬੱਸੀ ਤੋਂ 7, ਮਾਨਸਾ 2 ਅਤੇ ਪਠਾਨਕੋਟ ਤੋਂ ਕੋਰੋਨਾ ਦਾ ਇੱਕ ਮਾਮਲਾ ਆਇਆ ਸਾਹਮਣੇ - ਪੰਜਾਬ ਕੋਵਿਡ 19

ਸੂਬੇ ਭਰ 'ਚ ਜਿੱਥੇ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਉੱਥੇ ਹੀ ਪੰਜਾਬ ਵਿੱਚ ਅੱਜ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ।

covid19
covid19
author img

By

Published : Apr 7, 2020, 12:38 PM IST

ਮੋਹਾਲੀ: ਸੂਬੇ ਭਰ 'ਚ ਜਿੱਥੇ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਉੱਥੇ ਹੀ ਅੱਜ ਮੋਹਾਲੀ ਦੇ ਡੇਰਾ ਬੱਸੀ 'ਚੋਂ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸਿਰਫ਼ ਮੋਹਾਲੀ 'ਚ ਹੀ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 26 ਤੱਕ ਪਹੁੰਚ ਗਈ ਹੈ।

ਉੱਥੇ ਹੀ ਅੱਜ ਮਾਨਸਾ 'ਚ ਦੋ ਅਤੇ ਪਠਾਨਕੋਟ 'ਚ ਇੱਕ ਵਿਅਕਤੀ ਦੀ ਵੀ ਕੋਰੋਨਾ ਵਾਇਰਸ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਇਸ ਤਰ੍ਹਾਂ ਸੂਬੇ 'ਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 89 ਹੋ ਗਈ ਹੈ ਅਤੇ ਸੂਬੇ 'ਚ ਕੁੱਲ 8 ਮੌਤਾਂ ਹੋਈਆਂ ਹਨ।

ਦੱਸਣਯੋਗ ਹੈ ਕਿ ਪਠਾਨਕੋਟ 'ਚ ਕੋਰੋਨਾ ਨਾਲ ਮਰਨ ਵਾਲੀ ਔਰਤ ਦੇ ਸੰਪਰਕ 'ਚ ਆਏ 12 ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਚੋਂ 11 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਅਤੇ ਉਸ ਦੇ ਪਤੀ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

ਮਾਨਸਾ 'ਚ ਵੀ ਦੋ ਔਰਤਾਂ ਦੀ ਰਿਪੋਰਟ ਪੌਜ਼ੀਟਿਵ ਆਉਣ ਕਾਰਨ ਮਾਨਸਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 5 ਤੱਕ ਪਹੁੰਚ ਗਈ ਹੈ। ਇਹ ਸਾਰੇ ਪੀੜਤ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਸਮਾਗਮ 'ਚੋਂ ਪਰਤੇ ਸਨ। ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਬਾਕੀ ਸੱਤ ਲੋਕਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ ਜਦਕਿ 4 ਲੋਕਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.