ਲੁਧਿਆਣਾ: ਪੰਜਾਬ 'ਚ ਮਾਨਸੂਨ ਆਉਣ ਨਾਲ ਲਗਾਤਾਰ ਮੀਂਹ ਪੈ ਰਿਹਾ ਹੈ। ਲੁਧਿਆਣਾ ਸ਼ਹਿਰ 'ਚ ਅੱਜ ਮੀਂਹ ਪਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਲੋਕਾਂ ਨੂੰ ਮੀਂਹ ਕਰਕੇ ਟ੍ਰੈਫਿਕ ਜਾਮ ਹੋ ਗਿਆ।
ਬੀਤੇ ਕਈ ਦਿਨਾਂ ਤੋਂ ਹੋ ਰਹੀ ਲੁਧਿਆਣਾ ਵਿੱਚ ਬੱਦਲਵਾਈ ਦੇ ਚੱਲਦਿਆਂ ਅੱਜ ਮੀਂਹ ਪਿਆ ਅਤੇ ਇਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਤਾਂ ਜ਼ਰੂਰ ਰਾਹਤ ਮਿਲੀ ਪਰ ਟਰੈਫਿਕ ਤੇ ਜ਼ਰੂਰ ਬਰੇਕਾਂ ਲੱਗੀਆਂ ਵਿਖਾਈ ਦਿੱਤੀਆਂ ਜਿਸ ਤੋਂ ਲੋਕ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ।
ਇਹ ਵੀ ਪੜ੍ਹੋ:ਚੰਦਰਯਾਨ-2 : ਅੱਜ ਚੰਨ 'ਤੇ ਪੈਰ ਰੱਖਣ ਵਾਲਾ ਚੌਥਾ ਮੁਲਕ ਬਣੇਗਾ ਭਾਰਤ
ਮੌਸਮ ਵਿਭਾਗ ਵੱਲੋਂ ਪਹਿਲਾ ਹੀ ਇਹ ਚਿਤਾਵਨੀ ਦਿੱਤੀ ਗਈ ਸੀ ਕਿ ਲੁਧਿਆਣਾ ਸਮੇਤ ਪੰਜਾਬ ਦੇ ਕਈ ਹਿੱਸਿਆਂ ਚ ਮੀਂਹ ਪੈ ਸਕਦਾ ਹੈ।
ਪੰਜਾਬ 'ਚ ਲਗਾਤਾਰ ਮੀਂਹ ਪੈਣ ਸੰਗਰੂੂਰ ਅਤੇ ਗੁਰਦਾਸਪੁਰ 'ਤੇ ਹੋਰ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਜਿਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫ਼ਸਲ ਡੁੱਬ ਗਈ ਹੈ।