ETV Bharat / state

ਬਠਿੰਡਾ ਵਿਖੇ ਕਣਕ ਦੀ ਖ਼ਰੀਦ ਸ਼ੁਰੂ, ਪਰ ਪ੍ਰਬੰਧ ਨਾਕਾਫ਼ੀ

ਬਠਿੰਡਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ, ਪਰ ਕਿਸਾਨਾਂ ਦੀ ਗਿਣਤੀ ਪਹਿਲੇ ਹੀ ਦਿਨ ਬਹੁਤ ਜ਼ਿਆਦਾ ਰਹੀ। ਇਸ ਦੌਰਾਨ ਕੋਰੋਨਾ ਲਈ ਜਾਰੀ ਹਦਾਇਤਾਂ ਦੀ ਵੀ ਉਲੰਘਣਾ ਦੇਖੀ ਗਈ।

ਬਠਿੰਡਾ ਵਿਖੇ ਕਣਕ ਦੀ ਖ਼ਰੀਦ ਸ਼ੁਰੂ, ਪਰ ਪ੍ਰਬੰਧ ਨਾਕਾਫ਼ੀ
ਬਠਿੰਡਾ ਵਿਖੇ ਕਣਕ ਦੀ ਖ਼ਰੀਦ ਸ਼ੁਰੂ, ਪਰ ਪ੍ਰਬੰਧ ਨਾਕਾਫ਼ੀ
author img

By

Published : Apr 17, 2020, 7:33 PM IST

ਬਠਿੰਡਾ : ਪੰਜਾਬ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਇਸ ਤਹਿਤ ਬਠਿੰਡਾ ਦੀ ਅਨਾਜ ਮੰਡੀ ਵਿੱਚ ਵੀ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਜਾ ਚੁੱਕੀ ਹੈ। ਪਹਿਲੇ ਹੀ ਦਿਨ ਕਿਸਾਨ ਪਹਿਲਾਂ ਨਾਲੋਂ ਜ਼ਿਆਦਾ ਖ਼ਰੀਦ ਸੈਂਟਰ ਵਿੱਚ ਦੇਖਣ ਨੂੰ ਮਿਲੇ। ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਖ ਦਾਅਵੇ ਕਰ ਰਿਹਾ ਹੈ ਕਿ ਉਨ੍ਹਾਂ ਵੱਲੋਂ ਸਾਰੇ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਪਰ ਅਸਲੀਅਤ ਕੁਝ ਹੋਰ ਹੀ ਬਿਆਨ ਕਰਦੀ ਹੈ।

ਮੰਡੀ ਵਿੱਚ ਕੰਮ ਕਰ ਰਹੇ ਮਜ਼ਦੂਰ ਵਿਚਕਾਰ ਵੀ ਸਮਾਜਿਕ ਦੂਰੀ ਨਜ਼ਰ ਨਹੀਂ ਆਈ। ਮਾਰਕੀਟ ਕਮੇਟੀ ਵੱਲੋਂ ਖ਼ਰੀਦ ਸੈਂਟਰ ਵਿੱਚ ਬਕਾਇਦਾ ਤੌਰ ਉੱਤੇ ਨਿਸ਼ਾਨ ਲਗਾਏ ਗਏ ਹਨ ਤੇ ਹਰ ਕਿਸਾਨ ਨੂੰ ਥਾਂ ਤੈਅ ਕੀਤੀ ਹੋਈ ਹੈ ਕਿ ਉਹ ਆਪਣੀ ਤੈਅ ਥਾਂ ਉੱਤੇ ਹੀ ਆਪਣੀ ਕਣਕ ਰੱਖ ਸਕਦਾ ਹੈ।

ਵੇਖੋ ਵੀਡੀਓ।

ਸ਼ੁੱਕਰਵਾਰ ਨੂੰ ਮੌਸਮ ਖ਼ਰਾਬ ਹੋਣ ਕਾਰਨ ਕਿਸਾਨਾਂ ਦੀ ਮੀਂਹ ਦੀ ਚਿੰਤਾ ਰਹੀ ਕਿਉਂਕਿ ਉਨ੍ਹਾਂ ਦੀ ਫ਼ਸਲ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਵੱਲੋਂ ਤ੍ਰਪਾਲ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ, ਕਰਫਿਊ ਲੱਗਣ ਕਾਰਨ ਕਿਸਾਨ ਤ੍ਰਪਾਲ ਦੀ ਖ਼ਰੀਦ ਵੀ ਬਾਜ਼ਾਰ ਵਿੱਚੋਂ ਨਹੀਂ ਕਰ ਸਕਦੇ।

ਕੈਮਰੇ ਦੇ ਸਾਹਮਣੇ ਕਈ ਕਿਸਾਨ ਇਸ ਲਈ ਕੁੱਝ ਕਹਿਣ ਤੋਂ ਗੁਰੇਜ਼ ਕਰ ਰਹੇ ਸਨ ਕਿਉਂਕਿ ਅਜੇ ਉਨ੍ਹਾਂ ਦੀ ਕਣਕ ਦੀ ਖ਼ਰੀਦ ਨਹੀਂ ਹੋਈ। ਇਸ ਕਰਕੇ ਉਨ੍ਹਾਂ ਨੂੰ ਡਰ ਹੈ ਕਿ ਜੇ ਉਹ ਕੁੱਝ ਬੋਲਣਗੇ ਤਾਂ ਉਨ੍ਹਾਂ ਦੀ ਖ਼ਰੀਦ ਉੱਤੇ ਅਸਰ ਵੀ ਪੈ ਸਕਦਾ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧ ਨਾਕਾਫ਼ੀ ਨਜ਼ਰ ਆਏ ਜੋ ਕਿ ਚਿੰਤਾ ਦਾ ਵਿਸ਼ਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.