ETV Bharat / state

ਬਠਿੰਡਾ 'ਚ ਮਾਹੌਲ ਖਰਾਬ ਕਰਨ ਲਈ ਧਮਾਕੇ ਕਰਨ ਦੀਆ ਧਮਕੀਆਂ ਵਾਲੇ ਮਿਲੇ ਪੱਤਰ, ਪੁਲਿਸ ਨੇ ਜਾਂਚ ਅਰੰਭੀ - 10 ਲੋਕਾਂ ਨੇ ਭੇਜੇ ਧਮਕੀ ਭਰੇ ਪੱਤਰ

ਬਠਿੰਡਾ ਵਿੱਚ ਵੱਖ-ਵੱਖ ਥਾਵਾਂ ਉੱਤੇ ਧਮਾਕੇ ਕਰਨ ਨੂੰ ਲੈ ਕੇ ਧਮਕੀਆਂ ਮਿਲ ਰਹੀਆਂ ਹਨ। ਜਾਣਕਾਰੀ ਮੁਤਾਬਿਕ 10 ਲੋਕਾਂ ਨੇ ਅਜਿਹੇ ਪੱਤਰ ਭੇਜੇ ਗਏ ਹਨ, ਜਿਨ੍ਹਾਂ ਵਿੱਚ ਕੋਈ ਵੱਡਾ ਨੁਕਸਾਨ ਕਰਨ ਦਾ ਜਿਕਰ ਹੈ।

Threats of blasting at different places in Bathinda
ਬਠਿੰਡਾ 'ਚ ਕਿਸੇ ਸ਼ਰਾਰਤੀ ਬੰਦੇ ਨੇ ਮਾਹੌਲ ਖਰਾਬ ਕਰਨ ਲਈ ਧਮਾਕੇ ਕਰਨ ਦੀਆ ਧਮਕੀਆਂ ਭਰੇ ਪੱਤਰ ਲਿਖੇ, ਪੁਲਿਸ ਨੇ ਜਾਂਚ ਅਰੰਭੀ
author img

By

Published : May 18, 2023, 5:47 PM IST

ਧਮਕੀ ਭਰੇ ਪੱਤਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਬਠਿੰਡਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ।

ਬਠਿੰਡਾ : ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਲਈ ਸਮਾਜ ਵਿਰੋਧੀ ਲੋਕ ਲਗਾਤਾਰ ਸਾਜ਼ਿਸ਼ਾਂ ਰਚ ਰਹੇ ਹਨ, ਜਿਸਦਾ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਥਾਣਾ ਕੋਤਵਾਲੀ ਲਾਗੇ ਅਤੇ ਹੋਰ ਵੱਖ-ਵੱਖ ਥਾਵਾਂ ਉੱਤੇ 10 ਧਮਕੀ ਭਰੇ ਪੱਤਰ ਭੇਜੇ ਗਏ ਹਨ। ਇਨ੍ਹਾਂ ਧਮਕੀ ਭਰੇ ਪੱਤਰਾਂ ਵਿੱਚ ਅਮ੍ਰਿਤਸਰ ਸ਼ਹਿਰ ਵਿਚ ਬੰਬ ਧਮਾਕੇ ਕਰਨ ਦੀ ਗੱਲ ਆਖੀ ਗਈ ਹੈ। ਬਠਿੰਡਾ ਪੁਲਿਸ ਵੱਲੋਂ ਇਨ੍ਹਾਂ 10 ਪੱਤਰਾਂ ਵਿੱਚੋਂ ਛੇ ਧਮਕੀ ਭਰੇ ਪੱਤਰ ਬਰਾਮਦ ਕਰ ਲਏ ਗਏ ਹਨ।

ਪੱਤਰਾਂ 'ਚ ਵਰਤੀ ਇਤਰਾਜ਼ਯੋਗ ਭਾਸ਼ਾ : ਇਸ ਮਾਮਲੇ ਬਾਰੇ ਬਠਿੰਡਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਲੱਗਦਾ ਹੈ, ਇਸਦੀ ਲਿਖੀ ਗਈ ਭਾਸ਼ਾ ਤੋਂ ਇਹ ਲੱਗਦਾ ਹੈ ਕਿ ਉਹ ਸ਼ਾਜਿਸ ਤਹਿਤ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਹਨ। ਇਨ੍ਹਾਂ ਧਮਕੀ ਭਰੇ ਪੱਤਰਾਂ ਵਿਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉੱਤੇ ਧਮਾਕੇ ਕਰਨ ਅਤੇ ਹਿੰਦੂ ਮੁਸਲਮਾਨ ਧਰਮ ਦੇ ਲੋਕਾਂ ਵਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਪੱਤਰਾਂ ਵਿੱਚ ਵੱਖ ਵੱਖ ਧਰਮਾ ਖਿਲਾਫ ਨਫਰਤ ਫੈਲਾਉਣ ਵਾਲੇ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ, ਜਿਸਦੇ ਮੱਦੇਨਜ਼ਰ ਅਣਪਛਾਤੇ ਵਿਅਕਤੀ ਦੇ ਉੱਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਨਾਲ ਹੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਪੁਲਿਸ ਮੁਸਤੈਦੀ ਵਧਾ ਦਿੱਤੀ ਗਈ ਹੈ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

  1. ਨਜਾਇਜ਼ ਸਬੰਧਾਂ ਦੇ ਇਲਜ਼ਾਮਾਂ 'ਚ ਫਸਾ ਕੇ ਧਮਕਾਉਣ ਵਾਲਿਆਂ ਤੋਂ ਤੰਗ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ
  2. ਪੁਲਿਸ ਵੱਲੋਂ ਕਿਸਾਨਾਂ 'ਤੇ ਕੀਤੇ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ ਤੇ ਰੇਲ ਚੱਕਾ ਜਾਮ
  3. ਬੀੜੀ ਪੀਣ ਤੋਂ ਰੋਕਣ 'ਤੇ ਪਰਵਾਸੀ ਨੇ ਲਾਹੀ ਬਜ਼ੁਰਗ ਦੀ ਪੱਗ, ਵੀਡੀਓ ਵਾਇਰਲ

ਐਸਐਸਪੀ ਨੇ ਇਹ ਵੀ ਦੱਸਿਆ ਹੈ ਕਿ ਇਹ ਪੱਤਰ ਦੀ ਇੱਕ ਕਾਪੀ ਅਸਲ ਕਾਪੀ ਹੈ ਅਤੇ ਬਾਕੀ ਉਸਦੀਆਂ ਫੋਟੋ ਸਟੇਟ ਕਾਪੀਆਂ ਹਨ, ਜਿਸ ਦੀਆਂ ਹੁਣ ਤੱਕ ਸਾਨੂੰ ਛੇ ਕਾਪੀਆ ਬਰਾਮਦ ਹੋ ਚੁੱਕੀਆਂ ਹਨ। ਇਹ ਧਮਕੀ ਭਰੇ ਪੱਤਰ ਵੱਖ-ਵੱਖ ਲੋਕਾਂ ਨੂੰ ਭੇਜੇ ਗਏ ਸਨ, ਜਿੰਨਾ ਵਿੱਚੋਂ ਕੁਝ ਲੋਕਾਂ ਨੇ ਪੁਲਿਸ ਵਿਭਾਗ ਨਾਲ ਸੰਪਰਕ ਕਰਕੇ ਇਹ ਪੱਤਰ ਸੌਂਪੇ ਗਏ। ਫਿਲਹਾਲ ਦੋਸ਼ੀ ਦੀ ਭਾਲ ਦੇ ਲਈ ਪੁਲਿਸ ਵੱਲੋਂ ਸਰਚ ਅਭਿਆਨ ਸ਼ੁਰੂ ਕਰ ਦਿੱਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ਰਾਹੀਂ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਸ਼ਹਿਰਾਂ ਵਿੱਚ ਲੱਗੇ 9 ਲੈੱਟਰ ਬਾਕਸ ਦੀਆਂ ਲੜੀਆਂ ਥਾਵਾਂ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.