ਬਠਿੰਡਾ: ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਿਸ ਨੂੰ ਲੈ ਕੇ ਅੱਜ ਬਠਿੰਡਾ ਦੇ ਵਿੱਚ ਚੋਣ ਪ੍ਰਚਾਰ ਲਈ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਪਹੁੰਚੇ। ਸੁਖਬੀਰ ਬਾਦਲ ਨੇ ਕਿਹਾ ਕਿ ਚੋਣਾਂ ਲਈ ਨਾਮਜ਼ਦ ਕੀਤੇ ਗਏ ਪੱਤਰਾਂ ਨੂੰ ਕਾਂਗਰਸ ਸਰਕਾਰ ਰੱਦ ਕਰਵਾਉਣ ਦੇ ਕੰਮ ਕਰ ਰਹੀ ਹੈ। ਜਲਾਲਾਬਾਦ ਦੇ ਹਮਲੇ ਅਤੇ ਹਰ ਰਾਏਪੁਰ ਤੋਂ ਇਲਾਵਾ ਹੋਰ ਥਾਵਾਂ 'ਤੇ ਹੋਏ ਹਮਲੇ ਨੂੰ ਲੈ ਕੇ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਇਹ ਸਿੱਧੀ ਤੌਰ 'ਤੇ ਹਾਰ ਹੈ।
ਗਿੱਦੜਬਾਹਾ ਵਿੱਚ ਰਾਜਾ ਵੜਿੰਗ ਵੱਲੋਂ ਕੀਤੇ ਗਏ ਸ਼ਬਦੀ ਵਾਰ ਨੂੰ ਲੈ ਕੇ ਸੁਖਬੀਰ ਬਾਦਲ ਨੇ ਆਖਿਆ ਕਿ ਰਾਜਾ ਵੜਿੰਗ ਮੈਂਟਲੀ ਤੌਰ 'ਤੇ ਅਪਸੈੱਟ ਹੋ ਚੁੱਕਿਆ ਹੈ। ਬੀਤੇ ਦਿਨ ਫ਼ਰੀਦਕੋਟ ਦੇ ਵਿੱਚ ਇੱਕ ਠੇਕੇਦਾਰ ਵੱਲੋਂ ਆਪਣੇ ਪਰਿਵਾਰ ਸਮੇਤ ਗੋਲੀ ਮਾਰ ਕੇ ਕੀਤੀ ਗਈ ਆਤਮਹੱਤਿਆ ਅਤੇ ਸੁਸਾਇਡ ਨੋਟ ਵਿੱਚ ਰਾਜਾ ਵੜਿੰਗ ਦੇ ਸਾਲੇ ਡੰਪੀ ਵਿਨਾਇਕ ਤੇ ਮੁਕੱਦਮਾ ਦਰਜ ਹੋਣ ਨੂੰ ਲੈ ਕੇ ਸੁਖਬੀਰ ਬਾਦਲ ਨੇ ਆਖਿਆ ਕਿ ਇਹ ਸਿੱਧੇ ਤੌਰ 'ਤੇ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਜ਼ਾਹਰ ਕਰਦੀ ਹੈ।
ਕਾਂਗਰਸ ਸਰਕਾਰ ਦੇ ਅੱਠ ਮਹੀਨੇ ਬਾਕੀ ਹਨ ਜਿਸ ਤੋਂ ਬਾਅਦ ਹੁਣ ਪੁਲਿਸ ਪ੍ਰੋਟੈਕਸ਼ਨ ਤੋਂ ਬਾਅਦ ਵੀ ਮੁਕੱਦਮੇ ਹੁਣ ਲਾਜ਼ਮੀ ਹੋਣਗੇ ਕਿਉਂਕਿ ਜੋ ਇਨਸਾਨ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਦੇ ਲਈ ਆਪਣੀ ਜਾਨ ਦੇ ਗਿਆ, ਇਸ ਤੋਂ ਵੱਡਾ ਪਰੂਫ਼ ਕੀ ਹੋਵੇਗਾ।
ਸੁਖਬੀਰ ਬਾਦਲ ਨੇ ਆਖਿਆ ਕਿ ਹੁਣ ਕਾਂਗਰਸ ਸਰਕਾਰ ਨੇ ਆਪਣੇ ਸਰਕਾਰੀ ਅਦਾਰਿਆਂ ਦੇ ਹਰ ਵਿਭਾਗ ਦੇ ਮੁਲਾਜ਼ਮਾਂ ਦੀ ਧੱਕੇਸ਼ਾਹੀ ਲਈ ਡਿਊਟੀਆਂ ਲਗਾ ਦਿੱਤੀਆਂ ਹਨ ਅਤੇ ਇਸ ਚੋਣ ਪ੍ਰਚਾਰ ਤੋਂ ਲੈ ਕੇ ਨਾਮਜ਼ਦਗੀਆਂ ਤਕ ਧੱਕੇਸ਼ਾਹੀ ਬਰਕਰਾਰ ਹੈ ਜਿਸ ਦਾ ਜਵਾਬ ਲੋਕ ਹੁਣ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੇਣਗੇ।