ਬਠਿੰਡਾ : ਗ੍ਰੈਜੁਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਐਜੂਕੇਸ਼ਨ ਵਿੱਚ ਲੜਕੀਆਂ ਅਤੇ ਲੜਕਿਆਂ ਵਿਚ ਬਰਾਬਰ ਦੀ ਹਿੱਸੇਦਾਰੀ ਘਟਣ ਕਾਰਨ ਵਧ ਰਹੇ ਪਾੜੇ ਨੂੰ ਰੋਕਣ ਲਈ ਪਰਿਆਸ ਸੰਸਥਾ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ ਹੈ। ਪਰਿਆਸ ਦੀ ਟੀਮ ਮੈਂਬਰਾਂ ਵੱਲੋਂ ਗਰੈਜੂਏਟ ਅਤੇ ਪੋਸਟ-ਗਰੈਜੂਏਟ ਲੜਕੀਆਂ ਨੂੰ ਕਾਮਨ ਏਡਮਿਸ਼ਨ ਟੈਸਟ ਦੀ ਮੁਫਤ ਕੋਚਿੰਗ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪਰਿਆਸ ਦੇ ਮੈਂਬਰ ਸੋਨੀ ਗੋਇਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਕਸਰ ਹੀ ਸਮਾਜ ਵਿੱਚ ਲੜਕੇ ਅਤੇ ਲੜਕੀਆਂ ਦੀ ਸਮਾਨਤਾ ਦੀ ਗੱਲ ਕੀਤੀ ਜਾਂਦੀ ਹੈ। ਇਹ ਸਮਾਨਤਾ ਮੈਟ੍ਰਿਕ ਪਲੱਸ 2 ਅਤੇ ਬੀ ਏ ਤੱਕ ਬਰਾਬਰ ਰਹਿੰਦੀ ਹੈ, ਪਰ ਉਸ ਤੋਂ ਬਾਅਦ ਅਕਸਰ ਹੀ ਲੜਕੀਆਂ ਦੀ ਮੈਰਿਜ ਹੋਣ ਤੋਂ ਬਾਅਦ ਉਹ ਉੱਚ ਸਿੱਖਿਆ ਪ੍ਰਾਪਤ ਨਹੀਂ ਕਰ ਪਾਉਂਦੀਆਂ, ਜਿਸ ਕਾਰਨ ਉੱਚ ਸਿੱਖਿਆ ਪ੍ਰਾਪਤ ਅਹੁਦਿਆਂ ਤੇ ਲੜਕੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ।
ਕਾਮਨ ਏਡਮਿਸ਼ਨ ਟੈਸਟ ਦੀ ਮੁਫ਼ਤ ਤਿਆਰੀ : ਉਨ੍ਹਾਂ ਕਿਹਾ ਕਿ ਇਸ ਲਈ ਉਹਨਾਂ ਵੱਲੋਂ ਇਹ ਉਪਰਾਲਾ ਅਰੰਭਿਆ ਗਿਆ ਹੈ ਤਾਂ ਜੋ ਉੱਚ ਸਿੱਖਿਆ ਪ੍ਰਾਪਤ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਉੱਚ ਅਹੁਦੇ ਮਿਲ ਸਕਣ। ਇਸ ਦੇ ਚਲਦੇ ਉਨ੍ਹਾਂ ਵੱਲੋਂ ਕਾਮਨ ਏਡਮਿਸ਼ਨ ਟੈਸਟ ਦੀ ਮੁਫ਼ਤ ਤਿਆਰੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਵਿੱਚ ਦੋ ਹੋਰ ਉਨ੍ਹਾਂ ਦੇ ਸਾਥੀ ਵਿਸ਼ਨੂੰ ਪ੍ਰਸਾਦ ਅਤੇ ਅਸ਼ੀਸ਼ ਰੰਜਨ ਜੋ ਕਿ ਆਈਆਈਐਮ ਹੈਦਰਾਬਾਦ ਦੇ ਪਾਸ ਆਊਟ ਹਨ ਵੱਲੋਂ ਲੜਕੀਆਂ ਨੂੰ ਮੁਫਤ ਕੋਚਿੰਗ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਫਤ ਕੋਚਿੰਗ ਲੈਣ ਵਾਲੇ ਵਿਦਿਆਰਥੀਆਂ ਨੂੰ ਪਹਿਲਾਂ punjab100.com ਰਜਿਸਟਰ ਕਰਵਾਉਣਾ ਹੋਵੇਗਾ ਅਤੇ 28 ਮਈ ਨੂੰ ਪੰਜਾਬ ਵਿੱਚ 20 ਸੈਂਟਰਾਂ ਤੇ ਇਨ੍ਹਾਂ ਰਜਿਸਟਰ ਲੜਕੀਆਂ ਦਾ 1 ਘੰਟੇ ਦਾ ਪੇਪਰ ਲਿਆ ਜਾਵੇਗਾ। ਇਸ ਪੇਪਰ ਵਿਚ ਪਾਸ ਹੋਣ ਵਾਲੀਆਂ ਲੜਕੀਆਂ ਵਿਚੋਂ 500 ਲੜਕਿਆਂ ਦੀ ਸਿਲੈਕਸ਼ਨ ਕੀਤੀ ਜਾਵੇਗੀ ਅਤੇ ਇਨ੍ਹਾਂ 500 ਲੜਕੀਆਂ ਦੀ ਇੰਟਰਵਿਊ ਲੈਣ ਉਪਰੰਤ ਸੌ ਲੜਕੀਆਂ ਦੀ ਸਿਲੈਕਸ਼ਨ ਮੁਫ਼ਤ ਕੋਚਿੰਗ ਲਈ ਕੀਤੀ ਜਾਵੇਗੀ।
- Amritsar Blast Update: ਅੰਮ੍ਰਿਤਸਰ ਬੰਬ ਧਮਾਕੇ 'ਚ ਹੋਏ ਕਈ ਹੈਰਾਨੀਜਨਕ ਖ਼ੁਲਾਸੇ
- CBSE Result 2023 : 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਲੁਧਿਆਣਾ ਦੇ ਵਿਦਿਆਰਥੀਆਂ ਨੇ ਮਨਾਇਆ ਜਸ਼ਨ
- ਕੇਸ ਦੀ ਸੁਣਵਾਈ 'ਚ ਸ਼ਾਮਿਲ ਹੋਣ ਅੰਮ੍ਰਿਤਸਰ ਅਦਾਲਤ ਪਹੁੰਚੇ ਸੁਖਬੀਰ ਬਾਦਲ, ਵੱਖ-ਵੱਖ ਮਸਲਿਆਂ ਉੱਤੇ 'ਆਪ' ਨੂੰ ਲਿਆ ਨਿਸ਼ਾਨੇ 'ਤੇ
4 ਜੂਨ ਤੋਂ ਇਨ੍ਹਾਂ 100 ਲੜਕੀਆਂ ਨੂੰ ਮੁਫ਼ਤ ਕੋਚਿੰਗ ਕਲਾਸ ਸ਼ਾਮ ਨੂੰ ਅੱਠ ਤੋਂ 10 ਵਜੇ ਤੱਕ ਲਗਾਈ ਜਾਵੇਗੀ। ਸੁਹਣੇ ਗੋਰੇ ਨੇ ਦੱਸਿਆ ਕਿ ਜੇਕਰ ਇਹ ਕੋਚਿੰਗ ਕਿਸੇ ਪ੍ਰਾਈਵੇਟ ਇੰਸਟੀਟਿਊਟ ਤੋਂ ਲੈਣੀ ਹੋਵੇ ਤਾਂ ਪ੍ਰਤੀ ਵਿਦਿਆਰਥੀ 55 ਤੋਂ 60 ਹਜ਼ਾਰ ਰੁਪਿਆ ਫੀਸ ਦਾ ਲੈਂਦੇ ਹਨ ਪਰ ਲੜਕਿਆਂ ਦੇ ਬਰਾਬਰ ਲੜਕੀਆਂ ਦੀ ਸਮਾਨਤਾ ਉੱਚ ਸਿੱਖਿਆ ਵਿੱਚ ਲਿਆਉਣ ਲਈ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਉੱਚ ਅਹੁਦਿਆਂ ਉੱਤੇ ਵੀ ਲੜਕੀਆਂ ਨੂੰ ਬਰਾਬਰ ਦਾ ਮਾਣ ਸਤਿਕਾਰ ਮਿਲ ਸਕੇ।