ਬਠਿੰਡਾ : ਬਠਿੰਡਾ ਦੇ ਵਿਚ, ਪੁੱਡਾ ਵੱਲੋਂ ਮਾਡਲ ਟਾਊਨ ਦੇ ਵਿਚ ਮਕਾਨਾਂ ਦੇ ਬਾਹਰ ਨਾਜਾਇਜ਼ ਉਸਾਰੀਆਂ ਉਤੇ ਪੀਲਾ ਪੰਜਾ ਚਲਾਇਆ ਗਿਆ। ਇਸ ਮੌਕੇ ਵੱਡੀ ਸੰਖਿਆ ਵਿੱਚ ਪੁਲਿਸ ਫੋਰਸ ਤਾਇਨਾਤ ਸੀ। ਆਰਪੀਐਸ ਸਿੱਧੂ ਪੁੱਡਾ ਕਮਿਸ਼ਨਰ ਮੌਕੇ 'ਤੇ ਮੌਜੂਦ ਰਹੇ। ਉੱਥੇ ਉਨ੍ਹਾ ਇਹ ਪੀਲਾ ਪੰਜਾ ਚਲਾਉਣ ਦਾ ਵੀ ਕਾਰਨ ਦੱਸਿਆ।
ਨਜ਼ਾਇਜ਼ ਉਸਾਰੀਆਂ ਉਤੇ ਪੀਲਾ ਪੰਜਾ: ਆਰਪੀਐਸ ਸਿੱਧੂ ਪੁੱਡਾ ਕਮਿਸ਼ਨਰ ਨੇ ਮੀਡੀਆ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਜੋ ਵੀ ਨਜ਼ਾਇਜ਼ ਇਸ ਤਰ੍ਹਾਂ ਉਸਾਰੀ ਕਰੇਗਾ ਉਸ ਨੂੰ ਬਖ਼ਸ਼ਿਆ ਨਹੀਂ ਜਾਏਗਾ। ਇਹ ਨਜ਼ਾਇਜ਼ ਉਸਾਰੀਆਂ ਕਰਨ ਦਾ ਮਾਮਲਾ ਬਠਿਡਾ ਦੇ ਮਾਡਲ ਟਾਊਨ ਫੇਜ 2 ਦਾ ਹੈ। ਇੱਥੇ ਅੱਜ ਪੁੱਡਾ ਵਿਭਾਗ ਨੇ ਘਰਾਂ ਦੇ ਬਾਹਰ ਕੀਤੀਆਂ ਨਜ਼ਾਇਜ਼ ਉਸਾਰੀਆਂ ਉਤੇ ਪੀਲਾ ਪੰਜਾ ਚਲਾਇਆ। ਪੁੱਡਾ ਵਿਭਾਗ ਨੇ ਇਹ ਨਜ਼ਾਇਜ਼ ਕਬਜ਼ੇ ਕੁਝ ਹੀ ਮਿੰਟਾਂ ਵਿੱਚ ਢਹਿ ਢੇਰੀ ਕਰ ਦਿੱਤੇ।
ਲੋਕਾਂ ਨੇ ਨਹੀਂ ਕੀਤੀ ਨੋਟਿਸ ਉਤੇ ਗੌਰ: ਇਸ ਮੌਕੇ ਵੱਡੀ ਸੰਖਿਆ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਪੁੱਡਾ ਕਮਿਸ਼ਨਰ ਆਰਪੀਐਸ ਸਿੱਧੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਈ ਵਾਰ ਨੋਟਿਸ ਦੇ ਚੁੱਕੇ ਹਨ। ਕਿ ਉਹ ਆਪਣੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹ ਦੇਣ, ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੇ ਉਨ੍ਹਾਂ ਦੀ ਇਸ ਗੱਲ ਦਾ ਅਸਰ ਕੀਤਾ। ਕੁਝ ਘਰਾਂ ਨੇ ਆਪਣੇ ਘਰ ਦੇ ਬਾਹਰ ਵਾਲੇ ਨਜ਼ਾਇਜ ਕਬਜ਼ੇ ਹਟਾ ਦਿੱਤੇ ਅਤੇ ਕੁਝ ਲੋਕਾਂ ਨੇ ਉਨ੍ਹਾਂ ਦੇ ਨੋਟਿਸਾਂ ਦਾ ਕੋਈ ਅਸਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਮਜ਼ਬੂਰਨ ਉਨ੍ਹਾਂ ਨੂੰ ਇਹ ਕਾਰਵਾਈ ਕਰਨੀ ਪੈ ਰਹੀ ਹੈ।
ਸੁਪਰੀਮ ਕੋਰਟ ਦੇ ਆਦੇਸ਼ਾਂ ਉਤੇ ਹੋ ਰਿਹਾ ਕੰਮ: ਪੁੱਡਾ ਕਮਿਸ਼ਨਰ ਨੇ ਦੱਸਿਆ ਕਿ ਇਹ ਮਾਣਯੋਗ ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਹਨ ਇਸ ਕਰਕੇ ਕਿਸੇ ਵੀ ਸ਼ਖਸ ਨੂੰ ਨਹੀਂ ਬਖਸ਼ਿਆ ਜਾਵੇਗਾ। ਇਹ ਡਰਾਈਵ ਮਿਸ਼ਨ ਇਸੇ ਤਰੀਕੇ ਨਾਲ ਜਾਰੀ ਰਹੇਗਾ। ਜਦੋਂ ਤੱਕ ਸ਼ਹਿਰ ਦੇ ਵਿੱਚੋਂ ਨਾਜਾਇਜ਼ ਉਸਾਰੀਆਂ ਨਹੀਂ ਬੰਦ ਹੋ ਜਾਦੀਆਂ। ਇਸ ਤੋਂ ਪਹਿਲਾਂ ਬਠਿੰਡਾ ਦੀ ਕੱਚੀ ਧੋਬੀਆਣਾ ਬਸਤੀ ਨੂੰ ਵੀ ਢਾਇਆ ਗਿਆ ਸੀ ਜਿਸ 'ਤੇ ਕਮਿਸ਼ਨਰ ਪੁੱਡਾ ਵਿਭਾਗ ਆਰ.ਪੀ ਸਿੱਧੂ ਨੇ ਕਿਹਾ ਕਿ ਕੱਚੀ ਧੋਬੀਆਣਾ ਬਸਤੀ ਦੇ ਲੋਕਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਵੀ ਇੱਕ ਜਗ੍ਹਾ ਅਲਾਟ ਕਰਕੇ ਉਸਾਰੀ ਕਰਕੇ ਦਿੱਤੀ ਜਾਵੇਗੀ। ਤਾ ਜੋ ਸ਼ਹਿਰ ਨੂੰ ਹੋਰ ਖੂਬਸੂਰਤ ਅਤੇ ਵਧੀਆ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ:- India Tops In Population: ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਭਾਰਤ