ਬਠਿੰਡਾ: ਬੀਤੇ ਦਿਨੀ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਕੋਲ ਫਾਇਨਾਂਸ ਕੰਪਨੀ ਦੇ ਕਰਿੰਦੇ ਦੀਆਂ ਅੱਖਾਂ ਵਿੱਚ ਮਿਰਚਾਂ (Mircha in the financiers eyes ) ਪਾ ਕੇ 1 ਲੱਖ 60 ਹਜ਼ਾਰ ਰੁਪਏ ਦੀ ਲੁੱਟ ਦੀ ਗੁੱਥੀ (Robbery) ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਸਾਜ਼ਿਸ਼ (Robbery conspiracy) ਖੁੱਦ ਫਾਈਨਾਂਸ ਕੰਪਨੀ (About the finance company) ਦੇ ਕਰਿੰਦੇ ਨੇ ਹੀ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਰਚੀ ਸੀ ਅਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮਾਮਲੇ ਸਬੰਧੀ ਚਾਨਣਾ ਪਾਉਂਦਿਆਂ ਡੀ.ਐੱਸ.ਪੀ ਤਲਵੰਡੀ ਸਾਬੋ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਭਾਰਤ ਫਾਇਨਾਂਸ ਕੰਪਨੀ (Bharat Finance Company) ਦੇ ਕਰਿੰਦੇ ਰਵੀ ਸਿੰਘ ਨੇ ਬੀਤੇ ਦਿਨੀਂ ਪੁਲਿਸ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਸੀ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀ ਉਸਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ 1 ਲੱਖ 60 ਹਜ਼ਾਰ ਰੁਪਏ ਦੀ ਰਾਸ਼ੀ ਲੁੱਟ ਕੇ ਲੈ ਗਏ ਹਨ ਅਤੇ ਪੁਲਿਸ ਨੇ ਰਵੀ ਸਿੰਘ ਦੇ ਬਿਆਨਾਂ ਉੱਤੇ ਅਣਪਛਾਤਿਆਂ ਖਿਲਾਫ (Case against unknown persons ) ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਸੀ।
ਉਨਾਂ ਕਿਹਾ ਕਿ ਥਾਣਾ ਤਲਵੰਡੀ ਸਾਬੋ ਮੁਖੀ ਗੁਰਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਗੁਰਤੇਜ ਸਿੰਘ ਨੂੰ ਮੁਦੱਈ ਉੱਤੇ ਸ਼ੱਕ ਹੋਇਆ ਅਤੇ ਸਾਰਾ ਮਾਮਲਾ ਜਿਲ੍ਹਾ ਪੁਲਿਸ ਮੁਖੀ ਦੇ ਧਿਆਨ ਵਿੱਚ ਲਿਆਉਣ ਉਪਰੰਤ ਉਨਾਂ ਦੇ ਨਿਰਦੇਸ਼ਾਂ ਉੱਤੇ ਜਾਂਚ ਆਰੰਭ ਦਿੱਤੀ।ਇਸੇ ਦਰਮਿਆਨ ਫਾਇਨਾਂਸ ਕੰਪਨੀ ਦੇ ਮੈਨੇਜਰ (Finance company manager) ਪ੍ਰਿਤਪਾਲ ਸਿੰਘ ਨੇ ਵੀ ਮੁਦੱਈ ਉੱਤੇ ਸ਼ੱਕ ਪ੍ਰਗਟਾਇਆ ਅਤੇ ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਪੁੱਛਗਿੱਛ ਦੌਰਾਨ ਕਾਰਿੰਦਾ ਰਵੀ ਸਿੰਘ ਆਖਿਰ ਮੰਨ ਗਿਆ ਕਿ ਉਸਨੇ ਆਪਣੇ ਰਿਸ਼ਤੇਦਾਰ ਨਾਲ ਮਿਲਕੇ ਉਕਤ ਘਟਨਾ ਨੂੰ ਅੰਜ਼ਾਮ ਦਿੱਤਾ ਹੈ।
ਪੁਲਿਸ ਮੁਤਾਬਿਕ ਜੁਲਮ ਕਬੂਲ ਕਰਦਿਆਂ ਮੁਲਜ਼ਮ ਨੇ ਦੱਸਿਆ ਕਿ ਲੁੱਟ ਦੇ ਪੈਸੇ ਉਸਦੇ ਰਿਸ਼ਤੇਦਾਰ ਕੋਲ ਹਨ (The loot money is with his relative) ਅਤੇ ਗੱਲ ਠੰਢੀ ਪੈ ਜਾਣ ਉਪਰੰਤ ਉਨਾਂ ਨੇ ਪੈਸੇ ਅੱਧੇ ਅੱਧੇ ਵੰਡ ਲੈਣੇ ਸਨ।ਡੀ.ਐੱਸ.ਪੀ ਨੇ ਦੱਸਿਆ ਕਿ ਭਾਰਤ ਫਾਇਨਾਂਸ ਕੰਪਨੀ ਦੇ ਮੈਨੇਜ਼ਰ ਪ੍ਰਿਤਪਾਲ ਸਿੰਘ ਦੇ ਬਿਆਨਾਂ ਉੱਤੇ ਮਾਮਲੇ ਵਿੱਚ ਵਾਧਾ ਕਰਦਿਆਂ ਪੁਲਿਸ ਨੇ ਰਵੀ ਸਿੰਘ ਅਤੇ ਉਸਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਖਿਲਾਫ ਕਾਰਵਾਈ ਕਰਦਿਆਂ ਦੋਵਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ 1 ਲੱਖ 32 ਹਜ਼ਾਰ ਦੀ ਰਾਸ਼ੀ ਬਰਾਮਦ (amount of 1 lakh 32 thousand was recovered ) ਕਰ ਲਈ ਹੈ।ਉਨਾਂ ਕਿਹਾ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਤੋਂ ਬਾਅਦ ਬਾਕੀ ਰਾਸ਼ੀ ਦਾ ਵੀ ਪਤਾ ਲਗਾਇਆ ਲਿਆ ਜਾਵੇਗਾ।
ਇਹ ਵੀ ਪੜ੍ਹੋ: ਫੋਕਲ ਪੁਆਇੰਟ ਨੂੰ ਖਮਾਣੋਂ ਮਾਰਕਿਟ ਕਮੇਟੀ ਨਾਲ ਜੋੜਨ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਰੋਸ