ਬਠਿੰਡਾ: ਪੰਜਾਬ ਦੀ ਸਿਆਸਤ ਹਰਸਿਮਰਤ ਕੌਰ ਦੇ ਅਸਤੀਫੇ ਨੂੰ ਲੈ ਕੇ ਇਸ ਵੇਲੇ ਸਿਖਰਾਂ ਉੱਤੇ ਹੈ ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ। ਇਸ ਵਿੱਚ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਸ਼ਾਮਲ ਰਹੇ। ਇਸ ਮੌਕੇ ਬਲਜਿੰਦਰ ਕੌਰ ਨੇ ਹਰਸਿਮਰਤ ਕੌਰ ਵੱਲੋਂ ਦਿੱਤੇ ਗਏ ਅਸਤੀਫ਼ੇ ਦੇ ਮੁੱਦੇ ਨੂੰ ਸਿਆਸੀ ਡਰਾਮਾ ਦੱਸਦਿਆਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਆਰਡੀਨੈਂਸ ਪਾਸ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇਣਾ ਚਾਹੀਦਾ ਸੀ। ਖੇਤੀ ਆਰਡੀਨੈਂਸ ਪਾਸ ਹੋਣ ਤੋਂ ਬਾਅਦ ਅਸਤੀਫ਼ਾ ਦੇਣ ਦਾ ਕੋਈ ਫ਼ਾਇਦਾ ਨਹੀਂ ਹੈ।
ਵਿਧਾਇਕ ਬਲਜਿੰਦਰ ਕੌਰ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਲੈ ਕੇ ਕਿਹਾ ਕਿ ਇਹ ਇੱਕ ਸਿਆਸੀ ਡਰਾਮਾ ਹੈ। ਆਰਡੀਨੈਂਸ ਦੇ ਪਾਸ ਹੋਣ ਤੋਂ ਬਾਅਦ ਅਸਤੀਫਾ ਦੇਣ ਦਾ ਕੋਈ ਲਾਭ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਰਟੀ ਨੇ ਅਜੇ ਤੱਕ ਭਾਜਪਾ ਦੇ ਨਾਲ ਭਾਈਵਾਲੀ ਨਹੀਂ ਤੋੜੀ ਹੈ। ਬੀਬੀ ਹਰਸਿਮਰਤ ਕੌਰ ਨੇ ਅਸਤੀਫਾ ਆਉਣ ਵਾਲਿਆਂ 2022 ਦੀਆਂ ਕਰਕੇ ਕਿਸਾਨਾਂ ਤੋਂ ਵੋਟ ਲੈਣ ਲਈ ਦਿੱਤਾ ਹੈ।
ਇਸ ਦੇ ਨਾਲ ਹੀ ਬਲਜਿੰਦਰ ਕੌਰ ਨੇ ਆਪ ਵੱਲੋਂ ਵੰਡੇ ਜਾ ਰਹੇ ਆਕਸੀ ਮੀਟਰ ਬਾਰੇ ਬੋਲਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕੈਪਟਨ ਦੀ ਲੰਬੇ ਸਮੇਂ ਤੋਂ ਧਮਕੀਆਂ ਆ ਰਹੀਆਂ ਹਨ। ਕੈਪਟਨ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿੱਚ ਰਹਿਣ ਦੀ ਗੱਲ ਆਖ ਰਹੇ ਹਨ। ਪਰ ਆਮ ਆਦਮੀ ਪਾਰਟੀ ਕੋਈ ਕੋਰੋਨਾ ਮਹਾਂਮਾਰੀ ਨਹੀਂ ਫੈਲਾ ਰਿਹਾ ਅਤੇ ਨਾ ਹੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਧਮਕੀਆਂ ਤੋਂ ਡਰਨ ਵਾਲੇ ਹਨ ਅਤੇ ਆਮ ਆਦਮੀ ਪਾਰਟੀ ਨੇ ਆਪਣੀ ਮੁਹਿੰਮ ਜਾਰੀ ਰੱਖੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਹੁਣ ਤੱਕ 16000 ਆਕਸੀ ਮੀਟਰ ਚੈੱਕ ਕਰਨ ਲਈ ਸੈਂਟਰ ਖੋਲ੍ਹੇ ਜਾ ਚੁੱਕੇ ਹਨ ਜਿਸ ਦੀ ਸ਼ੁਰੂਆਤ ਅੱਜ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦੇ ਧੋਬੀ ਬਾਜ਼ਾਰ ਤੋਂ ਕੀਤੀ ਹੈ।
ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਦੀ ਆਕਸੀ ਮੀਟਰ ਲੇਵਲ ਚੈੱਕ ਕਰਨ ਦੀ ਮੁਹਿੰਮ ਨੂੰ ਕਾਪੀ ਕਰ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਆਕਸੀ ਮੀਟਰ ਰਾਹੀਂ ਆਕਸੀਜਨ ਲੈਵਲ ਚੈੱਕ ਕਰਨ ਦੀ ਮੁਹਿੰਮ ਦਿੱਲੀ ਵਿੱਚ ਸ਼ੁਰੂ ਕੀਤੀ ਗਈ ਸੀ।
ਇਹ ਵੀ ਪੜ੍ਹੋ:ਬਰਨਾਲਾ ਪੁਲਿਸ ਨੇ ਦੇਹ ਵਪਾਰ ਦਾ ਧੰਦੇ ਦਾ ਕੀਤਾ ਪਰਦਾਫ਼ਾਸ਼, 4 ਔਰਤਾਂ ਸਣੇ 2 ਵਿਅਕਤੀ ਕਾਬੂ