ਬਠਿੰਡਾ: ਲੁਧਿਆਣਾ ਵਿੱਚ ਪਿੰਡ ਜੈਨਪੁਰ ਦੇ ਕਿਸਾਨਾਂ ਨਾਲ ਜ਼ਮੀਨ ਵੇਚਣ ਸਮੇਂ ਮਾਰੀ ਗਈ ਠੱਗੀ ਦੇ ਮਾਮਲੇ ਨੂੰ ਲੈਕੇ ਜ਼ਿਲ੍ਹਾ ਬਠਿੰਡਾ ਦੇ ਸਰਕਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਬੇਰੁਖੀ ਹੀ ਲੋਕਾਂ ਨੂੰ ਸੜਕਾਂ ਉੱਤੇ ਸੰਘਰਸ਼ ਕਰਨ ਲਈ ਮਜਬੂਰ ਕਰਦੀ ਹੈ। ਜਿਸ ਦਾ ਸਬੂਤ ਕਰੀਬ ਇੱਕ ਮਹੀਨੇ ਤੋਂ ਪੁਲਿਸ ਕਮਿਸ਼ਨਰ ਲੁਧਿਆਣਾ (Commissioner of Police Ludhiana) ਦੇ ਦਫ਼ਤਰ ਅੱਗੇ ਸ਼ਾਂਤਮਈ ਚੱਲ ਰਹੇ ਧਰਨੇ ਅਤੇ 10 ਦਿਨ ਤੋਂ ਮਰਨ ਵਰਤ ਉੱਪਰ ਆਗੂਆਂ ਦੇ ਬੈਠੇ ਹੋਣਾ ਹੈ। ਉਨ੍ਹਾਂ ਕਿਹਾ ਇਸ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਉਪਰ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਕਾਰਣ ਹੁਣ ਕਿਸਾਨਾਂ ਨੂੰ ਸੜਕਾਂ ਉੱਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮਾਮਲੇ ਉੱਤੇ ਪਾਇਆ ਚਾਨਣਾ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੁੱਝ ਕਾਰਪੋਰੇਟ ਪੱਖੀ ਦਲਾਲਾਂ ਨੇ ਇੱਕ ਕਿਸਾਨ ਪਰਿਵਾਰ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀ 7 ਕਿੱਲੇ ਜ਼ਮੀਨ ਵਿਕਵਾ ਦਿੱਤੀ ਪਰ ਜ਼ਮੀਨ ਦੀ ਕੀਮਤ ਵਿੱਚ ਕਰੋੜਾਂ ਰੁਪਏ ਦੀ ਠੱਗੀ ਕਿਸਾਨ ਪਰਿਵਾਰ ਨਾਲ ਕੀਤੀ। ਉਨ੍ਹਾਂ ਮਾਮਲੇ ਨੂੰ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਕੁੱਝ ਸ਼ਾਤਰ ਲੋਕਾਂ ਨੇ ਕਿਸਾਨ ਭਰਾਵਾਂ ਨੂੰ ਕਿਹਾ ਕਿ ਪਿੰਡ ਵਾਲੀ ਸੱਤ ਕਿੱਲ੍ਹੇ ਜਮੀਨ ਵੇਚ ਕੇ ਉਹ ਪਿੰਡ ਤੋਂ ਬਾਹਰ ਘੱਟ ਮੁੱਲ ਉੱਤੇ ਹੋਰ ਜ਼ਮੀਨ ਬਣਾ ਸਕਦੇ ਨੇ। ਕਿਸਾਨ ਭਰਾਵਾਂ ਨੇ ਗੱਲਾਂ ਵਿੱਚ ਆਕੇ ਪ੍ਰਤੀ ਏਕੜ ਜ਼ਮੀਨ ਦਾ ਭਾਅ 38 ਲੱਖ ਰੁਪਏ ਤੈਅ ਕਰ ਲਿਆ।
ਇਕਰਾਰਨਾਮੇ ਦੌਰਾਨ ਠੱਗੀ: ਜਦੋਂ ਜ਼ਮੀਨ ਨੂੰ ਵੇਚਣ ਸਮੇਂ ਇਕਰਾਰਨਾਮਾ ਤੈਅ ਕੀਤਾ ਗਿਆ ਤਾਂ ਸ਼ਰਾਰਤੀ ਲੋਕਾਂ ਨੇ ਉਸ ਵਿੱਚ ਜ਼ਮੀਨ ਦਾ ਮੁੱਲ 18 ਲੱਖ ਰੁਪਏ ਲਿਖ ਦਿੱਤਾ,ਜਿਸ ਨਾਲ ਕਿਸਾਨ ਭਰਾਵਾਂ ਨੂੰ ਪ੍ਰਤੀ ਕਿੱਲਾ 20 ਲੱਖ ਰੁਪਏ ਦੀ ਸਿੱਧੀ ਠੱਗੀ ਲਾਈ ਗਈ। ਕਿਸਾਨ ਭਰਾਵਾਂ ਦਾ ਸ਼ਰਾਰਤੀ ਅਨਸਰਾਂ ਨੇ 7 ਕਿੱਲੇ ਜ਼ਮੀਨ ਖਰੀਦ ਕੇ ਕਰੋੜਾਂ ਰੁਪਏ ਦਾ ਨੁਕਸਾਨ ਕਰ ਦਿੱਤਾ। ਹੁਣ ਕਿਸਾਨ ਇਨਸਾਫ ਲਈ ਪੁਲਿਸ ਅਤੇ ਕਚਹਿਰੀਆਂ ਦੇ ਚੱਕਰ ਕੱਟ ਰਹੇ ਨੇ ਪਰ ਪ੍ਰਸ਼ਾਸਨ ਬਾਂਹ ਨਹੀਂ ਫੜ੍ਹ ਰਿਹਾ।
- Fire Broke Out Garment Factory: ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦੇ ਨੁਕਸਾਨ ਦਾ ਖ਼ਦਸ਼ਾ
- G20 Summit Special Media Center: ਮੀਡੀਆ ਸੈਂਟਰ ਤੋਂ ਮਿਲੇਗੀ ਪੂਰੀ ਜਾਣਕਾਰੀ, ਦੇਖੋ ਕੀ ਕੀਤੇ ਗਏ ਖਾਸ ਪ੍ਰਬੰਧ
- Balwinder Singh : ਸਾਊਦੀ ਅਰਬ ਦੀ ਰਿਆਦ ਜੇਲ੍ਹ ਵਿੱਚੋਂ ਵਾਪਸ ਮੁੜਿਆ ਮੁਕਤਸਰ ਦੇ ਪਿੰਡ ਮੱਲਣ ਵਾਸੀ ਬਲਵਿੰਦਰ ਸਿੰਘ, ਸਿਰ ਕਲਮ ਦੀ ਸੀ ਸਜ਼ਾ
ਰੋਡ ਜਾਮ ਕਰਨ ਦਾ ਐਲਾਨ: ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਭਰਾਵਾਂ ਨਾਲ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਅਤੇ ਉਨ੍ਹਾਂ ਦੀ ਕਿਸਾਨ ਜਥੇਬੰਦੀ ਪੀੜਤ ਕਿਸਾਨ ਭਰਾਵਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੀ 10 ਸਤੰਬਰ ਨੂੰ ਉਹ ਸੂਬੇ ਭਰ ਵਿੱਚ ਸੜਕਾਂ ਜਾਮ ਕਰਕੇ ਕੁੁਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣਗੇ ਅਤੇ ਜਦੋਂ ਤੱਕ ਇਨਸਾਫ ਮਿਲ ਨਹੀਂ ਜਾਂਦਾ ਉਦੋਂ ਤੱਕ ਧਰਨਾ ਜਾਰੀ ਰੱਖਣਗੇ।