ETV Bharat / state

ਬਰਖ਼ਾਸਤ ਏਐਸਆਈ ਵੱਲੋਂ ਥਾਣੇ ’ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼

author img

By

Published : May 13, 2021, 10:20 AM IST

ਰੇਪ ਮਾਮਲੇ 'ਚ ਬਰਖ਼ਾਸਤ ਏਐਸਆਈ ਗੁਰਵਿੰਦਰ ਸਿੰਘ ਨੇ ਥਾਣੇ ’ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਗਰਦਨ ਅਤੇ ਪੇਟ ’ਤੇ ਬਲੇਡ ਨਾਲ ਕਈ ਵਾਰ ਕੀਤੇ। ਫਿਲਹਾਲ ਉਸਨੂੰ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਮੁੜ ਥਾਣੇ 'ਚ ਬੰਦ ਕਰ ਦਿੱਤਾ ਗਿਆ।

ਬਰਖ਼ਾਸਤ ਏਐਸਆਈ ਵੱਲੋਂ ਥਾਣੇ ’ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼
ਬਰਖ਼ਾਸਤ ਏਐਸਆਈ ਵੱਲੋਂ ਥਾਣੇ ’ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼

ਬਠਿੰਡਾ: ਪੰਜਾਬ ਪੁਲਿਸ ਦੀ ਖ਼ਾਕੀ ਵਰਦੀ ਨੂੰ ਦਾਗ਼ਦਾਰ ਕਰਨ ਵਾਲੇ ਬਠਿੰਡਾ ਸੀਆਈਏ ਸਟਾਫ ਇੱਕ ਦੇ ਏਐਸਆਈ ਗੁਰਵਿੰਦਰ ਸਿੰਘ ਜਿਸ ਨੂੰ ਬਲਾਤਕਾਰ ਮਾਮਲੇ ਵਿੱਚ ਪੁਲਿਸ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ, ਵੱਲੋਂ ਬੀਤੀ ਦੇਰ ਰਾਤ ਬਠਿੰਡਾ ਜ਼ਿਲ੍ਹਾ ਦੇ ਥਾਣਾ ਨਥਾਣਾ ਅੰਦਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਬਰਖਾਸਤ ਏਐੱਸਆਈ ਗੁਰਵਿੰਦਰ ਸਿੰਘ ਵੱਲੋਂ ਬਲੇਡ ਨਾਲ ਆਪਣੀ ਗਰਦਨ ਅਤੇ ਪੇਟ ਤੇ ਕਈ ਵਾਰ ਕੀਤੇ। ਘਟਨਾ ਦਾ ਪਤਾ ਚਲਦਿਆਂ ਹੀ ਨਥਾਣਾ ਪੁਲਿਸ ਵੱਲੋਂ ਉਸ ਨੂੰ ਮੈਡੀਕਲ ਸਹਾਇਤਾ ਦੇ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਮੁੜ ਥਾਣਾ ਨਥਾਣਾ ਵਿਚ ਬੰਦ ਕਰ ਦਿੱਤਾ ਗਿਆ।
ਇਹ ਸੀ ਪੂਰਾ ਮਾਮਲਾ

ਦੱਸਣਯੋਗ ਹੈ ਕਿ ਸੀਆਈਏ ਸਟਾਫ ਵਿੱਚ ਤਾਇਨਾਤ ਏਐਸਆਈ ਗੁਰਵਿੰਦਰ ਸਿੰਘ ਬਠਿੰਡਾ ਦੇ ਇੱਕ ਪਿੰਡ ਦੇ 20 ਸਾਲਾ ਨੌਜਵਾਨ ’ਤੇ ਐੱਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ। ਫਿਰ ਉਸ ਦੀ ਮਾਤਾ ਨਾਲ ਜਬਰਦਸਤੀ ਸਬੰਧ ਬਣਾਉਣ ਲਈ ਦਬਾਅ ਬਣਾਇਆ। ਬੀਤੇ ਦਿਨੀਂ ਉਨ੍ਹਾਂ ਦੇ ਘਰ ਜਾਕੇ ਉਸਦੀ ਮਾਂ ਨਾਲ ਜ਼ਬਰਦਸਤੀ ਕੀਤੀ। ਮੌਕੇ ’ਤੇ ਪਹੁੰਚੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਮੌਕੇ ’ਤੇ ਹੀ ਫੜ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ।

ਇਸ ਮਾਮਲੇ ਤੋਂ ਬਾਅਦ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਏਐਸਆਈ ਗੁਰਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।

ਇਹ ਵੀ ਪੜੋ: ਬੇਲਗਾਮ ਕੋਰੋਨਾ: ਇੱਕ ਦਿਨ ਪੰਜਾਬ 'ਚ ਰਿਕਾਰਡ ਹੋਏ 8,347 ਮਾਮਲੇ

ETV Bharat Logo

Copyright © 2024 Ushodaya Enterprises Pvt. Ltd., All Rights Reserved.