ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਤਹਿਤ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਇੱਕ ਜਨਸਭਾ ਅਤੇ ਦੋ ਰੋਡ ਸ਼ੋਅ ਕੀਤੇ। ਕੇਂਦਰੀ ਗ੍ਰਹਿ ਮੰਤਰੀ ਨੇ ਬਦਰਪੁਰ ਅਤੇ ਕਸਤੂਰਬਾ ਨਗਰ ਦੇ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਰੋਡ ਸ਼ੋਅ ਕੀਤਾ। ਜਦੋਂ ਕਿ ਕਾਲਕਾਜੀ 'ਚ ਉਨ੍ਹਾਂ ਨੇ ਭਾਜਪਾ ਉਮੀਦਵਾਰ ਰਮੇਸ਼ ਵਿਧੂਰੀ ਦੇ ਸਮਰਥਨ 'ਚ ਜਨ ਸਭਾ ਨੂੰ ਸੰਬੋਧਨ ਕੀਤਾ।
#WATCH | #DelhiElections2025 | Union Home Minister Amit Shah holds a roadshow in Delhi's Badarpur area. pic.twitter.com/Q9d3kxLqMy
— ANI (@ANI) January 28, 2025
ਕਾਲਕਾਜੀ 'ਚ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੀ ਜਨਤਾ ਝੂਠੀਆਂ ਗੱਲਾਂ ਤੋਂ ਤੰਗ ਆ ਚੁੱਕੀ ਹੈ, ਹੁਣ ਜਨਤਾ ਤਬਾਹੀ ਤੋਂ ਰਾਹਤ ਚਾਹੁੰਦੀ ਹੈ। ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਦੋਵੇਂ ਇਸ ਵਾਰ ਚੋਣਾਂ ਹਾਰਨ ਜਾ ਰਹੇ ਹਨ।
ਅਮਿਤ ਸ਼ਾਹ ਨੇ ਕਿਹਾ ਕਿ ਆਉਣ ਵਾਲੀ 8 ਫਰਵਰੀ ਨੂੰ ਦਿੱਲੀ 'ਚ ਪੂਰੇ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਸ਼ਾਹ ਨੇ ਕਿਹਾ ਕਿ ਕੇਜਰੀਵਾਲ ਨੇ ਜਲ ਬੋਰਡ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਬਿਆਨ ਦਿੱਤਾ ਹੈ ਕਿ ਹਰਿਆਣਾ ਸਰਕਾਰ ਨੇ ਦਿੱਲੀ ਨੂੰ ਆਉਣ ਵਾਲੇ ਯਮੁਨਾ ਦੇ ਪਾਣੀ ਵਿੱਚ ਜ਼ਹਿਰ ਮਿਲਾਇਆ ਹੈ। ਜਦੋਂ ਕਿ ਜਲ ਬੋਰਡ ਵਾਲਿਆਂ ਦਾ ਕਹਿਣਾ ਸੀ ਕਿ ਕੇਜਰੀਵਾਲ ਝੂਠ ਬੋਲ ਰਿਹਾ ਹੈ। ਕੇਜਰੀਵਾਲ ਜੀ, ਜਲ ਬੋਰਡ ਦੀ ਰਿਪੋਰਟ ਕੱਲ੍ਹ ਨੂੰ ਜਨਤਕ ਕਰ ਦਿਓ, ਅਸੀਂ ਜ਼ਿੰਮੇਵਾਰੀ ਲਵਾਂਗੇ।
ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਇਸ ਦੇਸ਼ ਦੀ ਪਰੰਪਰਾ ਅਤੇ ਆਸਥਾ ਵਿੱਚ ਵਿਸ਼ਵਾਸ ਰੱਖਦੀ ਹੈ। ਇਸੇ ਲਈ ਵਿਸ਼ਾਲ ਕਰਤਾਰਪੁਰ ਸਾਹਿਬ ਲਾਂਘਾ ਵੀ ਬਣਿਆ ਹੈ ਅਤੇ ਮਹਾਂ ਕੁੰਭ ਮੇਲਾ ਵੀ ਕਰਵਾਇਆ ਜਾਂਦਾ ਹੈ। 2019 ਵਿੱਚ ਮੋਦੀ ਜੀ ਨੇ ਗੰਗਾ ਵਿੱਚ ਇਸ਼ਨਾਨ ਕੀਤਾ ਅਤੇ ਦੇਸ਼ ਦੇ ਕਰੋੜਾਂ ਗਰੀਬ ਲੋਕਾਂ ਨੂੰ ਗੈਸ ਕੁਨੈਕਸ਼ਨ, ਪਖਾਨੇ, ਬਿਜਲੀ, ਮੁਫਤ ਅਨਾਜ, ਮੁਫਤ ਇਲਾਜ ਸਮੇਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ।
#WATCH | #DelhiAssemblyElection2025 | While addressing a public rally at Kalkaji Assembly Constituency, Union Home Minister Amit Shah says, " kejriwal has blocked pm modi's ayushman bharat yojana, as soon as the delhi govt is formed, in the first cabinet itself, delhi people will… pic.twitter.com/GHXvfcVdbM
— ANI (@ANI) January 28, 2025
ਅਮਿਤ ਸ਼ਾਹ ਨੇ ਕਾਂਗਰਸ 'ਤੇ ਵੀ ਕੀਤਾ ਹਮਲਾ
ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਸਨਾਤਨ ਧਰਮ ਦਾ ਅਪਮਾਨ ਕਰਦੀ ਹੈ। ਖੜਗੇ ਸਾਹਿਬ, ਜੇਕਰ ਤੁਹਾਨੂੰ ਸਨਾਤਨ ਧਰਮ ਵਿੱਚ ਵਿਸ਼ਵਾਸ ਨਹੀਂ ਹੈ ਤਾਂ ਠੀਕ ਹੈ, ਪਰ ਕਰੋੜਾਂ ਸਨਾਤਨੀਆਂ ਦਾ ਮਜ਼ਾਕ ਨਾ ਉਡਾਓ। 5 ਫਰਵਰੀ ਨੂੰ ਦਿੱਲੀ ਦੇ ਲੋਕਾਂ ਲਈ ਕੇਜਰੀਵਾਲ ਦੇ ਜ਼ੁਲਮ ਤੋਂ ਮੁਕਤ ਹੋਣ ਦਾ ਵੱਡਾ ਮੌਕਾ ਹੈ। 5 ਤਰੀਕ ਨੂੰ ਕਮਲ ਦਾ ਬਟਨ ਦਬਾਓ ਅਤੇ ਕੇਜਰੀਵਾਲ ਦੀ 'ਆਪ-ਦਾ' ਤੋਂ ਹਮੇਸ਼ਾ ਲਈ ਆਜ਼ਾਦੀ ਪ੍ਰਾਪਤ ਕਰੋ।