ETV Bharat / politics

ਨਗਰ ਕੌਂਸਲ ਦੀ ਮੀਟਿੰਗ ਦੌਰਾਨ ਆਪ-ਕਾਂਗਰਸ ਕੌਂਸਲਰਾਂ ਵਿਚਾਲੇ ਤਿੱਖੀ ਬਹਿਸ, ਇੱਕ-ਦੂਜੇ ਉੱਤੇ ਲਾਏ ਇਹ ਇਲਜ਼ਾਮ - KHANNA MC MEETING

4 ਮਹੀਨਿਆਂ ਬਾਅਦ ਹੋਈ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਜੰਮ ਕੇ ਹੋਈ ਨਾਅਰੇਬਾਜ਼ੀ। ਇੱਕ ਪੰਜਾਬ ਸਰਕਾਰ 'ਮੁਰਦਾਬਾਦ' ਤੇ ਦੂਜੇ ਪਾਸੇ 'ਜਿੰਦਾਬਾਦ' ਦੀਆਂ ਆਵਾਜ਼ਾਂ, ਲਾਏ ਇਲਜ਼ਾਮ।

Clash Debate between AAP and Congress councilors
ਨਗਰ ਕੌਂਸਲ ਦੀ ਮੀਟਿੰਗ ਦੌਰਾਨ ਆਪ-ਕਾਂਗਰਸ ਕੌਂਸਲਰਾਂ ਵਿਚਾਲੇ ਤਿੱਖੀ ਬਹਿਸ (ETV Bharat)
author img

By ETV Bharat Punjabi Team

Published : Jan 29, 2025, 8:01 AM IST

ਖੰਨਾ: ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ 4 ਮਹੀਨਿਆਂ ਬਾਅਦ ਕੌਂਸਲ ਹਾਲ 'ਚ ਹੋਈ। ਇਹ ਮੀਟਿੰਗ ਕਾਫ਼ੀ ਹੰਗਾਮੇ ਵਾਲੀ ਰਹੀ। ਪਹਿਲਾਂ ਤੋਂ ਯੋਜਨਾਬੱਧ ਯੋਜਨਾ ਦੇ ਅਨੁਸਾਰ, ਆਮ ਆਦਮੀ ਪਾਰਟੀ ਦੇ ਕੌਂਸਲਰ ਕਾਲੀਆਂ ਪੱਟੀਆਂ ਬੰਨ੍ਹ ਕੇ ਮੀਟਿੰਗ ਵਿੱਚ ਪਹੁੰਚੇ ਅਤੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਦਨ ਵਿੱਚ ਹੰਗਾਮਾ ਕਰ ਦਿੱਤਾ। ਕਾਂਗਰਸ ਸ਼ਾਸਿਤ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਗਏ ਅਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਇਹ ਹੰਗਾਮਾ ਲੱਗਭਗ 20 ਮਿੰਟ ਤੱਕ ਜਾਰੀ ਰਿਹਾ।

ਨਗਰ ਕੌਂਸਲ ਦੀ ਮੀਟਿੰਗ ਦੌਰਾਨ ਆਪ-ਕਾਂਗਰਸ ਕੌਂਸਲਰਾਂ ਵਿਚਾਲੇ ਤਿੱਖੀ ਬਹਿਸ (ETV Bharat)

ਹੰਗਾਮੇ ਤੋਂ ਬਾਅਦ ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਹੋਰ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਸਦਨ ਨੂੰ ਚਲਾਇਆ ਗਿਆ। ਸ਼ਰਧਾਂਜਲੀ ਤੋਂ ਬਾਅਦ ਮੀਟਿੰਗ ਵਿੱਚ ਫਿਰ ਹੰਗਾਮਾ ਸ਼ੁਰੂ ਹੋ ਗਿਆ। ਖਾਸ ਗੱਲ ਇਹ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਤਿੰਨੋਂ ਮਹਿਲਾ ਕੌਂਸਲਰ ਮੀਟਿੰਗ ਵਿੱਚੋਂ ਗੈਰਹਾਜ਼ਰ ਸਨ। ਦੱਸ ਦੇਈਏ ਕਿ ਕੌਂਸਲ ਪ੍ਰਧਾਨ ਲੱਧੜ ਵਿਰੁੱਧ ਥਾਣਾ ਸਿਟੀ 2 ਵਿਖੇ ਸਰਕਾਰੀ ਗਲੀ ਦੇ ਨਿਰਮਾਣ ਵਿੱਚ 3 ਲੱਖ 17 ਹਜ਼ਾਰ ਰੁਪਏ ਦੇ ਗਬਨ ਦੇ ਇਲਜ਼ਾਮ ਹੇਠ ਐਫਆਈਆਰ ਦਰਜ ਹੈ, ਜਿਸ ਵਿੱਚ ਹਾਈ ਕੋਰਟ ਵੱਲੋਂ ਗ੍ਰਿਫ਼ਤਾਰੀ 'ਤੇ ਰੋਕ ਲਗਾਈ ਹੋਈ ਹੈ। ਗ੍ਰਿਫ਼ਤਾਰੀ 'ਤੇ ਰੋਕ ਲੱਗਣ ਤੋਂ ਬਾਅਦ ਕੌਂਸਲ ਪ੍ਰਧਾਨ ਦੀ ਇਹ ਪਹਿਲੀ ਮੀਟਿੰਗ ਸੀ।

ਮੀਟਿੰਗ ਲੇਟ ਹੋਣ ਉੱਤੇ ਕੌਂਸਲ ਪ੍ਰਧਾਨ ਕੋਲੋਂ ਮੰਗਿਆ ਜਵਾਬ

'ਆਪ' ਕੌਂਸਲਰਾਂ ਜਤਿੰਦਰ ਪਾਠਕ, ਸੁਨੀਲ ਕੁਮਾਰ ਨੀਟਾ, ਪਰਮਪ੍ਰੀਤ ਸਿੰਘ ਪੋਂਪੀ, ਸੁਖਮਨਜੀਤ ਸਿੰਘ, ਸਰਵਦੀਪ ਸਿੰਘ ਕਾਲੀਰਾਓ ਅਤੇ ਸੁਰਿੰਦਰ ਬਾਵਾ ਨੇ ਪਹਿਲਾਂ ਇਹ ਸਵਾਲ ਪੁੱਛਿਆ ਕਿ ਨਗਰ ਕੌਂਸਲ ਦੀ ਮੀਟਿੰਗ ਸਤੰਬਰ ਵਿੱਚ ਹੋਈ ਸੀ। ਪ੍ਰੋਟੋਕੋਲ ਦੇ ਅਨੁਸਾਰ, ਮੀਟਿੰਗਾਂ ਹਰ ਮਹੀਨੇ ਹੋਣੀਆਂ ਚਾਹੀਦੀਆਂ ਹਨ। ਪਰ ਇਸ ਗੱਲ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ ਪ੍ਰਧਾਨ ਨੇ 4 ਮਹੀਨਿਆਂ ਤੱਕ ਮੀਟਿੰਗ ਕਿਉਂ ਨਹੀਂ ਕੀਤੀ।

ਸਾਡੇ ਕੌਂਸਲਰਾਂ ਵਲੋਂ ਕੋਈ ਹੁੱਲੜਬਾਜੀ ਨਹੀਂ ਕੀਤੀ ਗਈ। 4 ਮਹੀਨੇ ਮੀਟਿੰਗ ਲੇਟ ਹੋਣ ਵਾਲੀ ਗੱਲ ਦੇ ਇਲਜ਼ਾਮ ਬੇਬੁਨਿਆਦ ਹਨ। ਮੈਂ ਆਪਣੇ ਵਲੋਂ ਹਰ ਮਹੀਨੇ ਏਜੰਡਾ ਕੱਢਦਾ ਹਾਂ, ਕਿ ਕੋਈ ਮਤਾ ਹੈ ਤਾਂ ਦਿਓ। ਇੱਥੇ ਹਾਲ ਵਿੱਚ ਕੰਮ ਚੱਲਦਾ ਸੀ, ਤਾਂ ਮੇਰਾ ਕੋਈ ਕਸੂਰ ਨਹੀ, ਮੀਟਿੰਗ ਕਿੱਥੇ ਕਰਦਾ। ਅਧਿਕਾਰੀ ਥਾਂ ਦੇਣ ਕਿਹੜੇ ਹਾਊਸ ਵਿੱਚ ਬੈਠ ਕੇ ਮੀਟਿੰਗ ਕਰਨੀ, ਮੈਂ ਕਰਾਂਗਾ ਤੇ ਹੁਣ ਵੀ ਕੀਤੀ। ਸਾਡੇ ਕੋਲ ਬਹੁਮਤ ਹੈ, ਮੈਂ ਚਾਹਾ ਤਾਂ 1,2,3 ਕਹਿ ਕੇ ਮਤੇ ਪਾਸ ਕਰ ਦਿਆ, ਪਰ ਮੈਂ ਚਾਹੁੰਦਾ ਹਾਂ ਕਿ ਸ਼ਹਿਰ ਦੇ ਜੋ ਵੀ ਮਤੇ ਹਨ, ਉਸ ਉੱਤੇ ਖੁੱਲ੍ਹ ਕੇ ਚਰਚਾ ਹੋਵੇ। ਹੰਗਾਮਾ ਬੇਵਜ੍ਹਾਂ ਕੀਤਾ ਗਿਆ, ਸਿਰਫ਼ ਪ੍ਰਧਾਨ ਨਾਲ ਨਿੱਜੀ ਰੰਜਿਸ਼ ਕੱਢਣ ਲਈ। - ਕਮਲਜੀਤ ਸਿੰਘ ਲੱਧੜ, ਕੌਂਸਲ ਦੇ ਪ੍ਰਧਾਨ

ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਿਹਾ ਕਿ ਉਹ ਹਰ ਮਹੀਨੇ ਕੌਂਸਲ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੀਟਿੰਗ ਦੀ ਮੰਗ ਕਰ ਰਹੇ ਸਨ। ਪਰ, ਅਧਿਕਾਰੀਆਂ ਨੇ ਪੱਤਰਾਂ ਦਾ ਕੋਈ ਜਵਾਬ ਨਹੀਂ ਦਿੱਤਾ। ਇਸ ਵਾਰ ਜਦੋਂ ਈਓ ਦਾ ਪੱਤਰ ਮਿਲਿਆ ਤਾਂ ਮੀਟਿੰਗ ਬੁਲਾਈ ਗਈ। ਇਸ ਤੋਂ ਬਾਅਦ, ਸ਼ਹਿਰ ਦੇ ਵਿਕਾਸ ਕਾਰਜਾਂ ਲਈ ਟੈਂਡਰ ਲਾਉਣ 'ਤੇ, ਕੌਂਸਲ ਪ੍ਰਧਾਨ ਨੇ ਜਵਾਬ ਦਿੱਤਾ ਕਿ ਉਹ ਕਿਸੇ ਵੀ ਅਣਅਧਿਕਾਰਤ ਕਲੋਨੀ ਵਿੱਚ ਕਿਸੇ ਵੀ ਗ਼ਲਤ ਕੰਮ ਲਈ ਸਹਿਮਤ ਨਹੀਂ ਹੋਣਗੇ। ਇਸ ਦੌਰਾਨ ਹੰਗਾਮਾ ਹੋ ਗਿਆ।

ਆਹਮੋ-ਸਾਹਮਣੇ ਹੋਏ 'ਆਪ' ਕੌਂਸਲਰ ਅਤੇ ਕਾਂਗਰਸੀ ਕੌਂਸਲਰ

ਮੀਟਿੰਗ ਦੌਰਾਨ ਗੱਲ ਬਹਿਸ ਚੱਲ ਰਹੀ ਸੀ ਤਾਂ 'ਆਪ' ਕੌਂਸਲਰਾਂ ਨੇ ਕਾਂਗਰਸੀ ਕੌਂਸਲਰ ਗੁਰਮੀਤ ਨਾਗਪਾਲ 'ਤੇ ਟਿੱਪਣੀਆਂ ਕੀਤੀਆਂ। ਜਿਸ ਦਾ ਕਾਂਗਰਸ ਕੌਂਸਲਰ ਗੁਰਮੀਤ ਨਾਗਪਾਲ ਨੇ ਵੀ ਜਵਾਬ ਦਿੱਤਾ। ਫਿਰ ਕੌਂਸਲਰਾਂ ਨੇ ਕਿਹਾ ਕਿ ਬਾਹਰ ਚੱਲ ਕੇ ਦੇਖਦੇ ਹਾਂ, ਨਾਗਪਾਲ ਵੀ ਬਾਹਰ ਜਾਣ ਲਈ ਤਿਆਰ ਹੋ ਗਿਆ। ਕੌਂਸਲਰ ਗੁੱਸੇ ਨਾਲ ਲਾਲ ਪੀਲੇ ਸਨ। ਉਹ ਲੜਨ ਦੇ ਇਰਾਦੇ ਨਾਲ ਇੱਕ ਦੂਜੇ ਵੱਲ ਵਧ ਰਹੇ ਸੀ। ਝਗੜਾ ਹੋਣ ਤੋਂ ਰੋਕਿਆ ਗਿਆ।

ਸੋਗ ਸਭਾ ਲਈ 'ਸਿਆਪਾ' ਸ਼ਬਦ ਵਰਤਿਆ

ਮੀਟਿੰਗ 4 ਮਹੀਨੇ ਬਾਅਦ ਕੀਤੀ ਗਈ, ਜਦਕਿ ਹਰ ਮਹੀਨੇ ਬਾਅਦ ਪ੍ਰਧਾਨ ਵਲੋਂ ਮੀਟਿੰਗ ਲੈਣੀ ਚਾਹੀਦੀ ਹੈ। ਮਤੇ ਰੱਖੇ ਜਾਂਦੇ ਹਨ, ਫਿਰ ਮਤੇ ਪਾਸ ਕਰਕੇ ਟੈਂਡਰ ਲੱਗਦੇ ਹਨ, 4 ਮਹੀਨਿਆਂ ਤੋਂ ਕੋਈ ਟੈਂਡਰ ਨਹੀਂ ਲੱਗਾ। ਪਿਛਲੇ 2 ਸਾਲ ਤੋਂ ਇੱਕ ਵੀ ਏਸਟੀਮੈਟ ਪਾਸ ਨਹੀਂ ਹੋਇਆ। ਜਦੋਂ ਅਸੀਂ ਇਨ੍ਹਾਂ ਨੂੰ ਸਵਾਲ ਕਰਦੇ ਹਾਂ ਤਾਂ ਉਲਟਾ ਸਾਨੂੰ ਪੈਂਦੇ ਹਨ ਅਤੇ ਸਰਕਾਰ ਉੱਤੇ ਇਲਜ਼ਾਮ ਲਾਉਂਦੇ,ਜਦਕਿ ਪ੍ਰਧਾਨ ਦੇ ਸਾਈਨਾਂ ਨਾਲ ਕੰਮ ਚੱਲਦਾ, ਤਾਂ ਉਸ ਦੀ ਸ਼ੁਰੂਆਤ ਕਿਉ ਨਹੀਂ ਹੋਈ। ਕਾਂਗਰਸ ਕੌਂਸਲਰ ਗੁਰਮੀਤ ਨਾਗਪਾਲ ਵਲੋਂ ਸੋਗ ਸਭਾ ਲਈ 'ਸਿਆਪਾ' ਸ਼ਬਦ ਵਰਤਿਆ, ਜਿਸ ਦੀ ਅਸੀ ਨਿੰਦਾ ਕਰਦੇ ਹਾਂ। ਸ਼ਹਿਰ ਦਾ ਵਿਕਾਸ ਕਰੋ, ਸਾਡੀ ਇਹੀ ਮੰਗ ਹੈ, ਪਰ ਇਹ ਵਿਕਾਸ ਨਹੀਂ ਚਾਹੁੰਦੇ। - ਜਤਿੰਦਰ ਪਾਠਕ, ਸੁਖਮਨਜੀਤ ਸਿੰਘ (ਆਪ ਕੌਂਸਲਰ)

ਫਿਰ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਮੀਟਿੰਗ ਇਹ ਕਹਿ ਕੇ ਸਮਾਪਤ ਕੀਤੀ ਕਿ ਏਜੰਡਾ ਉਨ੍ਹਾਂ ਦੇ ਸਾਥੀਆਂ ਦੀ ਸਹਿਮਤੀ ਨਾਲ ਪਾਸ ਹੋ ਗਿਆ ਹੈ। ਬਾਅਦ ਵਿੱਚ, 'ਆਪ' ਕੌਂਸਲਰਾਂ ਨੇ ਉਨ੍ਹਾਂ 'ਤੇ ਮੀਟਿੰਗ ਤੋਂ ਭੱਜਣ ਦਾ ਇਲਜ਼ਾਮ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਮੀਟਿੰਗ ਦਾ ਨਤੀਜਾ ਇਹ ਨਿਕਲਿਆ ਕਿ ਏਜੰਡੇ ਵਿੱਚ ਸ਼ਾਮਲ ਅਤੇ ਏਜੰਡੇ ਤੋਂ ਬਾਹਰ ਕੁਝ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਹੋ ਗਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.