ਬਠਿੰਡਾ: ਬਠਿੰਡਾ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਇਹ ਧਮਕੀ ਦਿੱਤੀ ਹੈ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਫੋਨ ਉਤੇ ਕਥਿਤ ਵਿਅਕਤੀ ਸਰੂਪ ਚੰਦ ਸਿੰਗਲਾ ਨੂੰ ਧਮਕੀ ਦਿੰਦੇ ਹੋਏ ਕਹਿ ਰਿਹਾ ਹੈ ਕਿ ਜੋ ਹਾਲ ਸੁਧੀਰ ਸੂਰੀ ਦਾ ਹੋਇਆ ਹੈ, ਉਸ ਨੂੰ ਦੇਖ ਦੇ ਯਾਦ ਰੱਖੇ।
ਜ਼ਿਕਰਯੋਗ ਹੈ ਕਿ 26 ਜਨਵਰੀ ਦੇ ਸਮਾਗਮ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬਠਿੰਡਾ ਵਿਖੇ ਝੰਡਾ ਲਹਿਰਾਇਆ ਜਾਣਾ ਹੈ। ਇਸ ਸਮਾਗਮ ਤੋਂ ਪਹਿਲਾਂ ਬਠਿੰਡਾ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਤੋਂ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਇਸ ਘਟਨਾ ਤੋਂ ਬਾਅਦ ਵੀ ਪੁਲਿਸ ਵੱਲੋਂ ਸਰੂਪ ਚੰਦ ਸਿੰਗਲਾ ਦੀ ਸੁਰੱਖਿਆ ਨੂੰ ਲੈ ਕੇ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ।
ਕਿਹਾ- 'ਤਿਆਰੀ ਕਰਕੇ ਆਓ' : ਫੋਨ ਕਰਨ ਵਾਲੇ ਮੁਲਜ਼ਮ ਨੇ ਸਰੂਪ ਚੰਦ ਸਿੰਗਲਾ ਨੂੰ ਕਿਹਾ ਕਿ "ਸਿੰਗਲਾ ਨੇ 22 ਜਨਵਰੀ ਨੂੰ ਅੰਮ੍ਰਿਤਸਰ ਜਾਣਾ ਹੈ। ਇਸ ਲਈ ਪੂਰੀ ਤਿਆਰੀ ਨਾਲ ਜਾਓ। ਮੁਲਜ਼ਮ ਕਾਲਰ ਕੋਲ ਸਿੰਗਲਾ ਦੀ ਗੱਡੀ ਦਾ ਨੰਬਰ ਅਤੇ ਹੋਰ ਜ਼ਰੂਰੀ ਜਾਣਕਾਰੀ ਪਹਿਲਾਂ ਹੀ ਮੌਜੂਦ ਹੈ। ਉਸ ਨੇ ਸਿੰਗਲਾ ਨੂੰ ਧਮਕੀ ਦਿੱਤੀ ਕਿ ਉਹ ਆਪਣੇ ਬਾਡੀਗਾਰਡ, ਗੰਨਮੈਨ ਅਤੇ ਡਰਾਈਵਰ ਨਾਲ ਆਪਣੀ ਚਿੱਟੇ ਰੰਗ ਦੀ ਇਨੋਵਾ ਕ੍ਰੇਸਟਾ ਗੱਡੀ ਵਿਚ ਅੰਮ੍ਰਿਤਸਰ ਜਾਣ। ਆਪਣੇ ਪਰਿਵਾਰ ਨੂੰ ਵੀ ਪਹਿਲਾਂ ਮਿਲ ਲਓ।"
ਇਹ ਵੀ ਪੜ੍ਹੋ:- ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਦੇਣ ਪੁੱਜੇ ਸਿਮਰਨਜੀਤ ਮਾਨ, ਅੰਮ੍ਰਿਤਪਾਲ ਦੇ ਸਾਥੀ ਨੂੰ ਦਿੱਤੀ ਨਸੀਹਤ