ਬਠਿੰਡਾ : ਬਠਿੰਡਾ ਪੁਲਿਸ ਨੇ ਇੱਕੋ ਪਰਿਵਾਰ ਦੇ ਚਾਰ ਜੀਆਂ ਨੂੰ 105 ਗ੍ਰਾਮ ਹੈਰੋਇਨ ਅਤੇ ਸੱਤ ਲੱਖ ਚਾਲੀ ਹਜਾਰ ਰੁਪਏ ਦੀ ਡਰੱਗ ਮੰਨੀ ਨਾਲ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਡਰਾਇਵਰੀ ਦੀ ਆੜ ਵਿੱਚ ਨਸ਼ੇ ਦਾ ਕਾਰੋਬਾਰ ਕਰਦੇ ਸੀ। ਪੁਲਿਸ ਨੇ ਪਿਓ, ਪੁੱਤਰ, ਸੱਸ ਅਤੇ ਨੂੰਹ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤਸਕਰ ਫਿਰੋਜ਼ਪੁਰ ਤੋਂ ਹੈਰੋਇਨ ਲਿਆ ਕੇ ਧੋਬੀ ਆਣਾ ਬਸਤੀ ਵਿੱਚ ਪਰਚੂਨ ਵਜੋਂ ਵੇਚਦੇ ਸਨ।
ਇਹ ਮੁਲਜ਼ਮ ਕੀਤੇ ਗਏ ਕਾਬੂ : ਜਾਣਕਾਰੀ ਮੁਤਾਬਿਕ ਫੜ੍ਹੇ ਗਏ ਚਾਰਾਂ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ, ਰਮਨਦੀਪ ਸਿੰਘ ਉਰਫ ਤਾਨੀ ਪੁੱਤਰ ਹਰਜਿੰਦਰ ਸਿੰਘ ਮਹਿਲਾ ਮਾਨਸੀ ਪਤਨੀ ਰਮਨਦੀਪ ਸਿੰਘ ਤਾਨੀ ਅਤੇ ਅਮਰਜੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਪੱਕਾ ਧੋਬੀਆਂਨਾ ਬਸਤੀ ਬਠਿੰਡਾ ਵਜੋਂ ਹੋਈ ਹੈ। ਇਹਨਾਂ ਤੋਂ 105 ਗ੍ਰਾਮ ਹੈਰੋਇਨ, ਇੱਕ ਗੱਡੀ ਅਤੇ 7 ਲੱਖ 40 ਹਜਾਰ ਰੁਪਏ ਡਰੱਗ ਮਨੀ ਮਿਲੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਅਰੰਭ ਦਿੱਤੀ ਗਈ ਹੈ।
- Des Raj Kali Passed Away : ਪੰਜਾਬੀ ਸਾਹਿਤ ਜਗਤ ਨੂੰ ਵੱਡਾ ਝਟਕਾ, ਨਹੀਂ ਰਹੇ ਪ੍ਰਸਿੱਧ ਪੱਤਰਕਾਰ ਅਤੇ ਸਾਹਿਤਕਾਰ ਦੇਸ ਰਾਜ ਕਾਲੀ
- Akali BJP alliance: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸੁਖਬੀਰ ਬਾਦਲ ਵੱਲੋਂ ਗਠਜੋੜ ਨਾ ਕਰਨ ਦੇ ਕੀਤੇ ਐਲਾਨ ਨਾਲ ਪੰਜਾਬ ਦੀ ਸਿਆਸਤ ਗਰਮਾਈ
- Rakhi with Sidhu Moose Wala Photos : ਰੱਖੜੀ ਦੇ ਤਿਉਹਾਰ ਮੌਕੇ ਸਿੱਧੂ ਮੂਸੇ ਵਾਲੇ ਦੀ ਫੋਟੋ ਵਾਲੀਆਂ ਰੱਖੜੀਆਂ ਦੀ ਵਧੀ ਮੰਗ, ਦੇਖੋ ਵੀਡੀਓ
ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਵੱਲੋਂ ਹੁਣ ਤੱਕ 262 ਹੈਰੋਇਨ, 16 ਕਿਲੋ ਭੁੱਕੀ, 7 ਮੋਟਰ ਸਾਈਕਲ ਅਤੇ 7 ਲੱਖ 44 ਹਜਾਰ 600 ਰੁਪਏ ਦੀ ਬਰਾਮਦ ਕੀਤੀ ਜਾ ਚੁੱਕੀ ਹੈ। ਡੀਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਨਸ਼ਾ ਸਮੱਗਲਿੰਗ ਨਾ ਹੋ ਸਕੇ।