ਬਰਨਾਲਾ: ਜ਼ਿਲ੍ਹੇ ਦੇ ਪਿੰਡ ਢਿਲਵਾਂ ਵਿਖੇ ਇਕ ਵਿਦੇਸ਼ ਤੋਂ ਪਰਤੇ ਨੌਜਵਾਨ ਨੇ 5 ਲੱਖ ਦੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ (28) ਸਾਲ ਦੇ ਜਗਰਾਜ ਸਿੰਘ ਪੁੱਤਰ ਜੋਗਿੰਦਰ ਸਿੰਘ, ਖਾਨਾ ਪਤੀ ਢਿੱਲਵਾਂ ਨਾਭਾ ਦੇ ਰਹਿਣ ਵਾਲੇ ਨੌਜਵਾਨ ਨੇ ਪਿਛਲੀ ਲੰਘੀ ਰਾਤ ਨੂੰ ਘਰ ਦੇ ਗਾਡਰ ਨਾਲ ਰੱਸੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।
ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਪੰਚਾਇਤ ਮੈਂਬਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਗਰਾਜ ਸਿੰਘ ਮਾਪਿਆ ਦਾ ਇਕਲੌਤਾ ਪੁੱਤ ਸੀ, ਜੋ ਪਿੰਡ ਦੇ ਲੋਕਾਂ ਤੋਂ ਕਰਜ਼ਾ ਚੁੱਕ ਕੇ ਰੁਜ਼ਗਾਰ ਲਈ ਸਾਊਦੀ ਅਰਬ ਗਿਆ ਸੀ, ਪਰ ਵਿਦੇਸ਼ ’ਚ ਵੀ ਚੰਗਾ ਰੁਜ਼ਗਾਰ ਨਾ ਮਿਲਣ ਕਾਰਨ ਵਾਪਸ ਪਰਤਿਆ।
ਇਹ ਵੀ ਪੜੋ: CM ਭਗਵੰਤ ਮਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਜਗਰਾਜ ਸਿੰਘ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਰੁਜ਼ਗਾਰ ਦੀ ਭਾਲ ਕਰ ਰਿਹਾ ਸੀ, ਪਰ ਰੁਜ਼ਗਾਰ ਨਾ ਮਿਲਣ ਦੇ ਚੱਲਦਿਆਂ ਤੇ ਚੜ੍ਹੇ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਤੇ ਮਾਤਾ ਵੀ ਬਿਮਾਰ ਹੋਣ ਕਾਰਨ ਸਿਰਸਾ ਹਸਪਤਾਲ ’ਚ ਦਾਖ਼ਲ ਸੀ। ਜਿਸ ਦੇ ਇਲਾਜ ਲਈ ਪੈਸੇ ਇਕੱਠੇ ਨਹੀਂ ਹੋ ਰਹੇ ਸਨ। ਜਿਸ ਨੇ ਕਰਜ਼ੇ ਤੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਘਰ ਦੇ ਕਮਰੇ ਦੇ ਗਾਡਰ ਨਾਲ ਰੱਸੀ ਦਾ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਮ੍ਰਿਤਕ ਕੋਲ ਕੋਈ ਵੀ ਖੇਤੀਬਾੜੀ ਦਾ ਸਾਧਨ ਨਹੀਂ ਸੀ।
ਇਸ ਮੌਕੇ ਪਿੰਡ ਪੰਚਾਇਤ ਤੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰਕੇ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ। ਇਸ ਮਾਮਲੇ ਸਬੰਧੀ ਜਦੋਂ ਸਬ ਇੰਸਪੈਕਟਰ ਮੈਡਮ ਰੇਨੂੰ ਨਾਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਵਾਰਿਕ ਮੈਂਬਰਾਂ ਵੱਲੋਂ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਪੁਲਿਸ ਹੋਈ ਚੌਕਸ, ਵਧਾਈ ਸਰੱਖਿਆ