ਬਰਨਾਲਾ: ਭਦੌੜ ਤੋਂ ਵਾਇਆ ਮੱਝੂਕੇ (From Bhadaur to Via Majhuke) ਹੋ ਕੇ ਰਾਮਗੜ੍ਹ ਤੱਕ ਬਣਨ ਵਾਲੀ 18 ਫੁੱਟੀ ਸੜਕ ਉੱਪਰ ਭਦੌੜ ਵਿਖੇ ਰਜਬਾਹੇ ‘ਤੇ ਬਣਨ ਵਾਲੇ ਪੁੱਲ ਨੂੰ ਲੈ ਕੇ ਲੋਕਾਂ ਵੱਲੋਂ ਨਾਅਰੇਬਾਜ਼ੀ ਕਰਕੇ ਕੰਮ ਰੋਕਣ ਦੀ ਮੰਗ ਕੀਤੀ ਗਈ। ਗੱਲਬਾਤ ਕਰਦਿਆਂ ਬਸੰਤ ਸਿੰਘ ਅਤੇ ਨਿਰਮਲ ਸਿੰਘ ਪੰਚਾਇਤ ਮੈਂਬਰ (Panchayat members) ਨੇ ਕਿਹਾ ਕਿ ਭਦੌੜ ਤੋਂ ਲੈ ਕੇ ਰਾਮਗੜ੍ਹ ਤੱਕ ਤਕਰੀਬਨ 7 ਕਿਲੋਮੀਟਰ ਸੜਕ ਸਰਕਾਰ (Government) ਵੱਲੋਂ ਚੌੜੀ ਕਰਕੇ ਬਣਾਈ ਜਾ ਰਹੀ ਹੈ ਅਤੇ ਭਦੌੜ ਵਿਖੇ ਰਜਬਾਹੇ (Rajbaha at Bhadaur) ਉਪਰ ਬਣਿਆ ਪੁਰਾਣਾ ਪੁੱਲ ਮਹਿਕਮੇ ਵੱਲੋਂ ਠਾਹ ਕੇ ਚੌੜਾ ਕੀਤਾ ਜਾ ਰਿਹਾ ਹੈ, ਪਰ ਜਦੋਂ ਅਸੀਂ ਅੱਜ ਇੱਥੇ ਆ ਕੇ ਦੇਖਿਆ ਤਾਂ ਪਹਿਲਾਂ ਵਾਲੇ ਪੁਲ ਨਾਲੋਂ ਨਵਾਂ ਪੁਲ ਤਕਰੀਬਨ 8 ਫੁੱਟ ਉੱਚਾ ਬਣਾਇਆ ਜਾ ਰਿਹਾ ਹੈ। ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਪੁੱਲ ਦੇ ਨੇੜੇ ਬਣੇ ਨਵੇਂ ਬਣੇ ਘਰਾਂ ਵਾਲਿਆਂ ਨੂੰ ਵੀ ਆਉਣ ਜਾਣ ਲਈ ਰਸਤਾ ਨਹੀਂ ਰਹੇਗਾ ਅਤੇ ਸੂਏ ਦੀ ਪਟੜੀ ‘ਤੇ ਰਹਿਣ ਵਾਲੇ ਲੋਕਾਂ ਲਈ ਵੀ ਰਸਤਾ ਕੱਟਿਆ ਜਾਵੇਗਾ ਅਤੇ ਸੜਕ ਉਪਰੋਂ ਦੀ ਲੰਘਣ ਵਾਲੇ ਲੋਕਾਂ ਨੂੰ ਵੀ ਏਨੀ ਚੜ੍ਹਾਈ ਦਿੱਕਤਾਂ ਪੇਸ਼ ਕਰੇਗੀ, ਕਿਉਂਕਿ ਇਹ ਪੁੱਲ ਮੋੜ ‘ਤੇ ਬਣਿਆ ਹੋਇਆ ਹੈ ਅਤੇ ਜੇਕਰ ਇਹ ਪੁੱਲ ਉੱਚਾ ਕਰਕੇ ਬਣਾਇਆ ਜਾਂਦਾ ਹੈ ਤਾਂ ਤੇਜ਼ ਸਪੀਡ ਨਾਲ ਆਉਣ ਵਾਲੇ ਵਹੀਕਲਾਂ ਲਈ ਹਾਦਸਿਆਂ ਦਾ ਦਾ ਖ਼ਤਰਾਂ ਵਧੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਮੁਸ਼ਕਲਾਂ ਕਾਰਨ ਸਥਾਨਕ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਪੁੱਲ ਉਨ੍ਹਾਂ ਦੇ ਮੁਤਾਬਿਕ ਨਹੀਂ ਬਣਦਾ ਉਦੋਂ ਤੱਕ ਉਹ ਇਸ ਪੁੱਲ ਦਾ ਕੰਮ ਨਹੀਂ ਚੱਲਣ ਦੇਣਗੇ ਅਤੇ ਇਸ ਦੇ ਵਿਰੋਧ ਵਿੱਚ ਉਨ੍ਹਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਰਹੇਗਾ।
ਉਧਰ ਜਦੋਂ ਮੌਕੇ ‘ਤੇ ਪਹੁੰਚੇ ਆਮ ਆਦਮੀ ਪਾਰਟੀ (Aam Aadmi Party) ਦੇ ਆਗੂ ਜੱਗਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਲੋਕਾਂ ਦੇ ਹੱਕਾਂ ਲਈ ਹੀ ਅੱਗੇ ਆਈ ਹੈ ਅਤੇ ਅਸੀਂ ਲੋਕਾਂ ਦੀ ਸੁਵਿਧਾ ਅਨੁਸਾਰ ਇਸ ਪੁੱਲ ਨੂੰ ਉੱਚਾ ਨਹੀਂ ਹੋਣ ਦੇਵਾਂਗੇ, ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਹਲਕੇ ਦੇ ਐੱਮ.ਐੱਲ.ਏ. ਲਾਭ ਸਿੰਘ ਉਗੋਕੇ ਨਾਲ ਵੀ ਇਸ ਸੰਬੰਧੀ ਗੱਲ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਸੰਗਰੂਰ ਜ਼ਿਮਨੀ ਚੋਣ: ਕਾਨੂੰਨ ਵਿਵਸਥਾ ਸਬੰਧੀ ਸੁਨੀਲ ਜਾਖੜ ਦੇ ਸਖਤ ਬੋਲ...