ਬਰਨਾਲਾ: ਭਦੌੜ ਦੇ ਨੌਜਵਾਨਾਂ ਦੀ ਨਵ-ਗਠਿਤ ਸੰਸਥਾ "ਲੋਕ ਚੇਤਨਾ ਮੰਚ" ਦੇ ਸੱਦੇ ’ਤੇ ਭਦੌੜ ਵਾਸੀਆਂ ਨੇ ਲੌਕਡਾਊਨ ਵਿਰੁੱਧ ਆਵਾਜ਼ ਚੁੱਕੀ। ਇਸ ਦੌਰਾਨ ਬੀਕੇਯੂ ਡਕੌਂਦਾ ਅਤੇ ਡੀਟੀਐੱਫ ਨੇ ਵੀ ਸ਼ਮੂਲੀਅਤ ਕੀਤੀ। ਦੱਸ ਦਈਏ ਕਿ ਦੇਵਿੰਦਰ ਸਤਿਆਰਥੀ ਯਾਦਗਾਰੀ ਲਾਈਬ੍ਰੇਰੀ ਤੋਂ ਸ਼ੁਰੂ ਕਰ ਕੇ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਤਿੰਨਕੋਣੀ ਤੱਕ ਕੱਢੀ ਗਈ। ਇਸ ਦੌਰਾਨ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੌਰਾਨ ਨੌਜਵਾਨਾਂ ਨੇ ਲੌਕਡਾਊਨ ਅਤੇ ਕੋਰੋਨਾ ਸਾਜਸ਼ਾਂ ਦਾ ਪਰਦਾਫਾਸ਼ ਕਰਦੀਆ ਤਖ਼ਤੀਆਂ ਹੱਥਾਂ ਵਿੱਚ ਚੁੱਕੀਆਂ ਹੋਈਆਂ ਸੀ।
ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਸਰਕਾਰਾਂ ਵੱਲੋਂ ਕੋਰੋਨਾ ਬਹਾਨੇ ਦਿੱਲੀ ਮੋਰਚੇ ਸਮੇਤ ਕੁੱਲ ਹੱਕੀ ਸੰਘਰਸ਼ਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਵੈਕਸੀਨੇਸ਼ਨ ਨੂੰ ਸਵੈ ਇੱਛਕ ਮਾਮਲਾ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਨਾਲ ਹੀ ਲੌਕਡਾਊਨ ਖਤਮ ਕਰਨ ਦੀ ਵੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿੱਦਿਅਕ ਅਦਾਰਿਆਂ ਸਮੇਤ ਪੂਰਾ ਜਨਜੀਵਨ ਬਹਾਲ ਕਰਨ ਦੀ ਮੰਗ ਉਭਾਰੀ ਗਈ। ਨਾਲ ਹੀ ਲੋਕਾਂ ਪ੍ਰਤੀ ਪੁਲਿਸ ਦੇ ਵਤੀਰੇ ਦੀ ਵੀ ਸਖਤ ਨਿੰਦਾ ਕੀਤੀ ਗਈ।
ਇਹ ਵੀ ਪੜੋ: ਕੋਟਕਪੂਰਾ ’ਚ ਸਿੱਖ ਜਥੇਬੰਦੀਆਂ ਨੇ ਸਾੜੀਆਂ ਹਾਈ ਕੋਰਟ ਦੇ ਹੁਕਮਾਂ ਦੀਆਂ ਕਾਪੀਆਂ