ETV Bharat / entertainment

ਕਰਮਜੀਤ ਅਨਮੋਲ ਨੇ ਬਦਲੀ ਸੀ 'ਨਿੱਕਾ ਜ਼ੈਲਦਾਰ' ਫੇਮ 'ਸ਼ਾਂਤੀ' ਦੀ ਜ਼ਿੰਦਗੀ, ਹੁਣ ਫਿਲਮ 'ਚਮਕੀਲਾ' ਲਈ ਹਾਸਲ ਕੀਤਾ ਐਵਾਰਡ - NISHA BANO CAREER

ਇੱਥੇ ਅਸੀਂ ਹਾਲ ਹੀ ਵਿੱਚ ਫਿਲਮ 'ਚਮਕੀਲਾ' ਲਈ ਪੁਰਸਕਾਰ ਹਾਸਿਲ ਕਰਨ ਵਾਲੀ ਨਿਸ਼ਾ ਬਾਨੋ ਦੀ ਜ਼ਿੰਦਗੀ ਦੇ ਕੁੱਝ ਅਣਛੂਹੇ ਪਹਿਲੂਆਂ ਬਾਰੇ ਚਰਚਾ ਕਰਾਂਗੇ।

Nisha Bano
Nisha Bano (instagram)
author img

By ETV Bharat Entertainment Team

Published : Nov 11, 2024, 10:06 AM IST

ਚੰਡੀਗੜ੍ਹ: ਨੈੱਟਫਲਿਕਸ ਫਿਲਮ 'ਚਮਕੀਲਾ' ਵਿੱਚ ਨਿਭਾਈ ਸਹਾਇਕ ਭੂਮਿਕਾ ਲਈ ਸਰਵੋਤਮ ਅਦਾਕਾਰਾ ਐਵਾਰਡ ਹਾਸਿਲ ਕਰਨ ਵਾਲੀ ਅਦਾਕਾਰਾ ਨਿਸ਼ਾ ਬਾਨੋ ਨੂੰ ਇੱਥੋਂ ਤੱਕ ਦਾ ਪੈਂਡਾ ਤੈਅ ਕਰਨ ਲਈ ਲੰਮੇਰੇ ਸੰਘਰਸ਼ ਪੜਾਵਾਂ ਵਿੱਚੋਂ ਗੁਜ਼ਰਣਾ ਪਿਆ ਹੈ, ਜਿਸ ਦੌਰਾਨ ਹਰ ਕਦਮ ਉਤੇ ਜਨੂੰਨੀਅਤ ਨਾਲ ਕੀਤੀ ਮਿਹਨਤ ਸਦਕਾ ਹੀ ਉਹ ਅਪਣੇ ਸੁਫਨਿਆਂ ਨੂੰ ਤਾਬੀਰ ਦੇਣ ਵਿੱਚ ਸਫ਼ਲ ਰਹੀ ਹੈ।

ਮੂਲ ਰੂਪ ਵਿੱਚ ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦੇ ਮਾਨਸਾ ਨਾਲ ਸੰਬੰਧਿਤ ਹੈ ਇਹ ਹੋਣਹਾਰ ਅਦਾਕਾਰਾ ਅਤੇ ਗਾਇਕਾ, ਜਿੰਨ੍ਹਾਂ ਆਪਣੀ ਸਕੂਲੀ ਪੜ੍ਹਾਈ ਯੋਗੇਸ਼ ਮੈਮੋਰੀਅਲ ਪਬਲਿਕ ਸਕੂਲ ਅਤੇ ਗ੍ਰੈਜੂਏਸ਼ਨ ਐਸਡੀ ਕਾਲਜ ਮਾਨਸਾ ਤੋਂ ਪੂਰੀ ਕੀਤੀ।

ਪਰਿਵਾਰਿਕ ਮੈਂਬਰਾਂ ਅਨੁਸਾਰ ਸਕੂਲ ਦੇ ਦਿਨਾਂ ਦੌਰਾਨ ਹੀ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਉਸ ਦੀ ਕਾਫ਼ੀ ਰੁਚੀ ਰਹੀ ਸੀ, ਜਿਸ ਦਾ ਇਹ ਸ਼ੌਂਕ ਕਾਲਜੀਏਟ ਪੜਾਅ ਦੌਰਾਨ ਹੋਰ ਪਰਪੱਕਤਾ ਹਾਸਿਲ ਕਰਦਾ ਗਿਆ, ਜਿਸ ਦੌਰਾਨ ਅਧਿਆਪਕਾਂ ਅਤੇ ਸੰਗੀ ਸਾਥੀਆਂ ਦਾ ਉਸ ਦੀ ਬਹੁ ਪੱਖੀ-ਕਲਾ ਨੂੰ ਭਰਪੂਰ ਹੁੰਗਾਰਾ ਮਿਲਿਆ।

ਅਦਾਕਾਰੀ ਦੇ ਨਾਲ-ਨਾਲ ਗਾਇਕੀ ਪ੍ਰਤੀ ਵੀ ਖਿੱਚ ਰੱਖਦੀ ਇਸ ਬਾਕਮਾਲ ਅਦਾਕਾਰਾ ਅਤੇ ਗਾਇਕਾ ਨੇ ਰਸਮੀ ਸ਼ੁਰੂਆਤ ਗਾਇਕੀ ਤੋਂ ਕੀਤੀ, ਜਿਸ ਦੌਰਾਨ ਜਿਸ ਗਾਇਕ ਨਾਲ ਉਨ੍ਹਾਂ ਦੀ ਜੋੜੀ ਅਤੇ ਸਹਿ ਗਾਇਨ ਨੂੰ ਬੇਹੱਦ ਪਸੰਦ ਕੀਤਾ ਗਿਆ ਉਹ ਸਨ ਕਰਮਜੀਤ ਅਨਮੋਲ, ਜਿੰਨ੍ਹਾਂ ਨਾਲ ਉਨ੍ਹਾਂ ਦੇ ਗਾਏ ਦੋਗਾਣਾ ਗੀਤ ਕਾਫ਼ੀ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਹੇ।

ਤੁਹਾਨੂੰ ਦੱਸ ਦੇਈਏ ਕਿ ਕਈ ਇੰਟਰਵਿਊ ਵਿੱਚ ਆਦਾਕਾਰਾ ਦੇ ਪਰਿਵਾਰ ਨੇ ਖੁਦ ਦੱਸਿਆ ਹੈ ਕਿ ਨਿਸ਼ਾ ਬਾਨੋ ਦੀ ਇਸ ਯਾਤਰਾ ਵਿੱਚ ਪੰਜਾਬੀ ਸਿਨੇਮਾ ਦੇ 'ਲੱਕੀ ਚਾਰਮ' ਮੰਨੇ ਜਾਂਦੇ ਕਰਮਜੀਤ ਅਨਮੋਲ ਨੇ ਕਾਫੀ ਸਾਥ ਦਿੱਤਾ ਹੈ, ਉਨ੍ਹਾਂ ਦੇ ਸਹਿਯੋਗ ਕਾਰਨ ਹੀ ਅਦਾਕਾਰਾ ਅੱਜ ਪੰਜਾਬੀ ਸਿਨੇਮਾ ਦਾ ਵੱਡਾ ਨਾਂਅ ਬਣ ਗਈ ਹੈ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਕਰਮਜੀਤ ਅਨਮੋਲ ਨੇ ਹੀ ਨਿਸ਼ਾ ਬਾਨੋ ਦੀ ਜ਼ਿੰਦਗੀ ਬਦਲੀ ਹੈ।

ਇਸ ਤੋਂ ਇਲਾਵਾ ਸਟੇਜ ਸ਼ੋਅ ਦੀ ਦੁਨੀਆਂ ਵਿੱਚ ਵੀ ਇਹ ਪ੍ਰਤਿਭਾਵਾਨ ਗਾਇਕਾ ਅਤੇ ਅਦਾਕਾਰਾ ਚੌਖੀ ਭੱਲ ਸਥਾਪਿਤ ਕਰ ਚੁੱਕੀ ਹੈ। ਟੀਵੀ ਦੇ ਕਈ ਸੰਗੀਤਕ ਪ੍ਰੋਗਰਾਮਾਂ ਦਾ ਹਿੱਸਾ ਰਹੀ ਨਿਸ਼ਾ ਬਾਨੋ ਨੇ ਸ਼ੁਰੂਆਤੀ ਪੜਾਅ ਦੌਰਾਨ ਟੈਲੀਵਿਜ਼ਨ ਸੀਰੀਅਲਜ਼ ਵਿੱਚ ਕਾਮੇਡੀ ਕਿੰਗ ਰਹੇ ਭਗਵੰਤ ਮਾਨ ਨਾਲ ਵੀ ਛੋਟੇ ਪਰਦੇ ਦਾ ਸਪੇਸ ਸ਼ੇਅਰ ਕੀਤਾ, ਜਿਸ ਦੌਰਾਨ ਦੀ ਕਾਰਜਸ਼ੀਲਤਾ ਨੇ ਵੀ ਉਸ ਦੇ ਦਰਸ਼ਕ ਘੇਰੇ ਨੂੰ ਹੋਰ ਵਿਸ਼ਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਪਾਲੀਵੁੱਡ ਨਾਲ ਬਣੇ ਉਸ ਦੇ ਜੁੜਾਵ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਜੋ ਪਹਿਲੀ ਪੰਜਾਬੀ ਫਿਲਮ ਰਹੀ ਉਹ ਸੀ ਸਾਲ 2013 ਵਿੱਚ ਆਈ 'ਜੱਟ ਐਂਡ ਜੂਲੀਅਟ 1', ਜਿਸ ਤੋਂ ਉਨ੍ਹਾਂ ਬੇਸ਼ੁਮਾਰ ਫਿਲਮਾਂ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ, ਜਿੰਨ੍ਹਾਂ ਵਿੱਚ ਹਾਲ ਹੀ ਦੇ ਸਾਲਾਂ ਦੌਰਾਨ ਰਿਲੀਜ਼ ਹੋਈਆਂ 'ਸ਼ਾਵਾਂ ਨੀ ਗਿਰਦਾਰੀ ਲਾਲ', 'ਪੁਆੜਾ', 'ਸੁਰਖੀ ਬਿੰਦੀ', 'ਲਾਵਾਂ ਫੇਰੇ', 'ਜੀ ਵਾਈਫ ਜੀ', 'ਨਿੱਕਾ ਜ਼ੈਲਦਾਰ', ਨੀ ਮੈਂ ਸੱਸ ਕੁੱਟਣੀ' ਆਦਿ ਸ਼ੁਮਾਰ ਰਹੀਆਂ ਹਨ।

ਬਾਲੀਵੁੱਡ ਵਿੱਚ ਵੀ 'ਚਮਕੀਲਾ' ਨਾਲ ਪ੍ਰਭਾਵੀ ਪਹਿਚਾਣ ਕਾਇਮ ਕਰਨ ਵੱਲ ਵੱਧ ਚੁੱਕੀ ਇਹ ਸ਼ਾਨਦਾਰ ਅਦਾਕਾਰਾ ਅਗਾਮੀ ਦਿਨੀਂ ਰਿਲੀਜ਼ ਹੋਣ ਜਾ ਰਹੀ ਕਈ ਬਿੱਗ ਸੈੱਟਅੱਪ ਫਿਲਮਾਂ ਵਿੱਚ ਵੀ ਅਪਣੀ ਮੌਜ਼ੂਦਗੀ ਦਰਜ ਕਰਵਾਏਗੀ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.