ਚੰਡੀਗੜ੍ਹ: ਮੌਜੂਦਾ ਵਰ੍ਹੇ 2024 ਦੇ ਪਹਿਲੇ ਪੜ੍ਹਾਅ ਦੌਰਾਨ ਰਿਲੀਜ਼ ਹੋਈ ਧਾਰਮਿਕ ਫਿਲਮ 'ਨਾਨਕ ਨਾਮ ਜਹਾਜ਼ ਹੈ' ਮੁੜ ਰਿਲੀਜ਼ ਲਈ ਤਿਆਰ ਹੈ, ਜੋ ਸ਼੍ਰੀ ਗੂਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਏ ਰਾਈਟ ਇਮੇਜ਼ ਇੰਟਰਨੈਸ਼ਨਲ' ਵੱਲੋਂ ਪੇਸ਼ ਕੀਤੀ ਜਾ ਚੁੱਕੀ ਇਸ ਪੀਰੀਅਡ ਡ੍ਰਾਮਾ ਫਿਲਮ ਦਾ ਨਿਰਦੇਸ਼ਨ ਲੇਖਨ ਅਤੇ ਨਿਰਦੇਸ਼ਨ ਕਲਿਆਣੀ ਸਿੰਘ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਕਾਫ਼ੀ ਲੰਮੇਂ ਸਮੇਂ ਬਾਅਦ ਉਕਤ ਪ੍ਰੋਜੈਕਟ ਦੁਆਰਾ ਸਿਨੇਮਾ ਖੇਤਰ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਈ ਗਈ ਹੈ, ਹਾਲਾਂਕਿ ਇੱਥੇ ਦੱਸਣਾ ਵੀ ਬਣਦਾ ਹੈ ਕਿ ਬਿੱਗ ਸੈੱਟਅੱਪ ਅਤੇ ਮਲਟੀ-ਸਟਾਰਰ ਸਾਂਚੇ ਅਧੀਨ ਬਣਾਈ ਗਈ ਇਸ ਫਿਲਮ ਨੂੰ ਪਹਿਲੀ ਪਾਰੀ 'ਚ ਦਰਸ਼ਕਾਂ ਦਾ ਕੋਈ ਖਾਸ ਹੁੰਗਾਰਾ ਨਹੀਂ ਮਿਲ ਸਕਿਆ, ਪਰ ਇਸ ਨਾਂਹ-ਪੱਖੀ ਰਹੇ ਦਰਸ਼ਕ ਹੁੰਗਾਰੇ ਦੇ ਬਾਵਜੂਦ ਇਸ ਗੁਰਪੁਰਬ ਦੇ ਅਵਸਰ ਉਤੇ ਇਸ ਨੂੰ ਇੱਕ ਵਾਰ ਫਿਰ ਦਰਸ਼ਕਾਂ ਦੇ ਸਨਮੁੱਖ ਕਰਨ ਦਾ ਫੈਸਲਾ ਲਿਆ ਗਿਆ ਹੈ।
ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਆਸ-ਪਾਸ ਦੇ ਹੋਰਨਾਂ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਵਿੱਚ ਸ਼ਾਮਿਲ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਮੁਕੇਸ਼ ਰਿਸ਼ੀ, ਵਿੰਦੂ ਦਾਰਾ ਸਿੰਘ, ਰਤਨ ਔਲਖ, ਯੁਵਰਾਜ ਔਲਖ, ਡੋਲੀ ਮਿਨਹਾਸ, ਸਰਦਾਰ ਸੋਹੀ, ਸਵਿਤਾ ਧਵਨ ਆਦਿ ਸ਼ੁਮਾਰ ਰਹੇ।
ਸਾਲ 1969 ਨੂੰ ਰਿਲੀਜ਼ ਹੋਈ ਅਤੇ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਸੁਨਹਿਰੇ ਅਲਫਾਜ਼ਾਂ 'ਚ ਅਪਣਾ ਨਾਂਅ ਦਰਜ ਕਰਵਾਉਣ ਵਾਲੀ 'ਨਾਨਕ ਨਾਮ ਜਹਾਜ਼ ਹੈ' ਦੇ ਸੀਕਵਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਗਈ ਸੀ ਉਕਤ ਫਿਲਮ, ਜੋ ਨਵੇਂ ਸਾਂਚੇ ਅਧੀਨ ਬਣਾਈ ਗਈ ਹੋਣ ਦੇ ਬਾਵਜੂਦ ਦਰਸ਼ਕਾਂ ਦਾ ਭਾਵਨਾਤਮਕ ਜੁੜਾਂਵ ਅਪਣੇ ਨਾਲ ਕਰਵਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ।
ਇਹ ਵੀ ਪੜ੍ਹੋ: