ਪਠਾਨਕੋਟ: 21 ਦਸੰਬਰ ਨੂੰ ਸੂਬੇ ਭਰ ਵਿੱਚ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਕਰਵਾਈਆਂ ਗਈਆਂ ਸਨ, ਜਿਨ੍ਹਾਂ ਦੇ ਨਤੀਜੇ ਵੀ ਸ਼ਾਮ ਨੂੰ ਆ ਗਏ ਸਨ। ਜੇਕਰ ਗੱਲ ਜ਼ਿਲ੍ਹਾ ਪਠਾਨਕੋਟ ਦੀ ਕਰੀਏ ਤਾਂ ਇੱਥੇ ਇੱਕ ਹੀ ਨਗਰ ਪੰਚਾਇਤ ਹੈ, ਜਿਸ ਦਾ ਨਾਮ ਹੈ ਨਰੋਟ ਜੈਮਲ ਸਿੰਘ ਅਤੇ ਇਸ ਦੇ ਕੁਲ 11 ਵਾਰਡ ਹਨ। ਚੋਣ ਨਤੀਜਿਆਂ ਵਿੱਚ ਪੰਜ ਉੱਤੇ ਕਾਂਗਰਸ, ਪੰਜ ਉੱਤੇ ਆਪ ਅਤੇ ਇੱਕ ਸੀਟ ਉੱਤੇ ਭਾਜਪਾ ਕਾਬਜ ਰਹੀ ਸੀ। ਹੁਣ ਆਪ ਨੇ ਇੱਥੇ ਮਾਸਟਰ ਸਟ੍ਰੋਕ ਖੇਡਿਆ ਹੈ।
'ਆਮ ਆਦਮੀ ਪਾਰਟੀ ਦੀ ਕਮੇਟੀ ਬਣਨ ਦਾ ਰਾਹ ਪੱਧਰਾ'
ਨਤੀਜਿਆਂ ਤੋਂ ਬਾਅਦ ਕਈ ਤਰ੍ਹਾਂ ਦੇ ਕਿਆਸ ਵੀ ਲਗਾਏ ਜਾ ਰਹੇ ਸਨ ਕਿ ਸ਼ਾਇਦ ਕਾਂਗਰਸ, ਭਾਜਪਾ ਦੇ ਉਮੀਦਵਾਰ ਨੂੰ ਆਪਣੇ ਨਾਲ ਰਲਾ ਕੇ ਚੋਣਾਂ ਵਿੱਚ ਬਰਾਬਰੀ ਦਾ ਦਾਅਵਾ ਕਰ ਸਕਦੀ ਹੈ ਪਰ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਵਾਰਡ ਨੰਬਰ ਤਿੰਨ ਦੀ ਭਾਜਪਾ ਉਮੀਦਵਾਰ ਨੂੰ ਆਪ ਵਿੱਚ ਸ਼ਾਮਿਲ ਕਰਵਾ ਕੇ ਆਮ ਆਦਮੀ ਪਾਰਟੀ ਦੀ ਕਮੇਟੀ ਬਣਨ ਵੱਲ ਰਾਹ ਪੱਕਾ ਕੀਤਾ।
'ਕਮੇਟੀ ਦਾ ਗਠਨ ਕੀਤਾ ਜਾਵੇਗਾ'
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ 21 ਦਸੰਬਰ ਨੂੰ ਹੋਈਆਂ ਚੋਣਾਂ ਵਿੱਚ ਪੰਜ ਸੀਟਾਂ ਕਾਂਗਰਸ ,ਪੰਜ ਆਪ ਅਤੇ ਇੱਕ ਉੱਤੇ ਭਾਜਪਾ ਨੂੰ ਜਿੱਤ ਹਾਸਿਲ ਹੋਈ ਸੀ ਅਤੇ ਅੱਜ ਭਾਜਪਾ ਦੇ ਜੇਤੂ ਉਮੀਦਵਾਰ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਗਿਆ ਹੈ। ਜਲਦ ਹੀ ਉਹਨਾਂ ਵੱਲੋਂ ਕਮੇਟੀ ਦਾ ਗਠਨ ਕੀਤਾ ਜਾਵੇਗਾ।
- ਇੱਕ ਔਰਤ ਵੱਲੋਂ ਆਪਣੇ ਮਕਾਨ ਮਾਲਕ 'ਤੇ ਲਾਏ ਗਏ ਇਲਜ਼ਾਮ, ਚਾਰ ਧੀਆਂ ਸਮੇਤ ਘਰੋਂ ਕੱਢਿਆ ਬਾਹਰ, ਮਾਮਲਾ ਪਹੁੰਚਿਆ ਥਾਣੇ
- 70 ਲੱਖ 45 ਹਜ਼ਾਰ ਰੁਪਏ ਦੀ ਥਾਣਾ ਸਦਰ ਜੀਰਾ ਵੱਲੋਂ ਪ੍ਰਾਪਰਟੀ ਕੀਤੀ ਗਈ ਫਰੀਜ
- Bathinda Bus Accident : ਬਠਿੰਡਾ ’ਚ ਵੱਡਾ ਹਾਦਸਾ, ਨਾਲੇ ਵਿੱਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਦੀ ਮੌਤ
ਦੂਜੇ ਪਾਸੇ ਲੁਧਿਆਣਾ ਵਿੱਚ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਉੱਤੇ ਵੱਡੇ ਇਲਜ਼ਾਮ ਲਗਾ ਰਹੀਆਂ ਹਨ। ਲੁਧਿਆਣਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੇਅਰ ਬਣਾਉਣ ਦੇ ਦਾਅਵੇ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਜਿੱਥੇ ਸੱਤਾਧਾਰੀ ਪਾਰਟੀ ਬਹੁਮਤ ਹਾਸਿਲ ਕਰਨ ਵਿੱਚ ਨਾਕਾਮਯਾਬ ਸਾਬਤ ਹੋਈ ਹੈ ਤਾਂ ਉੱਥੇ ਹੀ ਉਹਨਾਂ ਵੱਲੋਂ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨੂੰ ਵੀ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਨ ਲਈ ਖਰੀਦੋ ਫਰੋਖਤ ਅਤੇ ਵੱਡੇ ਅਹੁਦੇ ਦੇਣ ਦੀ ਗੱਲ ਕਹੀ ਜਾ ਰਹੀ ਹੈ।