ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤ ਖੇਤਰ ਵਿੱਚ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਅਦਾਕਾਰ ਅਤੇ ਗਾਇਕ ਰੌਸ਼ਨ ਪ੍ਰਿੰਸ, ਜੋ ਇੰਨੀਂ ਦਿਨੀਂ ਪੂਰੀ ਤਰ੍ਹਾਂ ਰੂਹਾਨੀਅਤ ਰੰਗਾਂ ਵਿੱਚ ਰੰਗੇ ਨਜ਼ਰ ਆ ਰਹੇ ਹਨ, ਜਿਸ ਦਾ ਹੀ ਪ੍ਰਗਟਾਵਾ ਕਰਵਾਉਂਦਿਆਂ ਉਨ੍ਹਾਂ ਵੱਖ-ਵੱਖ ਧਾਰਮਿਕ ਅਸਥਾਨਾਂ ਵਿਖੇ ਟੇਕਿਆ।
ਹਾਲ ਹੀ ਦੇ ਸਮੇਂ ਵਿੱਚ ਅਪਣੇ ਕਈ ਭਜਨ ਐਲਬਮ ਵੀ ਭਗਤਜਨਾਂ ਦੇ ਸਨਮੁੱਖ ਕਰ ਚੁੱਕੇ ਇਹ ਬਾਕਮਾਲ ਗਾਇਕ ਅਤੇ ਅਦਾਕਾਰ ਅੱਜਕੱਲ੍ਹ ਅਪਣੀ ਨਵੀਂ ਫਿਲਮ 'ਅਪਣੇ ਘਰ ਬੇਗਾਨੇ' ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ, ਜਿੰਨ੍ਹਾਂ ਦੀ ਇਸ ਅਰਥ-ਭਰਪੂਰ ਪੰਜਾਬੀ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਬਲਰਾਜ ਸਿਆਲ ਦੁਆਰਾ ਕੀਤਾ ਗਿਆ ਹੈ, ਜੋ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਬਤੌਰ ਹੋਸਟ, ਸਟੈਂਡ-ਅੱਪ ਕਾਮੇਡੀਅਨ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਤੇ ਉਕਤ ਫਿਲਮ ਨਾਲ ਨਿਰਦੇਸ਼ਕ ਦੇ ਰੂਪ ਵਿੱਚ ਇੱਕ ਹੋਰ ਨਵੀਂ ਪਾਰੀ ਦੇ ਆਗਾਜ਼ ਵੱਲ ਵੱਧ ਚੁੱਕੇ ਹਨ।
ਪਾਲੀਵੁੱਡ ਵਿੱਚ ਉਤਰਾਅ ਚੜਾਅ ਭਰੇ ਸਫ਼ਰ ਨੂੰ ਹੰਢਾ ਰਹੇ ਅਦਾਕਾਰ ਰੌਸ਼ਨ ਪ੍ਰਿੰਸ ਅਪਣੀ ਉਕਤ ਫਿਲਮ ਦੇ ਪ੍ਰਚਾਰ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਅਤੇ ਇਸੇ ਦਰਮਿਆਨ ਉਨ੍ਹਾਂ ਫਿਲਮ ਲਈ ਅਰਦਾਸ ਅਤੇ ਸਿਜਦਾ ਕਰਦਿਆ ਕ੍ਰਮਵਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਜਲੰਧਰ ਦੇ ਮਾਤਾ ਤ੍ਰਿਪੁਰਾਮਾਲਿਨੀ ਜੀ ਦੇ ਦਰਬਾਰ ਵਿੱਚ ਮੱਥਾ ਟੇਕਿਆ।
ਪੰਜਾਬੀ ਅਤੇ ਧਾਰਮਿਕ ਗਾਇਕੀ ਦੇ ਖੇਤਰ ਵਿੱਚ ਨਿੱਤ ਨਵੇਂ ਅਯਾਮ ਕਾਇਮ ਕਰ ਰਹੇ ਅਦਾਕਾਰ ਅਤੇ ਗਾਇਕ ਰੌਸ਼ਨ ਪ੍ਰਿੰਸ ਦੇ ਹਾਲੀਆ ਫਿਲਮੀ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਦੇ ਸਿਤਾਰੇ ਗਰਦਿਸ਼ ਵਿੱਚ ਹੀ ਨਜ਼ਰ ਆਏ ਹਨ, ਜਿੰਨ੍ਹਾਂ ਦੀਆਂ ਪਿਛਲੇ ਦੋ ਸਾਲਾਂ ਦੌਰਾਨ ਰਿਲੀਜ਼ ਹੋਈਆਂ ਜਿਆਦਾਤਰ ਫਿਲਮਾਂ ਆਸ ਅਨੁਸਾਰ ਸਫ਼ਲਤਾ ਹਾਸਲ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀਆਂ ਹਨ, ਜਿੰਨ੍ਹਾਂ ਵਿੱਚ 'ਬੂ ਮੈਂ ਡਰ ਗਈ', 'ਜੀ ਵਾਈਫ ਜੀ', 'ਬਿਨ੍ਹਾਂ ਬੈਂਡ ਚੱਲ ਇੰਗਲੈਂਡ', 'ਸਰਦਾਰਾ ਐਂਡ ਸੰਨਜ਼' ਸ਼ੁਮਾਰ ਰਹੀਆਂ ਹਨ।
ਇਹ ਵੀ ਪੜ੍ਹੋ: