ਬਰਨਾਲਾ: ਜਦੋਂ ਆਮ ਆਦਮੀ ਪਾਰਟੀ ਸੱਤਾ ਚੋਂ ਬਾਹਰ ਸੀ, ਉਦੋਂ ਭਗਵੰਤ ਮਾਨ ਨੇ ਕਿਹਾ ਕਿ "ਆਪ" ਸੱਤਾ ਆਉੰਦਿਆ ਹੀ ਪਹਿਲਾਂ ਕੰਮ ਪੰਜਾਬ ਨੌਜਵਾਨਾਂ ਦੇ ਲਈ ਉਹ ਹਰਾ ਪੈਂਨ ਚਲਾਉਣਗੇ, ਭਾਵ ਨੌਕਰੀਆਂ ਦੇਣਗੇ, ਪਰ ਜਦੋਂ ਤੋਂ 'ਆਪ' ਦੀ ਪੰਜਾਬ ਵਿੱਚ ਸਰਕਾਰ ਆਈ ਹੈ, ਉਦੋਂ ਤੋਂ ਹੀ ਕਈ ਮਹਿਕਮਿਆਂ ਦੇ ਮੁਲਾਜ਼ਮ ਤਨਖਾਹ ਲਈ ਧਰਨੇ ਦੇ ਰਹੇ ਹਨ ਤੇ ਦੂਜੇ ਪਾਸੇ ਡਿਪਟੀ ਕਮਿਸ਼ਨਰ ਦਫ਼ਤਰਾਂ 'ਚ ਪਿਛਲੇ 13 -18 ਸਾਲਾਂ ਤੋਂ ਕੰਮ ਕਰ ਰਹੇ ਹਨ, ਉਨ੍ਹਾਂ ਦੀ ਪੱਕੀ ਛੁੱਟੀ ਕਰਨ ਲਈ ਸਰਕਾਰ ਨੇ ਤਿਆਰੀ ਕਰ ਲਈ ਹੈ।
ਇਹ ਵੀ ਪੜੋ: ਸਰਕਾਰੀ ਕਾਲਜ ਦੀਆਂ ਕੰਧਾਂ ਉੱਤੇ ਲਿਖੇ ਖਾਲਿਸਤਾਨੀ ਨਾਅਰੇ, ਪੰਨੂ ਨੇ ਗਾਂਧੀ ਪਰਿਵਾਰ ਨੂੰ ਦਿੱਤੀ ਧਮਕੀ !
ਜ਼ਿਲ੍ਹਾ ਬਰਨਾਲਾ ਦੇ ਡੀਸੀ ਦਫ਼ਤਰ ਵਿਖੇ ਨੌਕਰੀ ਕਰ ਰਹੀ ਰਮਨਪ੍ਰੀਤ ਕੌਰ ਮਾਨ ਅਤੇ ਵੀਰਪਾਲ ਕੌਰ ਨੇ ਕਿਹਾ ਕਿ ਉਹ ਪਿਛਲੇ 13 ਸਾਲਾਂ ਤੋਂ ਨਿਗੂਣੀ ਜਿਹੀ ਤਨਖਾਹ 'ਤੇ ਲੋਕਾਂ ਦੀ ਸੇਵਾ ਲਈ ਸੇਵਾਵਾਂ ਦੇ ਰਹੇ ਹਨ ਤੇ ਹੁਣ ਜਦੋਂ ਸਾਡੇ ਪੱਕੇ ਰੁਜ਼ਗਾਰ ਦੀ ਵਾਰੀ ਆਈ ਤਾਂ ਬਦਲਾਵ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਘਰਾਂ 'ਚ ਬਲ ਰਹੇ ਚੁੱਲੇ ਠੰਢੇ ਕਰਨ ਲਈ ਹਰਾ ਪਿੰਨ ਚਲਾ ਦਿੱਤਾ ਹੈ। ਭਾਵ ਡਿਪਟੀ ਕਮਿਸ਼ਨਰ ਬਰਨਾਲਾ ਨੇ ਉਨ੍ਹਾਂ ਨੂੰ ਬੁਲਾ ਕਿਹਾ ਕਿ ਮੁੱਖ ਮੰਤਰੀ ਸਾਹਬ ਦਾ ਆਦੇਸ਼ ਹੈ ਕਿ ਉਨ੍ਹਾਂ ਦੀ ਨੌਕਰੀ ਹਰ ਹੀਲੇ ਛੱਡਣੀ ਪਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਹਨਾਂ ਦੀ ਗਿਣਤੀ 130 ਹੈ ਤੇ ਬਰਨਾਲਾ ਵਿੱਚ 24 ਬੰਦੇ ਨੌਕਰੀ ਕਰ ਰਹੇ ਹਨ। ਰਮਨਪ੍ਰੀਤ ਕੌਰ ਮਾਨ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਆਪਣੇ ਮਸਲੇ ਲਈ ਚੋਣਾਂ ਤੋੰ ਪਹਿਲਾਂ ਮੌਜੂਦਾ ਮੁੱਖ ਮੰਤਰੀ ਨੂੰ ਮੰਗ ਪੱਤਰ ਦੇ ਕੇ ਆਪਣੀ ਗੱਲ ਦੱਸੀ ਸੀ ਪਰ ਭਗਵੰਤ ਮਾਨ ਕੀਤੇ ਵਾਅਦੇ ਤੋੰ ਮੁਕਰ ਗਏ, ਜਿੱਥੋੰ ਇਹਨਾਂ ਦੀ ਦੂਜੀਆਂ ਰਾਜਨੀਤਕ ਧਿਰਾਂ ਵਾਂਗ ਹੀ ਬੇਈਮਾਨੀ ਸਾਹਮਣੇ ਆਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਮੀਟਿੰਗ ਕਰਕੇ ਆਪਣੀਆਂ ਮੰਗਾਂ ਬਾਰੇ ਦੱਸਿਆ ਸੀ ਪਰ ਕਿਸੇ ਦੇ ਕੰਮ 'ਤੇ ਜੂੰਅ ਨਹੀਂ ਸਰਕੀ ਸਗੋੰ ਸਾਡਾ ਰਹਿੰਦਾ ਖੂੰਹਦਾ ਰੁਜ਼ਗਾਰ ਖਾਹ ਗਏ। ਰਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਨੂੰ ਖੁਸ਼ਹਾਲ ਕਰਨ ਦਾ ਵਾਅਦਾ ਕਰਕੇ ਸੱਤਾ 'ਚ ਆਈ ਪੰਜਾਬ ਸਰਕਾਰ, ਜਿੱਥੇ ਇੱਕ ਪਾਸੇ "ਲਤੀਫ਼ਪੁਰਾ ਆਦਿ ਥਾਵਾਂ 'ਤੇ ਲੋਕਾਂ ਦੇ ਘਰ ਢਾਹ ਕੇ ਰਹਿਣ ਬਸੇਰਾ ਖੋਹ ਰਹੀ ਹੈ ਤੇ ਦੂਜੇ ਪਾਸੇ ਸਾਡੇ ਤੋਂ ਰੁਜ਼ਗਾਰ ਖੋਹ ਘਰਾਂ ਨੂੰ ਆਰਥਿਕ ਤੌਰ 'ਤੇ ਡਾਵਾਂਢੋਲ ਕਰ ਰਹੀ ਹੈ, ਜਿਸ ਕਰਕੇ ਰਕਾਰ ਦਾ ਬਦਲਾਵ ਵਾਲਾ ਮਖੌਟਾ ਲਹਿ ਗਿਆ, ਸਰਕਾਰ ਦੀਆਂ ਇਹਨਾਂ ਗਲਤ ਨੀਤੀਆਂ ਖਿਲਾਫ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਵਾਰ ਵਾਰ ਮੁੱਕਰਨ ਕਾਰਨ ਜਿਲਾ ਬਰਨਾਲਾ, ਮਲੇਰਕੋਟਲਾ, ਬਠਿੰਡਾਂ, ਮਾਨਸਾ ਦੇ ਕੱਚੇ ਕਾਮੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਰਾਤ ਭਰ ਦਾ ਧਰਨਾ ਦੇਣ ਦਾ ਪਰੋਗਰਾਮ ਉਲੀਕਿਆ ਗਿਆ ਹੈ।
ਇਹ ਵੀ ਪੜੋ: ਜ਼ਮੀਨ ਦੀ ਰਜਿਸਟਰੀ ਕਰਵਾਉਣ ਗਏ ਬਜ਼ੁਰਗ ਪਿਤਾ ਨੂੰ ਪੁੱਤਰ ਨੇ ਕੀਤਾ ਅਗਵਾ !