ਬਰਨਾਲਾ: ਜ਼ਿਲ੍ਹੇ ਦੇ ਏਡਿਡ ਸਕੂਲ ਗਾਂਧੀ ਆਰੀਆ ਮਾਡਲ ਸਕੂਲ ਵਿੱਚ ਸਾਲਾਨਾ ਫੰਕਸ਼ਨ ਕਰਵਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ।ਸ਼ਹਿਰ ਦੀ ਨਾਮੀ ਸੰਸਥਾ ਵਿੱਚ ਲੰਬੇ ਸਮੇਂ ਬਾਅਦ ਇਹ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਕੂਲ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਉਥੇ ਸਕੂਲ ਦੇ ਚੰਗੀਆਂ ਪ੍ਰਾਪਤੀਆਂ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਸਕੂਲ ਵਲੋਂ ਪੰਜਾਬ ਸਰਕਾਰ ਦੀ ਪਲਾਸਟਿਕ ਮੁਕਤ ਮੁਹਿੰਮ ਤਹਿਤ ਕੱਪੜੇ ਦੇ ਬੈਗ ਵੀ ਵੰਡੇ ਗਏ। ਸਕੂਲ ਸਟਾਫ ਵਲੋਂ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਤਰੀ ਮੀਤ ਹੇਅਰ ਨੂੰ ਮੰਗ ਪੱਤਰ ਸੌਂਪਿਆ ਗਿਆ, ਉਥੇ ਮੰਤਰੀ ਮੀਤ ਹੇਅਰ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਪੰਜ ਲੱਖ ਰੁਪਏ ਸਕੂਲ ਨੂੰ ਦੇਣ ਦਾ ਐਲਾਨ ਕੀਤਾ।
ਇਹ ਵੀ ਪੜੋ: ਰੋਡਵੇਜ਼ ਮੁਲਾਜ਼ਮਾਂ ਦੀ ਚੌਥੇ ਦਿਨ ਵੀ ਹੜਤਾਲ ਜਾਰੀ, ਅੱਜ ਸਰਕਾਰ ਨਾਲ ਹੋਵੇਗੀ ਮੀਟਿੰਗ
ਇਸ ਮੌਕੇ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਗਾਂਧੀ ਆਰੀਆ ਸਕੂਲ ਸਾਡੇ ਬਰਨਾਲਾ ਸ਼ਹਿਰ ਦੀ ਨਾਮੀ ਵਿੱਦਿਅਕ ਸੰਸਥਾ ਹੈ। ਅੱਜ ਇੱਥੇ ਉਹ ਸਮਾਗਮ ਵਿੱਚ ਆਏ ਹਨ। ਇਸ ਸਮਾਗਮ ਦੌਰਾਨ ਸਕੂਲ ਸਟਾਫ ਵਲੋਂ ਪਲਾਸਟਿਕ ਮੁਕਤ ਮੁਹਿੰਮ ਨੂੰ ਸਹਿਯੋਗ ਦਿੰਦੇ ਹੋਏ ਕੱਪੜੇ ਦੇ ਬੈਗ ਵੰਡੇ ਗਏ ਹਨ, ਜੋ ਬਹੁਤ ਸ਼ਾਲਾਘਾ ਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਇਸ ਸੰਸਥਾ ਲਈ ਉਹਨਾਂ ਆਪਣੇ ਕੋਟੇ ਚੋਂ ਪੰਜ ਲੱਖ ਰੁਪਏ ਦੇਣ ਦਾ ਵੀ ਫੈਸਲਾ ਕੀਤਾ ਹੈ। ਜਦਕਿ ਰਾਜਨੀਤੀ ਸਵਾਲਾਂ ਦੇ ਜਵਾਬ ਦੇਣ ਤੋਂ ਮੰਤਰੀ ਮੀਤ ਹੇਅਰ ਟਾਲਾ ਵੱਟ ਗਏ।
ਉਥੇ ਸਕੂਲ ਪ੍ਰਿੰਸੀਪਲ ਰਾਜ ਮਹਿੰਦਰ ਨੇ ਕਿਹਾ ਕਿ ਉਹਨਾਂ ਦੇ ਗਾਂਧੀ ਆਰੀਆ ਸਕੂਲ ਵਿੱਚ ਸਾਲਾਨਾ ਫੰਕਸ਼ਨ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਕੈਬਨਿਟ ਮੰਤਰੀ ਮੀਤ ਹੇਅਰ ਪਹੁੰਚੇ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਉਥੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੰਤਰੀ ਮੀਤ ਹੇਅਰ ਵਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਕੂਲ ਲਈ ਮੰਤਰੀ ਮੀਤ ਹੇਅਰ ਨੇ ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ, ਜਿਸ ਲਈ ਉਹ ਮੰਤਰੀ ਸਾਬ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਵੀ ਮੰਗ ਪੱਤਰ ਮੰਤਰੀ ਮੀਤ ਹੇਅਰ ਨੂੰ ਸੌਂਪਿਆ ਗਿਆ ਹੈ।
ਇਹ ਵੀ ਪੜੋ: ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਕੋਰੋਨਾ ਪਾਜ਼ੀਟਿਵ, ਪੀਐਮ ਮੋਦੀ ਨਾਲ ਨਹੀਂ ਹੋਵੇਗੀ ਮੁਲਾਕਾਤ