ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (Bhartiya Kisan Union Ekta Dakonda) ਵੱਲੋਂ 10 ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ " ਜੁਝਾਰ ਰੈਲੀ" ਦੀਆਂ ਤਿਆਰੀਆਂ ਸੰਬੰਧੀ ਜਿਲ੍ਹਾ ਪੱਧਰੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਦਰਸ਼ਨ ਸਿੰਘ ਉੱਗੋਕੇ ਦੀ ਪ੍ਰਧਾਨਗੀ ਹੇਠ ਹੋਈ।
'ਕਿਸੇ ਵੀ ਪਾਰਟੀ ਦੀ ਹਮਾਇਤ ਨਹੀਂ ਕਰਾਂਗੇ'
ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਜਾਂ ਧੜੇ ਦੀ ਹਮਾਇਤ ਨਹੀਂ ਕਰੇਗੀ।
ਉਨ੍ਹਾਂ ਨੇ ਕਿਹਾ ਹੈ ਕਿ ਆਪਣਾ ਜਥੇਬੰਦਕ ਏਕੇ ਨੂੰ ਹੋਰ ਮਜਬੂਤ ਕਰਨ, ਪੰਜਾਬ ਸਰਕਾਰ ਨੂੰ ਕਿਸਾਨਾਂ-ਮਜਦੂਰਾਂ ਦਾ ਸਮੁੱਚਾ ਕਰਜਾ ਮੁਆਫ਼ ਕਰਨ (Debt forgiveness) ਅਤੇ ਭਾਰਤੀ ਹਾਕਮਾਂ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਉਣ ਲਈ ਮਜ਼ਬੂਰ ਕਰਨ ਵਾਸਤੇ ਸੰਘਰਸ਼ਾਂ ਉੱਪਰ ਟੇਕ ਰੱਖਣ ਲਈ 10 ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਵਿਸ਼ਾਲ ਸੂਬਾਈ "ਜੁਝਾਰ ਰੈਲੀ" ਕੀਤੀ ਜਾਵੇਗੀ।
'10 ਜਨਵਰੀ ਨੂੰ ਵੱਡੀ ਰੈਲੀ'
ਇਸ ਸਬੰਧੀ ਸਮੁੱਚੀ ਵਿਉਂਤਬੰਦੀ ਕਰਕੇ ਆਗੂਆਂ ਦੀਆਂ ਡਿਉਟੀ ਵੰਡ ਕੀਤੀ ਗਈ। ਪੂਰੇ ਬਰਨਾਲਾ ਜਿਲ੍ਹੇ ਨੂੰ ਵੱਖ ਵੱਖ ਆਗੂ ਟੀਮਾਂ ਵਿੱਚ ਵੰਡਕੇ ਪਿੰਡ ਪਿੰਡ ਤਿਆਰੀਆਂ ਕਰਨ ਦਾ ਤਹਿ ਕੀਤਾ ਗਿਆ।
ਆਗੂਆਂ ਬਲਵੰਤ ਸਿੰਘ ਉੱਪਲੀ, ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਕਿ ਜਥੇਬੰਦੀ ਦਾ ਦੑਿੜ ਵਿਸ਼ਵਾਸ ਹੈ ਕਿ ਦੑਿੜ ਸੰਘਰਸ਼ਾਂ ਦੇ ਜੋਰ ਹੀ ਕਿਸਾਨੀ ਮੰਗਾਂ ਦੀ ਪੑਾਪਤੀ ਕੀਤੀ ਜਾ ਸਕਦੀ ਹੈ।
ਕਾਲੇ ਕਾਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਜੇਤੂ ਅੰਦੋਲਨ ਵਿੱਚ ਹਰ ਪੱਧਰ ਦੀਆਂ ਆਗੂ ਟੀਮਾਂ ਵੱਲੋਂ ਨਿਭਾਈ ਜਿੰਮੇਵਾਰਾਨਾ ਭੂਮਿਕਾ ਦੀ ਜੋਰਦਾਰ ਸ਼ਲਾਘਾ ਕੀਤੀ ਗਈ।
10 ਜਨਵਰੀ 2022 ਨੂੰ ਦਾਣਾ ਮੰਡੀ ਬਰਨਾਲਾ ਵਿਖੇ ਹੋਣ ਵੀਲੀ ਜੁਝਾਰੂ ਰੈਲੀ ਵਿੱਚ ਕਿਸਾਨਾਂ, ਮਜਦੂਰਾਂ, ਮੁਲਾਜਮਾਂ, ਨੌਜਵਾਨਾਂ ਅਤੇ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੂੰ ਪਰਿਵਾਰਾਂ ਸਮੇਤ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਅਪੀਲ ਕੀਤੀ ਗਈ।
ਇਹ ਵੀ ਪੜੋ:ਪੰਜਾਬ ਦੇ ਬੱਚਿਆਂ ਨੂੰ ਲੱਗੇਗੀ ਵੈਕਸੀਨ