ਭਦੌੜ/ ਬਰਨਾਲਾ: ਸਿਵਲ ਸਰਜਨ ਬਰਨਾਲਾ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਸ਼ਹਿਰੀ ਅਤੇ ਸਲੱਮ ਏਰੀਏ ਦਾ ਡੇਂਗੂ ਤੋਂ ਬਚਾਅ ਲਈ ਸਰਵੇ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਡੇਂਗੂ ਦੇ ਵਧ ਰਹੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਡਾ. ਮੁਨੀਸ਼ ਕੁਮਾਰ ਜ਼ਿਲ੍ਹਾ ਐਪੀਡਿਮਾਲੋਜਿਸਟ, ਗੁਰਮੇਲ ਸਿੰਘ ਅਤੇ ਭੁਪਿੰਦਰ ਸਿੰਘ ਸਿਹਤ ਸੁਪਰਵਾਈਜ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਇਸ ਸੀਜ਼ਨ ਦੌਰਾਨ ਹੁਣ ਤੱਕ 97076 ਘਰਾਂ ਦਾ ਸਰਵੇ ਕੀਤਾ ਗਿਆ। ਇਨ੍ਹਾਂ ਘਰਾਂ ਅਤੇ ਬਾਹਰੀ 391 ਥਾਵਾਂ ਤੇ ਲਾਰਵਾ ਮਿਲਿਆ ਜਿਸ ਨੂੰ ਸਮੇਂ-ਸਮੇਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਨਸ਼ਟ ਕਰਵਾ ਦਿੱਤਾ ਗਿਆ। dengue cases in barnala
ਹਫ਼ਤੇ 'ਚ ਇਕ ਦਿਨ ਮਨਾਓ ਡਰਾਈ ਡੇ-ਫਰਾਈ ਡੇ: ਪਾਣੀ ਗਲੀਆਂ ਨਾਲੀਆਂ ਵਿੱਚ ਇਕੱਠਾ ਹੋਣ ਕਾਰਨ ਅਤੇ ਘਰਾਂ ,ਦੁਕਾਨਾਂ , ਹੋਰ ਥਾਵਾਂ 'ਤੇ ਗਮਲੇ,ਕੂਲਰ, ਟਾਇਰ,ਘੜੇ ,ਫਰਿੱਜ ਦੀ ਬੈਕ ਟਰੇਅ, ਖੇਲਾਂ ਆਦਿ ਵਿੱਚ ਜਿਆਦਾ ਦਿਨ ਖੜ ਜਾਣ ਕਾਰਨ ਮੱਛਰ ਪੈਦਾ ਹੋ ਜਾਂਦਾ ਹੈ ਜਿਸ ਕਾਰਨ ਡੈਂਗੂ,ਮਲੇਰੀਆ ਫੈਲਦਾ ਹੈ। ਮਲੇਰੀਆ ਡੈਂਗੂ ਤੋਂ ਬਚਾਅ ਲਈ ਖੜੇ ਪਾਣੀ ਦੇ ਸੋਮੇ ਨਸਟ ਕਰਕੇ ਜਾਂ ਕਾਲਾ ਤੇਲ ਪਾ ਕੇ ਹਫਤੇ ਵਿੱਚ ਇੱਕ ਦਿਨ ਸਿਹਤ ਵਿਭਾਗ ਵੱਲੋਂ ਸੁੱਕਰਵਾਰ ਨੂੰ ਖੁਸਕ ਦਿਨ (ਡਰਾਈ ਡੇ-ਫਰਾਈ ਡੇ) ਵਜੋਂ ਮਨਾ ਕੇ ਸਾਰੇ ਪਾਣੀ ਵਾਲੇ ਬਰਤਨਾਂ ਨੂੰ ਸੁਕਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਡੇਂਗੂ ਦੇ ਲੱਛਣ: ਜੇਕਰ ਕਿਸੇ ਨੂੰ ਕਾਂਬੇ ਨਾਲ ਬੁਖਾਰ,ਸਿਰ ਦਰਦ,ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਾਂਸਪੇਸ਼ੀਆਂ ਵਿੱਚ ਦਰਦ,ਸਰੀਰ ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮੂੰਹ ਚੋਂ ਖੂਨ ਆਉਣਾ ਆਦਿ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ।
ਇੰਝ ਕਰੋਂ ਬਚਾਅ -
- ਮੱਛਰਾਂ ਤੋਂ ਬੱਚਣ ਦੀ ਕੋਸ਼ਿਸ਼ ਕਰੋ, ਡੇਂਗੂ ਦਾ ਮੱਛਰ ਦਿਨ ਵੇਲੇ ਜ਼ਿਆਦਾ ਕੱਟਦਾ ਹੈ। ਪੂਰੀ ਸਲੀਵਜ਼ ਵਾਲੇ ਕੱਪੜੇ ਪਹਿਨੋ।
- ਡੇਂਗੂ ਦੇ ਮੱਛਰ ਆਮ ਤੌਰ 'ਤੇ ਖੜ੍ਹੇ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦੇ ਹਨ, ਇਸ ਲਈ ਮੱਛਰਾਂ ਦੀ ਪ੍ਰਜਨਨ ਨੂੰ ਰੋਕਣ ਲਈ ਪਾਣੀ ਨੂੰ ਖੜਾ ਨਾ ਹੋਣ ਦਿਓ।
- ਖਾਲੀ ਡੱਬਿਆਂ, ਫੁੱਲਦਾਨਾਂ, ਕੂਲਰਾਂ ਆਦਿ ਵਿੱਚੋਂ ਪਾਣੀ ਕੱਢਣਾ ਯਕੀਨੀ ਬਣਾਓ ਅਤੇ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਸਾਫ਼ ਕਰੋ।
- ਅਜਿਹੇ ਰੋਕਥਾਮ ਉਪਾਵਾਂ ਦੀ ਵਰਤੋਂ ਕਰਕੇ ਡੇਂਗੂ ਦੀ ਲਾਗ ਤੋਂ ਕੁਝ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ।
ਲਗਾਤਾਰ ਕੀਤਾ ਜਾ ਰਿਹਾ ਜਾਗਰੂਕ: ਸਿਹਤ ਵਿਭਾਗ ਦੀਆਂ ਟੀਮਾਂ ਗਣੇਸ ਦੱਤ, ਸੁਰਿੰਦਰ ਸਿੰਘ,ਜਗਜੀਤ ਸਿੰਘ ਬਲਜਿੰਦਰ ਸਿੰਘ,ਬੂਟਾ ਸਿੰਘ ਅਤੇ ਗੁਲਾਬ ਸਿੰਘ ਸਿਹਤ ਕਰਮਚਾਰੀਆਂ ਵੱਲੋਂ ਸਹਿਰ ਚ ਥਾਣਾ ਸਦਰ, ਪਸ਼ੂ ਪਾਲਣ ਵਿਭਾਗ, ਖੇਤੀਬਾੜੀ ਵਿਭਾਗ, ਟੈਲੀਫੋਨ ਐਕਸਚੇਂਜ,ਸਲੱਮ ਏਰੀਆ, ਸੇਖਾ ਰੋਡ ਆਦਿ ਥਾਵਾਂ 'ਤੇ ਲਾਰਵਾ ਚੈੱਕ ਕੀਤਾ ਗਿਆ ਅਤੇ ਜਿਸ ਜਗ੍ਹਾ 'ਤੇ ਲਾਰਵਾ ਮਿਲਦਾ ਹੈ, ਤਾਂ ਤੁਰੰਤ ਲਾਰਵੀਸਾਈਡ ਦਾ ਸਪਰੇਅ ਕਰਵਾ ਕੇ ਨਸ਼ਟ ਕੀਤਾ ਜਾ ਰਿਹਾ ਹੈ ਅਤੇ ਘਰ-ਘਰ ਜਾ ਕੇ, ਸਲੱਮ ਏਰੀਆ, ਸੱਥਾਂ ਆਦਿ ਚ ਗਰੁੱਪ ਮੀਟਿੰਗਾਂ, ਪੈਂਫਲੈਟ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸੂਬੇ ਦੇ ਕਈ ਜ਼ਿਲ੍ਹਿਆਂ 'ਚ ਡੇਂਗੂ ਦਾ ਕਹਿਰ, ਡਾਕਟਰਾਂ ਨੇ ਕੀਤੀ ਇਹ ਅਪੀਲ