ਬਰਨਾਲਾ: ਜ਼ਿਲ੍ਹੇ ਦੇ ਥਾਣਾ ਸਹਿਣਾ ਦੇ ਅਧੀਨ ਪੈਂਦੇ ਪਿੰਡ ਗਿੱਲ ਕੋਠੇ ਦੇ ਮੁੰਡੇ ਦੇ ਪਰਿਵਾਰ ਨਾਲ ਲੜਕੀ ਵੱਲੋਂ ਆਸਟ੍ਰੇਲੀਆ ਲਿਜਾਣ ਦੇ ਨਾਮ 'ਤੇ 35 ਲੱਖ ਦੀ ਠੱਗੀ ਮਾਰੀ ਗਈ ਹੈ। ਇਸ ਠੱਗੀ ਦੇ ਇਲਜ਼ਾਮ ਹੇਠ ਥਾਣਾ ਸਹਿਣਾ ਦੀ ਪੁਲਿਸ ਵੱਲੋਂ ਲੜਕੀ ਅਤੇ ਉਸਦੇ ਪਰਿਵਾਰ ਵਿਰੁੱਧ ਪਰਚਾ ਦਰਜ ਕੀਤਾ ਗਿਆ।
ਇਹ ਵੀ ਪੜੋ: ਲਾਹਣਤੀ ਪੁੱਤ ਨੇ ਜ਼ਾਇਦਾਦ ਖਾਤਰ ਪਿਓ ਨੂੰ ਘਰੋ ਮਾਰੇ ਧੱਕੇ, ਦੇਖੋ ਵੀਡੀਓ
ਨੌਜਵਾਨ ਜਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗਿੱਲ ਕੋਠੇ ਨੇ ਦੱਸਿਆ ਕਿ 2014 ਵਿੱਚ ਉਸ ਨੇ ਬਲਜਿੰਦਰ ਕੌਰ ਨਾਲ ਵਿਆਹ ਕਰਵਾਈ ਸੀ। ਬਾਅਦ ਵਿੱਚ 27 ਮਾਰਚ 2014 ਵਿੱਚ ਹੀ ਘਰਦਿਆਂ ਦੀ ਸਹਿਮਤੀ ਨਾਲ ਰੀਤੀ ਰਿਵਾਜਾਂ ਨਾਲ ਵਿਆਹ ਕਰਵਾ ਲਿਆ। ਬਲਜਿੰਦਰ ਕੌਰ ਨੇ ਪਹਿਲਾ ਆਈਲੈਟਸ ਕੀਤਾ ਹੋਇਆ ਸੀ, ਜਿਸਦਾ ਆਸਟ੍ਰੇਲੀਆ ਦਾ ਵੀਜ਼ਾ ਲੱਗਿਆ ਹੋਇਆ ਸੀ।
ਬਲਜਿੰਦਰ ਕੌਰ ਨੇ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਵਿਆਹ ਕਰਵਾਇਆ। ਵਿਆਹ ਤੋਂ ਮੌਕੇ ਤੈਅ ਹੋਇਆ ਸੀ ਕਿ ਉਹ ਜਗਰਾਜ ਸਿੰਘ ਨੂੰ ਬਾਹਰ ਆਸਟ੍ਰੇਲੀਆ ਬਲਾ ਲਵੇਗੀ। ਉਸਦੇ ਪਤੀ ਜਗਰਾਜ ਸਿੰਘ ਨੇ ਆਪਣੀ 2 ਏਕੜ ਜ਼ਮੀਨ ਵੇਚ ਕੇ 25 ਲੱਖ ਰੁਪਏ ਲਾ ਕੇ ਆਸਟ੍ਰੇਲੀਆ ਭੇਜਿਆ ਸੀ।
ਬਲਜਿੰਦਰ ਕੌਰ ਦੇ ਪਿਤਾ ਬਿੱਕਰ ਸਿੰਘ ਭਰਾ ਪਰਮਿੰਦਰ ਸਿੰਘ ਤੇ ਮਾਤਾ ਸੁਖਪਾਲ ਕੌਰ ਨੂੰ ਬਾਅਦ ਵਿਚ ਬਲਜਿੰਦਰ ਕੌਰ ਦੇ ਖਰਚੇ ਲਈ 10 ਲੱਖ ਰੁਪਏ ਨਗਦ ਦਿੱਤੇ। ਆਸਟ੍ਰੇਲੀਆ ਜਾਣ ਤੋਂ ਬਾਅਦ ਬਲਜਿੰਦਰ ਕੌਰ ਨੇ ਗੱਲ ਕਰਨੀ ਘੱਟ ਕਰ ਦਿੱਤੀ ਅਤੇ ਬਿਨਾਂ ਨੋਟਿਸ ਦਿੱਤੇ 16 ਜੁਲਾਈ 2016 ਨੂੰ ਆਸਟ੍ਰੇਲੀਆ ਕੋਰਟ ਵਿੱਚ ਤਲਾਕ ਲੈ ਲਿਆ। ਆਪਣੀ ਮਰਜ਼ੀ ਨਾਲ ਮਨਪ੍ਰੀਤ ਸਿੰਘ ਵਾਸੀ ਗਿੱਲ ਕਲਾਂ ਨਾਲ ਵਿਆਹ ਕਰਵਾ ਲਿਆ। ਜਗਰਾਜ ਸਿੰਘ ਅਨੁਸਾਰ ਬਲਜਿੰਦਰ ਕੌਰ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਲ ਕੇ ਉਸ ਨਾਲ ਗਿਣੀ ਮਿਥੀ ਸਾਜ਼ਿਸ਼ ਤਹਿਤ 35 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਥਾਣਾ ਸਹਿਣਾ ਦੇ ਐਸ਼.ਐਚ.ਓ ਰਾਜਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ 'ਤੇ ਬਲਜਿੰਦਰ ਕੌਰ ਪਿਤਾ ਬਿੱਕਰ ਸਿੰਘ, ਮਾਤਾ ਸੁਖਪਾਲ ਕੌਰ, ਭਰਾ ਪਰਮਿੰਦਰ ਸਿੰਘ ਵਾਸੀ ਅਸਪਾਲ ਖੁਰਦ 'ਤੇ ਪਰਚਾ ਦਰਜ ਕਰ ਲਿਆ ਹੈ।
ਇਹ ਵੀ ਪੜੋ: ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ 2 ਮਹਿਲਾ ਅਧਿਆਪਕ ਹੋਈਆਂ ਬੇਹੋਸ਼