ETV Bharat / state

ਬਿਜਲੀ ਚੋਰੀ ਨੂੰ ਲੈਕੇ ਕਿਸਾਨ ਤੇ ਬਿਜਲੀ ਮੁਲਾਜ਼ਮ ਆਹਮੋ-ਸਾਹਮਣੇ

ਬਰਨਾਲਾ ਦੇ ਪਿੰਡ ਖੁੱਡੀ ਕਲਾਂ (Village Khudhi Kalan in the district) ਵਿਖੇ ਪਾਵਰਕਾਮ ਦੀ ਟੀਮ ਬਿਜਲੀ ਚੋਰੀ ਸਬੰਧੀ ਰੇਡ (Raids on power theft) ਕਰਨ ਆਈ ਹੋਈ ਸੀ। ਜਿੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਕਿਸਾਨਾਂ ਅਤੇ ਲੋਕਾਂ ਵਲੋਂ ਬਿਜਲੀ ਅਧਿਕਾਰੀਆਂ ਦੀ ਟੀਮ ਦਾ ਘਿਰਾਉ ਕਰਕੇ ਵਿਰੋਧ ਕੀਤਾ ਗਿਆ।

ਬਿਜਲੀ ਚੋਰੀ ਨੂੰ ਲੈਕੇ ਕਿਸਾਨ ਤੇ ਬਿਜਲੀ ਮੁਲਾਜ਼ਮ ਆਮਹੋ-ਸਾਹਮਣੇ

author img

By

Published : May 25, 2022, 7:50 AM IST

ਬਰਨਾਲਾ: ਪੰਜਾਬ ਸਰਕਾਰ (Government of Punjab) ਅਤੇ ਬਿਜਲੀ ਵਿਭਾਗ ਵਲੋਂ ਪੰਜਾਬ ਵਿੱਚ ਬਿਜਲੀ ਚੋਰੀ (Power theft in Punjab) ਨੂੰ ਲੈ ਕੇ ਲਗਾਤਾਰ ਕੁੁੰਡੀ ਹਟਾਉ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਤਹਿਤ ਲਗਾਤਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਜਲੀ ਵਿਭਾਗ ਪਾਵਰਕਾਮ ਦੀਆਂ ਟੀਮਾਂ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਦੌਰਾਨ ਵੱਡੇ ਪੱਧਰ ‘ਤੇ ਬਿਜਲੀ ਚੋਰੀ ਸਬੰਧੀ ਕੁੰਡੀ ਲਗਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਹਿਤ ਕਈ ਥਾਵਾਂ ਤੇ ਕੁੰਡੀ ਫ਼ੜਨ ਗਏ ਬਿਜਲੀ ਅਧਿਕਾਰੀਆਂ ਦਾ ਕਿਸਾਨ ਯੂਨੀਅਨਾਂ (Farmers Unions) ਅਤੇ ਲੋਕਾਂ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਬਰਨਾਲਾ ਜਿਲ੍ਹੇ ਨਾਲ ਸਬੰਧਤ ਸਾਹਮਣੇ ਆਇਆ ਹੈ।

ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ (Village Khudhi Kalan in the district) ਵਿਖੇ ਪਾਵਰਕਾਮ ਦੀ ਟੀਮ ਬਿਜਲੀ ਚੋਰੀ ਸਬੰਧੀ ਰੇਡ (Raids on power theft) ਕਰਨ ਆਈ ਹੋਈ ਸੀ। ਜਿੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਕਿਸਾਨਾਂ ਅਤੇ ਲੋਕਾਂ ਵਲੋਂ ਬਿਜਲੀ ਅਧਿਕਾਰੀਆਂ ਦੀ ਟੀਮ ਦਾ ਘਿਰਾਉ ਕਰਕੇ ਵਿਰੋਧ ਕੀਤਾ ਗਿਆ। ਉੱਥੇ ਇਸ ਦੌਰਾਨ ਬਿਜਲੀ ਵਿਭਾਗ (Department of Power) ਵੱਲੋਂ ਆਏ ਇੱਕ ਐਕਸੀਅਨ ਅਤੇ ਕਿਸਾਨਾਂ ਦੀ ਆਪਸ ਵਿੱਚ ਗੱਲੀਬਾਤੀਂ ਤਕਰਾਰ ਵੀ ਹੋਈ ਅਤੇ ਐਕਸੀਅਨ ਵੱਲੋਂ ਕਿਸਾਨਾਂ (Farmers) ਦੀ ਚੰਗੀ ਤਸੱਲੀ ਕਰਵਾਈ ਗਈ।

ਬਿਜਲੀ ਚੋਰੀ ਨੂੰ ਲੈਕੇ ਕਿਸਾਨ ਤੇ ਬਿਜਲੀ ਮੁਲਾਜ਼ਮ ਆਮਹੋ-ਸਾਹਮਣੇ
ਬਿਜਲੀ ਚੋਰੀ ਨੂੰ ਲੈਕੇ ਕਿਸਾਨ ਤੇ ਬਿਜਲੀ ਮੁਲਾਜ਼ਮ ਆਮਹੋ-ਸਾਹਮਣੇ

ਇਸ ਮੌਕੇ ਜਿੱਥੇ ਬਿਜਲੀ ਵਿਭਾਗ (Department of Power) ਦੀ ਟੀਮ ਨੂੰ ਕਿਹਾ ਗਿਆ ਕਿ ਬਿਜਲੀ ਵਿਭਾਗ ਸਿਰਫ਼ ਪਿੰਡਾਂ ਦੇ ਆਮ ਲੋਕਾਂ ਤੇ ਬਿਜਲੀ ਚੋਰੀ ਦਾ ਸਿਕੰਜਾ ਕਸ ਰਿਹਾ ਹੈ, ਉੱਥੇ ਵੱਡੇ ਤਕੜੇ ਕਾਰਪੋਰੇਟ ਘਰਾਣਿਆਂ ਨੂੰ ਛੋਟ ਦੇਣ ਦੀ ਗੱਲ ਆਖੀ ਗਈ। ਜਦਕਿ ਦੂਜੇ ਪਾਸੇ ਐਕਸੀਅਨ ਬਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਰਨਾਲਾ ਦੇ ਵੱਡੀ ਕਾਰਪੋਰੇਟ ਫ਼ਰਮ ਟ੍ਰਾਈਡੈਂਟ ਤੋਂ ਲੈ ਕੇ ਹਰ ਸ਼ੈਲਰ, ਫ਼ੈਕਟਰੀ ਵਿੱਚ ਬਾਕਾਇਦਾ ਬਿਜਲੀ ਚੋਰੀ ਸਬੰਧੀ ਚੈਕਿੰਗ ਕੀਤੀ ਗਈ ਹੈ। ਉਹ ਲਗਾਤਾਰ ਹਰ ਵਰਗ ਅਤੇ ਹਰ ਇਲਾਕੇ ਵਿੱਚ ਇਸ ਸਬੰਧੀ ਚੈਕਿੰਗ ਕਰ ਰਹੇ ਹਨ।

ਜੇਕਰ ਕਿਸੇ ਨੂੰ ਬਿਜਲੀ ਚੋਰੀ ਦਾ ਪਤਾ ਹੈ ਤਾਂ ਉਹ ਬਿਜਲੀ ਵਿਭਾਗ (Department of Power) ਨੂੰ ਜਾਣਕਾਰੀ ਦੇਣ, ਉਹ ਤੁਰੰਤ ਇਸ ਸਬੰਧੀ ਕਾਰਵਾਈ ਕਰਨਗੇ। ਉਥੇ ਇੱਕ ਕਿਸਾਨ ਵਲੋਂ ਜੇ.ਈ. ਤੇ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਗਾਏ ਗਏ, ਜਿਸ ਦੇ ਜਵਾਬ ਵਿੱਚ ਐਕਸੀਅਨ ਨੇ ਕਿਹਾ ਕਿ ਜੇਈ ਸਬੰਧੀ ਉਨ੍ਹਾਂ ਨੂੰ ਲਿਖਤੀ ਸਿਕਾਇਤ ਦੇਣ, ਉਹ ਤੁਰੰਤ ਕਾਰਵਾਈ ਕਰਨਗੇ। ਆਖ਼ਰ ਐਕਸੀਅਨ ਨੇ ਕਿਹਾ ਕਿ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀਆ ਜ਼ਮੀਰਾਂ ਜਗਾਉਣ ਅਤੇ ਸਰਕਾਰ ਦਾ ਬਿਜਲੀ ਚੋਰੀ ਸਬੰਧੀ ਸਾਥ ਦੇਣ ਤਾਂ ਕਿ ਸਿਸਟਮ ਸੁਧਾਰਿਆ ਜਾ ਸਕੇ।

ਇਹ ਵੀ ਪੜ੍ਹੋ: ਪਟਿਆਲਾ 'ਚ ਜਾਂਚ ਮਗਰੋਂ ਨਵਜੋਤ ਸਿੰਘ ਸਿੱਧੂ ਦਾ ਡਾਈਟ ਚਾਰਟ ਤਿਆਰ, ਦੇਖੋ ਹੁਣ ਕੀ ਖਾਣਗੇ ਸਿੱਧੂ

ETV Bharat Logo

Copyright © 2024 Ushodaya Enterprises Pvt. Ltd., All Rights Reserved.