ਬਰਨਾਲਾ: ਜ਼ਿਲ੍ਹੇ ਦੇ ਪਿੰਡ ਘੁੰਨਸ ਵਿੱਚ ਗਊਵੰਸ਼ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੀ ਟੀਮ ਨੇ ਸਿਵਲ ਪ੍ਰਸ਼ਾਸਨ ਨਾਲ ਘਟਨਾ ਸਥਾਨ ਦੀ ਖੁਦਾਈ ਕੀਤੀ। ਜਿੱਥੋ ਵੱਡੀ ਗਿਣਤੀ ’ਚ ਗਊਵੰਸ਼ ਦੇ ਪਿੰਜਰ ਬਰਾਮਦ ਹੋਏ। ਮਿਲੀ ਜਾਣਕਾਰੀ ਮੁਤਾਬਿਕ ਖੁਦਾਈ ਕਰਨ ਤੋੇਂ ਬਾਅਦ ਪੁਲਿਸ ਨੂੰ ਵੱਖ-ਵੱਖ ਥਾਵਾਂ ਤੋਂ ਗਊਵੰਸ਼ ਦੇ ਪਿੰਜਰ ਬਰਾਮਦ ਹੋਏ ਹਨ।
ਮਾਮਲੇ ਸਬੰਧੀ ਚਸ਼ਮਦੀਦ ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਮਿੱਟੀ ਆਦਿ ਢੋਣ ਦਾ ਕੰਮ ਕਰਦੇ ਹੈ ਅਤੇ ਉਹ ਇੱਥੇ ਮਿੱਟੀ ਲੈਣ ਲਈ ਆਇਆ ਤਾਂ ਇੱਥੇ ਉਨ੍ਹਾਂ ਨੂੰ ਕਾਫ਼ੀ ਥਾਂ ’ਤੇ ਖੂਨ ਬਿਖਰਿਆ ਹੋਇਆ ਮਿਲਿਆ। ਜਿਸਦੇ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇੱਥੇ ਗਊਵੰਸ਼ ਦੀ ਹੱਤਿਆ ਕੀਤੀ ਜਾ ਰਹੀ ਹੈ। ਜਿਸਦੇ ਬਾਅਦ ਇਸ ਥਾਂ ਦੇ ਮਾਲਿਕ ਤੋਂ ਪੁੱਛਿਆ ਕਿ ਇੱਥੇ ਖੂਨ ਕਿਉਂ ਫੈਲਿਆ ਹੋਇਆ ਹੈ ਤਾਂ ਉਸਨੇ ਇੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਜਿਸਨੂੰ ਕੁੱਝ ਹੀ ਦੇਰ ਬਾਅਦ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਇਸ ਥਾਂ ਤੋਂ 26 ਦੇ ਕਰੀਬ ਗਊਵੰਸ਼ ਦੇ ਪਿੰਜਰ ਬਰਾਮਦ ਕੀਤੇ। ਉੱਥੇ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਦੇ ਹੀ ਕੁੱਝ ਸਾਥੀਆਂ ਦੁਆਰਾ ਪੁਲਿਸ ਉੱਤੇ ਪਥਰਾਅ ਵੀ ਕੀਤਾ ਗਿਆ ਸੀ।
ਇਸ ਮਾਮਲੇ ’ਤੇ ਹਿੰਦੂ ਸੰਗਠਨਾਂ ਦੇ ਨੇਤਾਵਾਂ ਵਿਜੈ ਮਾਰਵਾੜੀ ਅਤੇ ਸਾਹਿਲ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲਗਾ ਸੀ ਕਿ ਇੱਥੇ ਕੁੱਝ ਲੋਕਾਂ ਦੁਆਰਾ ਗਊਵੰਸ਼ ਦਾ ਹੱਤਿਆ ਕੀਤੀ ਜਾ ਰਹੀ ਹੈ। ਜਿਸਦੇ ਬਾਅਦ ਉਨ੍ਹਾਂ ਨੇ ਇੱਥੇ ਕੁੱਝ ਦਿਨ ਪਹਿਲਾਂ ਜਾਲ ਲਗਾਉਣਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ 32 ਦੇ ਕਰੀਬ ਜਿੰਦਾ ਗਊਵੰਸ਼ ਇੱਥੋਂ ਬਰਾਮਦ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੁਆਰਾ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ 26 ਦੇ ਕਰੀਬ ਗਊਵੰਸ਼ ਦੇ ਪਿੰਜਰ (police recovered the skeletons of 26 cows in barnala ) ਬਰਾਮਦ ਕੀਤੇ ਗਏ ਹਨ। ਉੱਥੇ ਹੀ ਉਨ੍ਹਾਂ ਨੇ ਇਸ ਪੂਰੇ ਮਾਮਲੇ ’ਤੇ ਮੁਲਜ਼ਮ ਅਤੇ ਉਸਦੇ ਹੋਰ ਸਾਥੀਆਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਪੂਰੇ ਮਾਮਲੇ ਉੱਤੇ ਤਪਾ ਦੇ ਡੀਐਸਪੀ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਗਊਵੰਸ਼ ਦੀ ਹੱਤਿਆ ਕਰ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਦੁਆਰਾ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁਲਿਸ ਦੁਆਰਾ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਵੱਖ-ਵੱਖ ਥਾਵਾਂ ਤੋਂ 26 ਦੇ ਕਰੀਬ ਗਊਵੰਸ਼ ਦੇ ਪਿੰਜਰ ਬਰਾਮਦ ਕੀਤੇ ਗਏ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਪੁਲਿਸ ਦੁਆਰਾ ਹੁਣੇ ਵੀ ਹੋਰ ਥਾਵਾਂ ’ਤੇ ਗਊਵੰਸ਼ ਦੇ ਅਵਸ਼ੇਸ਼ਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਆਰੋਪੀ ਅਤੇ ਉਸਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਨਾਲ ਹੀ ਮੁਲਜ਼ਮ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜੋ: CM ਚੰਨੀ ਨੇ ਕਿਹਾ ਕਿ ਮੈਂ ਕੋਈ ਅੱਤਵਾਦੀ ਨਹੀਂ ਹਾਂ, ਜਿਸ ਨੂੰ ਭਾਜਪਾ ਨੇ ਰੋਕਿਆ