ਬਰਨਾਲਾ: ਸੋਮਵਾਰ ਨੂੰ ਇੱਕ ਘੰਟਾ ਘੰਟਾ ਪਏ ਮੀਂਹ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ, ਉਥੇ ਇਸ ਮੀਂਹ ਨੇ ਬਰਨਾਲਾ ਸ਼ਹਿਰ ਦੇ ਵਿਕਾਸ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਕਿਉਂਕਿ ਮੌਨਸੂਨ ਦੇ ਪਹਿਲੇ ਮੀਂਹ ਦਾ ਪਾਣੀ ਹੀ ਸ਼ਹਿਰ ਵਿੱਚ ਛੱਪੜ ਦਾ ਰੂਪ ਧਾਰ ਗਿਆ। ਮੀਂਹ ਪੈਣ ਦੇ ਕਈ ਘੰਟਿਆਂ ਬਾਅਦ ਵੀ ਮੀਂਹ ਪਾਣੀ ਜਿਉਂ ਦੀ ਤਿਉਂ ਖੜਾ ਰਿਹਾ।
ਇਹ ਵੀ ਪੜੋ: ਕੈਪਟਨ ਵੱਲੋਂ ਉਦਯੋਗਾਂ ’ਤੇ ਲਗਾਈਆਂ ਸਾਰੀਆਂ ਬਿਜਲੀ ਬੰਦਿਸ਼ਾਂ ਹਟਾਉਣ ਦੇ ਆਦੇਸ਼
ਸ਼ਹਿਰ ਦੇ ਕਚਹਿਰੀ ਚੌਂਕ, ਭਾਈ ਜੀਤਾ ਸਿੰਘ ਮਾਰਕੀਟ, ਕੇਸੀ ਰੋਡ, ਰਾਮ ਬਾਗ ਰੋਡ, ਬੱਸ ਸਟੈਂਡ ਰੋਡ ਅਤੇ ਸ਼ਹਿਰ ਦੇ ਅਨੇਕਾਂ ਗਲੀ ਮੁਹੱਲਿਆਂ ‘ਚ ਨਿਕਾਸੀ ਦੇ ਮੁਕੰਮਲ ਪ੍ਰਬੰਧ ਨਾ ਹੋਣ ਕਾਰਣ ਬਾਰਿਸ ਦਾ ਪਾਣੀ ਜਮ੍ਹਾ ਹੋ ਗਿਆ, ਜਿਸ ਕਰਕੇ ਰਾਹਗੀਰਾਂ ਨੂੰ ਗੁਜਰਣ ਸਮੇਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਸ਼ਹਿਰ ਬਰਨਾਲਾ ਵਿਚ ਅਕਸਰ ਹੀ ਰਾਜਨੀਤਿਕ ਪਾਰਟੀਆਂ ਦੇ ਨੇਤਾ ਹਿੱਕ ਥਾਪੜ ਕੇ ਕਹਿੰਦੇ ਹਨ, ਕਿ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਉਨ੍ਹਾਂ ਵੱਲੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾ ਚੁੱਕਾ ਹੈ, ਜਿਸ ਨਾਲ ਸ਼ਹਿਰ ਬਰਨਾਲਾ ‘ਚ ਕਿਤੇ ਵੀ ਪਾਣੀ ਜਮ੍ਹਾ ਨਹੀਂ ਹੋਵੇਗਾ, ਪਰੰਤੂ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗਣ ਦੇ ਬਾਵਜੂਦ ਵੀ ਪਤਾ ਨਹੀਂ ਕਿਉਂ ਬਾਰਿਸ ਦੇ ਪਾਣੀ ਦੀ ਨਿਕਾਸੀ ਕਿਉਂ ਨਹੀਂ ਹੁੰਦੀ ਅਤੇ ਥੋੜ੍ਹੀ ਜਿਹੀ ਬਾਰਿਸ਼ ਨਾਲ ਹੀ ਸ਼ਹਿਰ ਬਰਨਾਲਾ ਜਲਮਗਨ ਹੋ ਜਾਂਦਾ ਹੈ। ਜਿਸ ਕਰਕੇ ਪਾਣੀ ਦੀ ਨਿਕਾਸੀ ਹੁੰਦਿਆਂ ਕਈ ਦਿਨ ਲੱਗ ਜਾਂਦੇ ਹਨ, ਕਿ ਇਹ ਹੈ ਸ਼ਹਿਰ ਬਰਨਾਲਾ ਵਿਚ ਹੋ ਰਿਹਾ ਵਿਕਾਸ ਜਾਂ ਫਿਰ ਕੇਵਲ ਲਾਰੇ ਲਗਾ ਕੇ ਹੀ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ।
ਇਹ ਵੀ ਪੜੋ: ਮੀਂਹ ਦਾ ਕਹਿਰ: ਹਿਮਾਚਲ ਸਣੇ ਉਤਰਾਖੰਡ, ਕਸ਼ਮੀਰ 'ਚ ਹੜ ਵਰਗੇ ਹਾਲਾਤ