ETV Bharat / state

ਲਵਪ੍ਰੀਤ ਤੋਂ ਬਾਅਦ ਇੱਕ ਹੋਰ ਨੌਜਵਾਨ ਨਾਲ ਹੋਈ ਵਿਦੇਸ਼ ਲਿਜਾਣ ਦੇ ਨਾਂਅ 'ਤੇ ਠੱਗੀ

author img

By

Published : Apr 17, 2022, 3:30 PM IST

ਪੰਜਾਬ ਵਿੱਚ ਵਿਦੇਸ਼ ਲਿਜਾਣ ਦੇ ਨਾਮ ਤੇ ਠੱਗੀਆਂ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਧਨੌਲਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਇੱਕ ਨੌਜਵਾਨ ਨਾਲ ਉਸ ਦੀ ਪਤਨੀ ਵੱਲੋਂ ਕੈਨੇਡਾ ਲਿਜਾਣ ਦੇ ਨਾਮ ਤੇ ਧੋਖਾ ਦਿੱਤਾ ਗਿਆ ਹੈ ਅਤੇ ਪਰਿਵਾਰ ਇਨਸਾਫ਼ ਲਈ ਪੁਲਿਸ ਅਤੇ ਸਰਕਾਰ ਅੱਗੇ ਗੁਹਾਰ ਲਗਾ ਰਿਹਾ ਹੈ। ਤੋਂ ਮਿਲਦੀ ਹੈ।

ਲਵਪ੍ਰੀਤ ਤੋਂ ਬਾਅਦ ਇੱਕ ਹੋਰ ਨੌਜਵਾਨ ਨਾਲ ਹੋਈ ਵਿਦੇਸ਼ ਲਿਜਾਣ ਤੇ ਠੱਗੀ

ਬਰਨਾਲਾ: ਪੰਜਾਬ ਵਿੱਚ ਵਿਦੇਸ਼ ਲਿਜਾਣ ਦੇ ਨਾਮ ਤੇ ਠੱਗੀਆਂ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੁੰਡਿਆਂ ਨੂੰ ਵਿਦੇਸ਼ ਭੇਜਣ ਲਈ ਲੜਕੀਆਂ ਵੱਲੋਂ ਠੱਗੀਆਂ ਮਾਰਨ ਦੇ ਮਾਮਲੇ ਦਿਨੋਂ ਦਿਨ ਵਧ ਰਹੇ ਹਨ‌। ਜਿਸ ਨਾਲ ਕਈ ਨੌਜਵਾਨਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ, ਜਿਸ ਦੀ ਮਿਸ਼ਾਲ ਧਨੌਲਾ ਦੇ ਲਵਪ੍ਰੀਤ ਸਿੰਘ ਤੋਂ ਮਿਲਦੀ ਹੈ।

ਪਰ ਸਰਕਾਰਾਂ ਵੱਲੋਂ ਕਾਨੂੰਨੀ ਕਾਰਵਾਈ ਨਾ ਕਰਨ ਤੇ ਲੜਕੀਆਂ ਅਤੇ ਲੜਕੀਆਂ ਵਾਲਿਆਂ ਦੇ ਪਰਿਵਾਰਾਂ ਵੱਲੋਂ ਹੌਂਸਲੇ ਹੋਰ ਵੀ ਬੁਲੰਦ ਹੁੰਦੇ ਜਾ ਰਹੇ ਹਨ। ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਧਨੌਲਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਇੱਕ ਨੌਜਵਾਨ ਨਾਲ ਉਸਦੀ ਪਤਨੀ ਵੱਲੋਂ ਕੈਨੇਡਾ ਲਿਜਾਣ ਦੇ ਨਾਮ ਤੇ ਧੋਖਾ ਦਿੱਤਾ ਗਿਆ ਹੈ ਅਤੇ ਪਰਿਵਾਰ ਇਨਸਾਫ਼ ਲਈ ਪੁਲਿਸ ਅਤੇ ਸਰਕਾਰ ਅੱਗੇ ਗੁਹਾਰ ਲਗਾ ਰਿਹਾ ਹੈ।

ਪੀੜਤ ਨੌਜਵਾਨ ਗਗਨਦੀਪ ਗੋਇਲ ਪੁੱਤਰ ਤੇਜਪਾਲ ਗੋਇਲ ਨੇ ਉਸ ਦੀ ਮਾਤਾ ਲੱਛਿਆ ਦੇਵੀ ਨੇ ਦੱਸਿਆ ਕਿ ਬਰਨਾਲਾ ਨਿਵਾਸੀ ਲੜਕੀ ਪਲਵੀ ਜਿਸ ਦੇ 6 ਬੈਂਡ ਆਏ ਹੋਏ ਸਨ ਨਾਲ ਵਿਆਹ ਹੋਇਆ ਸੀ। 6 ਜੁਲਾਈ 2021 ਨੂੰ ਮੇਰਾ ਵਿਆਹ ਪਲਵੀ ਨਾਲ ਹੋ ਗਿਆ।

ਉਸ ਨੇ ਕਿਹਾ ਕੀ ਦੋਵੇਂ ਪਾਸੇ ਵਿਆਹ ਤੇ ਪੈਸਾ ਸਾਡੇ ਵੱਲੋਂ ਹੀ ਲਗਾਇਆ ਗਿਆ। ਇਸ ਉਪਰੰਤ ਵਿਦੇਸ਼ ਭੇਜਣ ਲਈ ਪੱਲਵੀ ਦੀ ਸਾਰੀ ਫਾਈਲ ਕਾਰਵਾਈ ਕਰਦਿਆਂ ਵੀ ਪੈਸਾ ਸਾਡਾ ਹੀ ਲੱਗਿਆ, ਜਿਸ ਵਿੱਚ 32 ਲੱਖ ਰੁਪਏ ਦਾ ਇੰਤਜ਼ਾਮ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਕੀਤਾ ਸੀ।

ਗਗਨਦੀਪ ਨੇ ਦੱਸਿਆ ਕਿ ਵਿਆਹ ਹੋਣ ਤੋਂ ਬਾਅਦ 4 ਮਹੀਨੇ ਬਾਅਦ ਪਲਵੀ ਮੇਰੇ ਨਾਲ ਘਰ ਵਿੱਚ ਸਹੀ ਬਿਲਕੁਲ ਠੀਕ ਠਾਕ ਰਹੀ‌। ਪਰ ਵਿਦੇਸ ਜਾਣ ਦੀ ਫਾਈਲ ਲੱਗਣ ਤੋਂ ਬਾਅਦ ਪੱਲਵੀ ਬਦਲ ਗਈ ਅਤੇ ਹੌਲੀ-ਹੌਲੀ ਕੰਮ ਕਰਨਾ ਵੀ ਛੱਡ ਦਿੱਤਾ।

ਫਿਰ ਇੱਕ ਦਿਨ ਅਸੀਂ ਘਰ ਵਿੱਚ ਨਹੀਂ ਸੀ ਅਤੇ ਬਾਅਦ ਵਿੱਚ ਉਹ ਘਰ ਚ ਪਿਆ ਮੰਮੀ ਵਾਲਾ ਸੋਨਾ ਲੈ ਕੇ ਫ਼ਰਾਰ ਹੋ ਗਈ। ਉਸ ਨੇ ਦੱਸਿਆ ਕਿ ਮੈਂ ਇਸ ਦੀ ਸ਼ਿਕਾਇਤ ਬਰਨਾਲਾ ਐੱਸਐੱਸਪੀ ਦਫ਼ਤਰ ਵਿਖੇ ਦਿੱਤੀ ਗਈ, ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੇਰੇ ਨਾਲ ਇਨਸਾਫ਼ ਕੀਤਾ ਜਾਵੇ ਅਤੇ ਇਸ ਨੂੰ ਬਾਹਰ ਜਾਣ ਤੋਂ ਰੋਕਿਆ ਜਾਵੇ।

ਇਹ ਵੀ ਪੜ੍ਹੋ: ਹੈਰਾਨੀਜਨਕ! ਇੱਕੋ ਪਰਿਵਾਰ ਦੇ ਪੰਜ ਜੀਆਂ ਦਾ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.