ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਨ ਕੀਤਾ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਹੋਈ ਬੇਮੌਸਮੀ ਬਰਸਾਤ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਹੋਇਆ ਹੈ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਪ੍ਰਤੀ ਏਕੜ 50 ਹਜ਼ਾਰ ਰੁਪਏ ਦਿੱਤਾ ਜਾਵੇ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਵੀ ਦੋ ਵਾਰ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋ ਚੁੱਕਾ ਹੈ। ਸਰਕਾਰਾਂ ਐਲਾਨ ਤਾਂ ਕਰ ਦਿੰਦੀਆਂ ਹਨ ਪਰ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ, ਜਿਸ ਕਰਕੇ ਕਿਸਾਨ ਹੁਣ ਬਹੁਤ ਜ਼ਿਆਦਾ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਤਾਂ ਕੀ ਦੇਣਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਕ ਵੀ MLA ਕਿਸਾਨਾਂ ਦੀ ਫਸਲ ਵਿੱਚ ਜਾ ਕੇ ਕਿਸਾਨਾਂ ਦੀ ਸਾਰ ਤੱਕ ਨਹੀਂ ਲੈਣ ਗਿਆ।
ਇਹ ਵੀ ਪੜ੍ਹੋ : Delhi Free Bijli Subsidy: LG 'ਤੇ ਅਰਵਿੰਦ ਕੇਜਰੀਵਾਲ ਨੇ ਕਸਿਆ ਤੰਜ ਕਿਹਾ- 'ਫਿਰ ਨਾ ਕਹਿਣਾ ਮਰਿਆਦਾ ਦਾ ਨਹੀਂ ਰੱਖਿਆ ਖ਼ਿਆਲ'
ਪੱਤਰਕਾਰਾਂ ਉਤੇ ਕਾਰਵਾਈ, ਮੀਡੀਆ ਦੀ ਆਜ਼ਾਦੀ ਉਤੇ ਹਮਲਾ : ਇਥੋਂ ਸਾਬਤ ਹੁੰਦਾ ਹੈ ਕਿ ਭਗਵੰਤ ਮਾਨ ਸਿਰਫ ਸਟੇਜਾਂ ਚਲਾ ਸਕਦਾ ਹੈ ਅਤੇ ਸਟੇਟ ਨੂੰ ਚਲਾਉਣਾ ਭਗਵੰਤ ਮਾਨ ਦੇ ਵੱਸ ਦੀ ਗੱਲ ਨਹੀਂ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਬੋਲਦਿਆਂ ਕਿਹਾ ਕਿ ਜੋ ਪਿਛਲੇ ਹਫਤੇ ਪੁਲਿਸ ਵੱਲੋਂ ਨਾਜਾਇਜ਼ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਟੀਮ ਵੱਲੋਂ ਉਨ੍ਹਾਂ ਬੱਚਿਆਂ ਨੂੰ ਛਡਵਾਉਣ ਲਈ ਕਾਨੂੰਨੀ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ 100 ਦੇ ਕਰੀਬ ਪਰਿਵਾਰਾਂ ਨੇ ਅਕਾਲੀ ਦਲ ਦੇ ਨਾਲ ਸੰਪਰਕ ਕੀਤਾ ਹੈ, ਜਿਸਦੇ ਵਿੱਚ 40 ਤੋਂ 50 ਨੌਜਵਾਨਾਂ ਨੂੰ ਛਡਵਾਇਆ ਜਾ ਚੁੱਕਿਆ ਹੈ। ਇਸਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਇਹ ਮੀਡੀਆ ਦੀ ਆਜ਼ਾਦੀ ਦੇ ਉਪਰ ਹਮਲਾ ਹੈ, ਪਰ ਫਿਰ ਵੀ ਬਹੁਤ ਧੰਨਵਾਦੀ ਹੈ ਮੀਡੀਆ ਦੇ ਜੋ ਬਿਨਾਂ ਕਿਸੇ ਲਾਲਚ ਤੋਂ ਸਿਰਫ ਸੱਚ ਦਿਖਾ ਰਿਹਾ ਹੈ।
ਇਹ ਵੀ ਪੜ੍ਹੋ : Manish Sisodia Bail Plea: ਈਡੀ ਮਾਮਲੇ 'ਚ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ 5 ਅਪ੍ਰੈਲ ਨੂੰ ਹੋਵੇਗੀ ਸੁਣਵਾਈ
ਰਾਹੁਲ ਗਾਂਧੀ ਨਾਲ ਜੋ ਹੋਇਆ, ਉਹ ਲੋਕਤੰਤਰ ਦਾ ਘਾਣ ਹੈ : ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਅਰਵਿੰਦ ਕੇਜਰੀਵਾਲ ਪਹੁੰਚਦਾ ਹੈ ਤਾਂ ਭਗਵੰਤ ਸਿੰਘ ਮਾਨ ਉਸ ਦੇ ਪਿੱਛੇ-ਪਿੱਛੇ ਇਸ ਤਰੀਕੇ ਚੱਲਦਾ ਹੈ ਜਿਸ ਤਰ੍ਹਾਂ ਬੱਕਰੀ ਮਗਰ ਕੋਈ ਲsਲਾ ਚੱਲਦਾ ਹੋਵੇ। ਅਖੀਰ ਵਿਚ ਉਹਨਾਂ ਨੇ ਕਿਹਾ ਗਾਂਧੀ ਪਰਿਵਾਰ ਨਾਲ ਬੇਸ਼ੱਕ ਪੰਜਾਬੀਆਂ ਦੇ ਅਤੇ ਅਕਾਲੀ ਦਲ ਦੇ ਵਿਚਾਰ ਨਹੀਂ ਮਿਲਦੇ ਹਨ ਲੇਕਿਨ ਲੋਕ ਸਭਾ ਦੇ ਵਿਚ ਰਾਹੁਲ ਗਾਂਧੀ ਨਾਲ ਜਿਸ ਤਰੀਕੇ ਦਾ ਵਤੀਰਾ ਹੋਇਆ ਉਹ ਇੱਕ ਡੈਮੋਕਰੇਸੀ ਦਾ ਘਾਣ ਹੈ।